ਸੀ.ਐਮ ਯੋਗਸ਼ਾਲਾ ਫ਼ਰੀਦਕੋਟ ਜ਼ਿਲੇ ਦੇ ਲੋਕਾਂ ਦੀ ਸਿਹਤ ਲਈ ਸਾਬਤ ਹੋ ਰਹੀ ਹੈ ਵਰਦਾਨ- ਡਿਪਟੀ ਕਮਿਸ਼ਨਰ
By Azad Soch
On
ਫ਼ਰੀਦਕੋਟ 15 ਜੂਨ ()ਯੋਗਾ ਦਾ ਨਿਯਮਤ ਅਭਿਆਸ ਨਾ ਸਿਰਫ਼ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਬਲਕਿ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਦੀ ਪ੍ਰੇਰਣਾ ਵੀ ਦਿੰਦਾ ਹੈ। ਮੁੱਖ ਮੰਤਰੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਰਾਹੀਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਸੀ.ਐਮ ਯੋਗਸ਼ਾਲਾ ਦਾ ਜਾਇਜ਼ਾ ਲੈਣ ਦੌਰਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਵੀ ਮੌਜੂਦ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀ.ਐਮ ਯੋਗਸ਼ਾਲਾ ਫ਼ਰੀਦਕੋਟ ਜ਼ਿਲੇ ਦੇ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਗਾ ਸਕੂਲ ਫਰੀਦਕੋਟ ਦੇ ਨਾਲ ਹੀ ਸਾਦਿਕ, ਕੋਟਕਪੂਰਾ, ਐਮ, ਜੈਤੂ ਵਿੱਚ ਵੀ ਹਨ। ਉਨ੍ਹਾਂ ਕਿਹਾ ਕਿ ਲੋਕ ਯੋਗਸ਼ਾਲਾ ਦਾ ਲਾਹਾ ਲੈਣ ਲਈ ਟੋਲ ਫਰੀ ਨੰਬਰ 76694-00500 'ਤੇ ਕਾਲ ਕਰ ਸਕਦੇ ਹਨ ਜਾਂ https://cmdiyogshala.punjab.gov.in 'ਤੇ ਲਾਗਇਨ ਕਰ ਸਕਦੇ ਹਨ।
ਜ਼ਿਲ੍ਹਾ ਕੋਆਰਡੀਨੇਟਰ ਮੋਹਿਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਲੋਕਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੁੱਖ ਤੌਰ ’ਤੇ ਫਰੀਦਕੋਟ, ਕੋਟਕਪੂਰਾ, ਜੈਤੂ ਅਤੇ ਸਾਦਿਕ ਵਿੱਚ ਕਲਾਸਾਂ ਚੱਲ ਰਹੀਆਂ ਹਨ।ਫਰੀਦਕੋਟ ਸ਼ਹਿਰ ਵਿੱਚ ਸੰਜੇ ਨਗਰ, ਗਿਆਨੀ ਜੈਲ ਸਿੰਘ ਪਾਰਕ, ਅਮਨ ਨਗਰ, ਰੋਜ਼ ਇਨਕਲੇਵ, ਗੁਰੂ ਨਾਨਕ ਕਲੋਨੀ ਆਦਿ ਵਿਖੇ, ਬਲਾਕ ਕੋਟਕਪੂਰਾ ਦੀਆਂ ਲਾਲਾ ਲਾਜਪਤ ਰਾਏ ਜੀ ਪਾਰਕ, ਬਾਬਾ ਫਰੀਦ ਜੀ ਪਾਰਕ, ਗੋਵਿੰਦ ਐਨਕਲੇਵ, ਗਣੇਸ਼ ਕਲੋਨੀ ਆਦਿ ਵਿਖੇ, ਬਲਾਕ ਜੈਤੋ ਦੀਆਂ ਕਰਿਆਨਾ ਭਵਨ, ਨਹਿਰੂ ਪਾਰਕ, ਰੇਲਵੇ ਸਟੇਸ਼ਨ ਪਾਰਕ ਆਦਿ ਵਿਖੇ ਅਤੇ ਪਿੰਡ ਸਾਦਿਕ ਵਿਖੇ ਭਗਤ ਸਿੰਘ ਪਾਰਕ, ਗੁਰਦੁਆਰਾ ਪਾਰਕ ਆਦਿ ਵਿਚ ਕੁੱਲ 55 ਕਲਾਸਾਂ ਚੱਲ ਰਹੀਆਂ ਹਨ। ਜਿਸ ਵਿੱਚ ਯੋਗਾ ਅਧਿਆਪਕ ਆਸਣ, ਪ੍ਰਾਣਾਯਾਮ ਅਤੇ ਧਿਆਨ ਆਦਿ ਰਾਹੀਂ ਬਿਨਾਂ ਦਵਾਈ ਦੇ ਸਰੀਰ ਦਾ ਇਲਾਜ ਕਰ ਰਹੇ ਹਨ। ਇਹ ਕਲਾਸਾਂ ਸਵੇਰੇ 4:50 ਵਜੇ ਸ਼ੁਰੂ ਹੋ ਕੇ ਸਵੇਰੇ 10 ਵਜੇ ਤੱਕ ਚੱਲਦੀਆਂ ਹਨ ਅਤੇ ਦੁਪਹਿਰ 3:30 ਵਜੇ ਤੋਂ ਰਾਤ 8:20 ਵਜੇ ਤੱਕ ਚੱਲਦੀਆਂ ਹਨ।
ਉਨ੍ਹਾਂ ਦੱਸਿਆਂ ਕਿ ਕੋਈ ਵੀ ਵਿਅਕਤੀ ਇਨ੍ਹਾਂ ਕਲਾਸਾਂ ਵਿੱਚ ਆ ਕੇ ਯੋਗਾ ਦਾ ਮੁਫਤ ਵਿੱਚ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆਂ ਕਿ ਜੇਕਰ ਕੋਈ ਵਿਅਕਤੀ ਆਪਣੀ ਕਲੋਨੀ ਜਾਂ ਪਾਰਕ ਵਿੱਚ ਕਲਾਸ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।
ਜ਼ਿਲ੍ਹਾ ਫ਼ਰੀਦਕੋਟ ਦੀ ਨਿਵਾਸੀ ਵੀਨਾ ਰਾਣੀ ਨੇ ਦੱਸਿਆ ਕਿ ਯੋਗਾ ਕਲਾਸ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਲੱਤ ਵਿੱਚ ਦਰਦ ਤੋ ਪੀੜਤ ਸੀ ਅਤੇ ਬੀਪੀ ਲਈ ਦਵਾਈ ਲੈ ਰਹੀ ਸੀ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਨਾਲ ਉਨ੍ਹਾਂ ਨੂੰ ਦੋਵਾਂ ਬਿਮਾਰੀਆਂ ਤੋਂ ਰਾਹਤ ਮਿਲੀ ਹੈ। ਇਸੇ ਹੀ ਤਰ੍ਹਾਂ ਹਰਜੀਤ ਕੌਰ ਨੇ ਦੱਸਿਆ ਕਿ ਯੋਗਾ ਕਲਾਸ ਵਿੱਚ ਆਉਣ ਤੋਂ ਪਹਿਲਾਂ ਉਹ ਪੂਰੇ ਸਰੀਰ ਵਿੱਚ ਕਠੋਰਤਾ ਦੇ ਨਾਲ-ਨਾਲ ਸਰਵਾਈਕਲ ਅਤੇ ਪਿੱਠ ਵਿੱਚ ਦਰਦ ਤੋਂ ਪੀੜਤ ਸੀ। ਯੋਗਾ ਕਰਨ ਨਾਲ ਉਨ੍ਹਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਰਾਹਤ ਮਿਲੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
Tags:
Related Posts
Latest News
15 Feb 2025 15:03:38
USA,15 ,FEB,2025,(Azad Soch News):- ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਗੈਰਕਾਨੂੰਨੀ...