ਸੀ ਵਿਜਲ ਤੇ ਆਈਆਂ ਸ਼ਿਕਾਇਤਾਂ ਦਾ ਔਸਤ 25 ਮਿੰਟ ਵਿੱਚ ਕੀਤਾ ਨਿਪਟਾਰਾ

ਸੀ ਵਿਜਲ ਤੇ ਆਈਆਂ ਸ਼ਿਕਾਇਤਾਂ ਦਾ ਔਸਤ 25 ਮਿੰਟ ਵਿੱਚ ਕੀਤਾ ਨਿਪਟਾਰਾ

ਫਾਜ਼ਿਲਕਾ, 15 ਅਪ੍ਰੈਲ:
 ਭਾਰਤੀ ਚੋਣ ਕਮਿਸ਼ਨ ਵੱਲੋਂ ਆਦਰਸ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦੇ ਤਹਿਤ ਸੀ ਵਿਜਲ ਮੋਬਾਈਲ ਐਪ ਸ਼ੁਰੂ ਕੀਤੀ ਗਈ ਹੈ। ਇਸ ਐਪ ਰਾਹੀਂ ਲੋਕ ਆਦਰਸ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਆਨਲਾਈਨ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਸ ਐਪ ਰਾਹੀਂ ਜੋ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉਸ ਦਾ ਨਿਪਟਾਰਾ 100 ਮਿੰਟ ਦੇ ਅੰਦਰ ਅੰਦਰ ਕਰਨਾ ਹੁੰਦਾ ਹੈ ਪਰ ਫਾਜ਼ਿਲਕਾ ਜਿਲਾ ਰਿਕਾਰਡ 25 ਮਿਨਟ 40 ਸੈਕਿੰਡ ਦੀ ਔਸਤ ਦਰ ਤੇ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਿਹਾ ਹੈ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੀ ਵਿਜਲ ਐਪ ਰਾਹੀਂ ਕੁੱਲ 30 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਪਰ ਇਹਨਾਂ ਵਿੱਚੋਂ ਕੁਝ ਸ਼ਿਕਾਇਤਾਂ ਦਾ ਸਬੰਧ ਚੋਣਾਂ ਨਾਲ ਨਾ ਹੋਣ ਕਰਕੇ ਡਰੋਪ ਕਰ ਦਿੱਤੀਆਂ ਗਈਆਂ ਅਤੇ 17 ਸ਼ਿਕਾਇਤਾਂ ਚੋਣਾਂ ਨਾਲ ਸੰਬੰਧਿਤ ਹੋਣ ਕਰਕੇ ਯੋਗ ਪਾਈਆਂ ਗਈਆਂ, ਜਿਨਾਂ ਦਾ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਨਿਪਟਾਰਾ ਕਰ ਦਿੱਤਾ ਗਿਆ ਹੈ।
ਉਹਨਾਂ ਨੇ ਦੱਸਿਆ ਕਿ ਅਬੋਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ, ਬੱਲੂਆਣਾ ਅਤੇ ਫਾਜ਼ਿਲਕਾ ਵਿੱਚ 6-6 ਅਤੇ ਜਲਾਲਾਬਾਦ ਵਿੱਚ 2 ਸ਼ਿਕਾਇਤਾਂ ਯੋਗ ਪਾਈਆਂ ਗਈਆਂ ਸਨ ਅਤੇ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਾਲੋਂ ਨਾਲ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੀ ਵਿਜਲ ਐਪ ਤੇ ਆਦਰਸ ਚੋਣ ਜਾਬਤੇ ਨਾਲ ਸੰਬੰਧਿਤ ਸ਼ਿਕਾਇਤਾਂ ਹੀ ਕੀਤੀਆਂ ਜਾਣ ਅਤੇ ਦੂਸਰੀਆਂ ਸ਼ਿਕਾਇਤਾਂ ਲਈ ਸ਼ਿਕਾਇਤ ਨਿਵਾਰਨ ਪੋਰਟਲ ਦੀ ਵਰਤੋਂ ਕੀਤੀ ਜਾ ਸਕਦੀ ਹੈ । ਉਹਨਾਂ ਨੇ ਕਿਹਾ ਕਿ ਜੇਕਰ ਕਿਤੇ ਵੀ ਅਦਰਸ਼ ਚੋਣ ਜਾਬਤੇ ਦੀ ਉਲੰਘਣਾ ਹੋਵੇ ਤਾਂ ਸੀ ਵਿਜਲ ਐਪ ਰਾਹੀਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਜਾਂ ਆਡੀਓ ਦੇ ਰੂਪ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਇਹ। ਐਪ ਤੁਹਾਡੀ ਲੋਕੇਸ਼ਨ ਆਪਣੇ ਆਪ ਚੱਕ ਲੈਂਦੀ ਹੈ ਅਤੇ ਉਸੇ ਅਨੁਸਾਰ ਤੁਰੰਤ ਹੀ ਉੱਥੇ ਉੜਨ ਦਸਤੇ ਨੂੰ ਭੇਜ ਕੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੀ ਵਿਜਲ ਐਪ ਤੇ ਪ੍ਰਾਪਤ ਸ਼ਿਕਾਇਤ ਤੇ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੁੰਦੀ ਹੈ।
ਇਸ ਪ੍ਰੋਜੈਕਟ ਦੇ ਨੋਲਡ ਅਫ਼ਸਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਹਰ ਸਮੇਂ ਤਾਇਨਾਤ ਰਹਿੰਦੀ ਹੈ ਅਤੇ ਜਿਵੇਂ ਹੀ ਸ਼ਿਕਾਇਤ ਆਉਂਦੀ ਹੈ ਸਬੰਧਤ ਵਿਧਾਨ ਸਭਾ ਹਲਕੇ ਦੇ ਉਡਣ ਦਸਤੇ ਨੂੰ ਭੇਜੀ ਜਾਂਦੀ ਹੈ।

Tags:

Advertisement

Latest News