ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਲੰਬੀ ਹਲਕੇ ਦੇ ਪਿੰਡਾਂ 'ਚ ਸਾਂਝੇ ਕੰਮਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇਣ ਦਾ ਐਲਾਨ

ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਲੰਬੀ ਹਲਕੇ ਦੇ ਪਿੰਡਾਂ 'ਚ ਸਾਂਝੇ ਕੰਮਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇਣ ਦਾ ਐਲਾਨ

ਲੰਬੀ, 05 ਫਰਵਰੀ

ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਪਾਰਟੀ ਤੋਂ ਉਪਰ ਉਠਕੇ ਬਿਨ੍ਹਾਂ ਵਿਤਕਰੇ ਤੋਂ ਆਮ ਲੋਕਾਂ ਦੇ ਕੰਮ ਕਰ ਰਹੀ ਹੈ। ਜਦੋਂ ਕਿ ਪਿਛਲੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਵਿੱਚ ਵਿਰੋਧੀ ਪਾਰਟੀਆਂ ਦੇ ਵਰਕਰਾਂ ਦੇ ਕੰਮ ਬਹੁਤ ਹੀ ਘੱਟ ਹੁੰਦੇ ਸਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਸ਼ੇਰਾਂਵਾਲੀਫਤਿਹਪੁਰ ਮਨੀਆਂਥਰਾਜਵਾਲਾ ਅਤੇ ਮਿੱਡਾ ਵਿਖੇ ਪਿੰਡਾਂ ਦੇ ਸਾਂਝੇ ਕੰਮਾਂ ਲਈ ਕਰੋੜਾਂ ਰੁਪਏ ਦੀਆਂ ਗਰਾਟਾਂ ਦੇਣ ਦਾ ਐਲਾਨ ਕਰਨ ਮੌਕੇ ਕੀਤਾ ਗਿਆ।

ਉਨਾਂ ਪਿੰਡ ਸ਼ੇਰਾਂਵਾਲੀ ਵਿੱਚ ਖੇਡ ਮੈਦਾਨ ਦੀ ਉਸਾਰੀ ਲਈ 30 ਲੱਖ, ਛੱਪੜ ਦਾ ਨਵੀਨੀਕਰਨ (ਥਾਪਰ ਸਕੀਮ ਤਹਿਤ) 5 ਲੱਖਐਸਸੀ ਕਲੋਨੀ ਨੂੰ ਪਾਣੀ ਦੀ ਪਾਈਪ ਲਾਈਨ ਪਾਉਣ ਲਈ 15 ਲੱਖਫਿਰਨੀ ਤੇ ਖਾਲ ਦੀ ਉਸਾਰੀ ਲਈ ਲੱਖਪਿੰਡ ਦੀ ਫਿਰਨੀ ਤੇ ਸ਼ਮਸਾਨਘਾਟ ਲਈ ਲੱਖ 75ਹਜਾਰਸ਼ੇਰਾਂਵਾਲਾ-ਖੇਮਾਖੇੜਾ ਲਿੰਕ ਸੜਕ ਵਾਸਤੇ 56 ਲੱਖ ਦੀ ਗਰਾਂਟਇਸ ਤੋਂ ਇਲਾਵਾ ਪਿੰਡ ਸ਼ੇਰਾਂਵਾਲੀ ਵਿੱਚ ਨਵੇਂ ਘਰਾਂ ਦੀ ਉਸਾਰੀ ਲਈ 250 ਘਰਾਂ ਦਾ ਸਰਵੇ ਹੋ ਗਿਆ ਹੈਨਵੇਂ ਘਰ ਬਣਾਉਣ ਲਈ ਬਹੁਤ ਜਲਦੀ ਇਨਾਂ ਦੇ ਖਾਤਿਆਂ ਵਿਚ ਪੈਸੇ ਆਉਣੇ ਸੁਰੂ ਹੋ ਜਾਣਗੇ।

ਕੈਬਨਿਟ ਮੰਤਰੀ ਵੱਲੋਂ ਇਸੇ ਤਰ੍ਹਾਂ ਫਤਿਹਪੁਰ ਮਨੀਆਂ ’ਚ ਖੇਡ ਮੈਦਾਨ ਦੀ ਉਸਾਰੀ ਲਈ 38 ਲੱਖ ਰੁਪਏ, ਆਂਗਨਵਾੜੀ ਸੈਂਟਰ ਦੀ ਉਸਾਰੀ ਲਈ 10 ਲੱਖਹੈਲਥ ਐਂਡ ਵੈਲਨੈਸ ਸੈਂਟਰ ਲਈ 35 ਲੱਖ ਛੱਪੜ ਦਾ ਨਵੀਨੀਕਰਨ (ਬਾਪਰ ਸਕੀਮ ਤਹਿਤ) 10 ਲੱਖਗਲੀਆਂ ਨਾਲੀਆਂ ਵਾਸਤੇ 15 ਲੱਖਰਾਮਦਾਸ ਧਰਮਸ਼ਾਲਾ ਵਿੱਚ ਇੰਟਰਲਾਕ ਟਾਇਲਾਂ ਤੇ ਸ਼ੈੱਡ ਵਾਸਤੇ 10 ਲੱਖਸਕੂਲ ਵਿੱਚ ਬਾਸਕਟਬਾਲ ਦੀ ਗਰਾਊਂਡ ਉਸਾਰੀ ਲਈ 10 ਲੱਖ ਦੀ ਗਰਾਂਟ ਜਾਰੀ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਿੰਡ ਵਿਚ ਨਵੇਂ 375 ਘਰ ਬਣਾਉਣ ਦਾ ਸਰਵੇ ਹੋ ਚੁੱਕਿਆ ਹੈਜੋ ਜਲਦੀ ਬਣਨੇ ਸ਼ੁਰੂ ਹੋ ਜਾਣਗੇ। 

Advertisement

Latest News

ਐਮਰਜੈਂਸੀ ਦੀ ਉਡੀਕ ਨਾ ਕਰੋ, ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਓ: ਭਗਵੰਤ ਮਾਨ ਸਰਕਾਰ ਵੱਲੋਂ ਅਪੀਲ ਐਮਰਜੈਂਸੀ ਦੀ ਉਡੀਕ ਨਾ ਕਰੋ, ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਓ: ਭਗਵੰਤ ਮਾਨ ਸਰਕਾਰ ਵੱਲੋਂ ਅਪੀਲ
*ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀਂ ਇਸਨੂੰ ਸੁਰੱਖਿਅਤ ਜ਼ਰੂਰ ਕੀਤਾ ਜਾ ਸਕਦਾ ਹੈ: ‘ਮੁੱਖ ਮੰਤਰੀ...
ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਸ਼ੁਰੂ
ਬੀਬੀਐਮਬੀ ਦੀਆਂ ਅਸਾਮੀਆਂ ਖੋਲ੍ਹਣ ਦਾ ਕੇਂਦਰ ਦਾ ਕਦਮ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ: ਬਲਤੇਜ ਪੰਨੂ
ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ : ਮੋਹਿੰਦਰ ਭਗਤ
ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੁਆਰਾ ਆਯੋਜੀਤ ਪ੍ਰਿੰਸੀਪਲ–ਅਧਿਆਪਕ ਐਜੂਕਾਂਕਲੇਵ, ਆਰਟੀਫੀਸ਼ਲ ਇੰਟੈਲੀਜੈਂਸ ’ਤੇ ਚਰਚਾ
ਭਾਜਪਾ ਪਿਛਲੇ ਦਰਵਾਜ਼ੇ ਤੋਂ ਨਿਯੁਕਤੀਆਂ ਰਾਹੀਂ ਪੰਜਾਬ ਦੇ ਆਪਣੇ ਸਰੋਤਾਂ 'ਤੇ ਕੰਟਰੋਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਬਲਤੇਜ ਪੰਨੂ
‘ਆਪ’ ਸਾਂਸਦ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਈਡੀ ਦੀ ਰੇਡ 'ਤੇ ਕੇਜਰੀਵਾਲ ਬੋਲੇ -ਮੋਦੀ ਜੀ ਨੇ ਪੰਜਾਬ ਵਿੱਚ ਸ਼ੁਰੂ ਕਰ ਦਿੱਤੀ ਚੋਣਾਂ ਦੀ ਤਿਆਰੀ