ਵੋਟਰ ਹੈਲਪਲਾਈਨ ਐਪ ਜਾਂ ਪੋਰਟਲ ਤੇ ਇਸ ਤਰਾਂ ਚੈਕ ਕਰੋ ਆਪਣੀ ਵੋਟ

ਵੋਟਰ ਹੈਲਪਲਾਈਨ ਐਪ ਜਾਂ ਪੋਰਟਲ ਤੇ ਇਸ ਤਰਾਂ ਚੈਕ ਕਰੋ ਆਪਣੀ ਵੋਟ

ਫਾਜਿ਼ਲਕਾ, 4 ਮਈ
ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੁਲਤ ਲਈ ਕਈ ਮੋਬਾਇਨ ਐਪ ਬਣਾਈਆਂ ਗਈਆਂ ਹਨ।ਉਨ੍ਹਾਂ ਨੇ ਕਿਹਾ ਕਿ ਅਜਿਹੀ ਹੀ ਇਕ ਮੋਬਾਇਲ ਐਪ ਹੈ ਵੋਟਰ ਹੈਲਪ ਲਾਈਨ ਜਿਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਰਾਹੀਂ ਵੋਟਰ ਆਪਣੀ ਵੋਟ, ਪੋਲਿੰਗ ਬੂਥ ਆਦਿ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਅਮਲੇ ਨੂੰ ਆਪਣੀ ਵੋਟ ਪੋਸਟਲ ਬੈਲਟ ਤਰੀਕੇ ਨਾਲ ਪਾਉਣ ਲਈ ਆਪਣੇ ਫਾਰਮ ਵਿਚ ਭਰਨ ਲਈ ਆਪਣੇ ਹਲਕੇ ਵਿਚ ਵੋਟਰ ਸੂਚੀ ਦਾ ਭਾਗ ਤੇ ਵੋਟ ਦਾ ਸੀਰੀਅਲ ਨੰਬਰ ਚਾਹੀਦਾ ਹੁੰਦਾ ਹੈ। ਇਸ ਦੀ ਜਰੂਰਤ ਆਮ ਵੋਟਰਾਂ ਨੂੰ ਇਹ ਵੇਖਣ ਲਈ ਹੁੰਦੀ ਹੈ ਕਿ ਉਨ੍ਹਾਂ ਦਾ ਵੋਟ ਕਿੰਨ੍ਹੇ ਨੰਬਰ ਬੂਥ ਤੇ ਹੈ ਤੇ ਵੋਟਰ ਸੂਚੀ ਵਿਚ ਕਿੰਨੇ ਨੰਬਰ ਤੇ ਦਰਜ ਹੈ। ਉਕਤ ਨੂੰ ਵੇਖਣ ਲਈ ਵੋਟਰ ਹੈਲਪਲਾਈਨ ਮੋਬਾਇਲ ਐਪ ਆਪਣੇ ਮੋਬਾਇਲ ਫੋਨ ਵਿਚ ਡਾਉਨਲੋਡ ਕੀਤੀ ਜਾ ਸਕਦੀ ਹੈ ਜਾਂ ਚੋਣ ਕਮਿਸ਼ਨ ਦੇ ਲਿੰਕ  https://electoralsearch.eci.gov.in/  ਤੇ ਜਾ ਕੇ ਆਪਣੇ ਵੋਟਰ ਪਹਿਚਾਣ ਪੱਤਰ ਦਾ ਨੰਬਰ ਭਰ ਕੇ ਅਤੇ ਆਪਣੇ ਰਾਜ ਦਾ ਨਾਂਅ ਭਰ ਕੇ ਵੀ ਕੋਈ ਵੀ ਆਪਣਾ ਬੂਥ ਨੰਬਰ ਤੇ ਵੋਟ ਲਿਸਟ ਵਿਚ ਆਪਣਾ ਸੀਰੀਅਲ ਨੰਬਰ ਜਾਣ ਸਕਦਾ ਹੈ।
ਇਸਤੋਂ ਬਿਨ੍ਹਾਂ ਚੋਣ ਕਮਿਸ਼ਨਰ ਨੂੰ ਐਸਐਮਐਸ ਭੇਜ ਕੇ ਵੀ ਤੁਸੀਂ ਆਪਣੀ ਵੋਟਰ ਸੂਚੀ ਵਿਚ ਦਰਜ ਵੇਰਵੇ ਜਾਣ ਸਕਦੇ ਹੋ। ਇਸ ਲਈ ਟਾਇਪ ਕਰੋ ਈਸੀਆਈ(ਸਪੇਸ) ਤੁਹਾਡੀ ਵੋਟਰ ਆਈਡੀ ਅਤੇ ਇਸ ਨੂੰ 1950 ਨੰਬਰ ਤੇ ਐਸਐਮਐਸ ਕਰ ਦਿਓ।ਚੋਣ ਕਮਿਸ਼ਨ ਵੱਲੋਂ ਆਪ ਨੂੰ ਤੁਹਾਡਾ ਨਾਂਅ, ਵੋਟਰ ਸੂਚੀ ਦਾ ਭਾਗ ਨੰਬਰ (ਜੇ ਕਿ ਤੁਹਾਡੇ ਬੂਥ ਦਾ ਨੰਬਰ ਵੀ ਹੋਵੇਗਾ) ਅਤੇ ਤੁਹਾਡੇ ਬੂਥ ਦੀ ਵੋਟਰ ਸੂਚੀ ਵਿਚ ਤੁਹਾਡੀ ਦਰਜ ਵੋਟ ਦਾ ਲੜੀ ਨੰਬਰ ਐਸਐਮਐਸ ਤੇ ਭੇਜ ਦਿੱਤਾ ਜਾਵੇਗਾ।

Tags:

Advertisement

Latest News