ਟ੍ਰੈਫਿਕ ਦੇ ਨਿਯਮ ਦੱਸਣ ਬਾਰੇ ਕੀਤਾ ਗਿਆ ਸੈਮੀਨਾਰ

ਟ੍ਰੈਫਿਕ ਦੇ ਨਿਯਮ ਦੱਸਣ  ਬਾਰੇ  ਕੀਤਾ ਗਿਆ ਸੈਮੀਨਾਰ

ਅੰਮ੍ਰਿਤਸਰ 15 ਅਪ੍ਰੈਲ 2024:---ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸਨਰੇਟ ਅੰਮ੍ਰਿਤਸਰ  ਦੇ ਦਿਸ਼ਾ ਨਿਰਦੇਸ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ  ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਬੀਤੇ ਦਿਨੀਂ ਮੋਹਿੰਦਰਗੜ੍ਹ ਹਰਿਆਣਾ ਵਿਚ ਹੋਏ ਸਕੂਲ ਬੱਸ ਦਾ ਐਕਸੀਡੈਂਟ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਐਜੂਕੇਸਨ ਸੈੱਲ ਵੱਲੋ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਸਕੂਲੀ ਬੱਚਿਆ ਅਤੇ ਸਕੂਲੀ ਵੈਨ ਡਰਾਈਵਰਾ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ ਉਹਨਾਂ ਨੂੰ ਟ੍ਰੈਫਿਕ ਰੂਲਜ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆਸੀਟ ਬੈਲਟਸਰਾਬ ਪੀ ਕੇ ਗੱਡੀ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾਅਨਸਕਿਲਡ ਡ੍ਰਾਈਵਿੰਗ ਕਾਰਨ ਹੁੰਦੇ ਐਕਸੀਡੈਂਟਾਂ ਬਾਰੇ ਜਾਗਰੂਕ ਕੀਤਾ ਗਿਆਰੈਡ ਲਾਈਟ ਜੰਪ ਨਾ ਕਰਨਾਹਮੇਸਾ ਸੀਟ ਬੈਲਟ ਲਗਾ ਕੇ ਵਾਹਨ ਚਲਾਉਣਾਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਹੀ ਕਰਨੀ ਅਤੇ ਟੂ ਵੀਲਰ ਚਲਾਉਂਦੇ ਸਮੇ ਹਮੇਸਾ ਹੈਲਮੇਟ ਪਾ ਕੇ ਵਹੀਕਲ ਚਲਾਉਣ ਬਾਰੇ ਪ੍ਰੇਰਿਤ ਕੀਤਾਫੋਰ ਵੀਲਰ ਚਲਾਉਂਦੇ ਸਮੇ ਹਮੇਸਾ ਸੀਟ ਬੈਲਟ ਲਗਾ ਕੇ ਵਹੀਕਲ ਚਲਾਉਣ ਬਾਰੇ ਦੱਸਿਆ ਗਿਆਬੱਚਿਆ ਨੂੰ ਸੜਕੀ ਹਾਦਸਿਆਂ ਬਾਰੇ ਜਾਗਰੂਕ ਕੀਤਾ ਗਿਆਨਸ਼ਿਆ ਪ੍ਰਤੀ ਜਾਗਰੂਕ ਕੀਤਾ ਗਿਆ ,ਬੱਚਿਆ ਨੂੰ ਅੰਡਰ ਏਜ ਡ੍ਰਾਈਵਿੰਗ ਬਾਰੇ ਦੱਸਿਆ ਗਿਆਸਕੂਲ ਵੈਨ ਦੇ ਡਰਾਈਵਰਾ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਣੂ ਕਰਵਾਇਆ ਗਿਆ।

 ਉਹਨਾਂ ਨੂੰ ਸੇਫ ਸਕੂਲ ਵਾਹਨ ਪੋਲਿਸੀ ਦੀਆ ਸਰਤਾਂ ਤੋ ਜਾਣੂ ਕੀਤਾ ਗਿਆਉਹਨਾਂ ਨੂੰ ਕਿਸੇ ਵੀ ਤਰਾ ਦਾ ਨਸਾ ਕਰਕੇ ਵਹੀਕਲ ਚਲਾਉਣ ਤੋ ਮਨਾ ਕੀਤਾ ਗਿਆਉਹਨਾਂ ਨੂੰ ਸਪੀਡ ਲਿਮਿਟ ਵਿਚ ਰੱਖ ਕੇ ਵੈਨ ਚਲਾਉਣ ਲਈ ਕਿਹਾ ਗਿਆਉਹਨਾਂ ਨੂੰ ਟ੍ਰੈਫਿਕ ਨਿਯਮਾ ਬਾਰੇ ਦੱਸਿਆ ਗਿਆਸਕੂਲੀ ਵੈਨਾ ਵਿਚ ਫਸਟ ਏਡ ਕਿੱਟਾ ਅਤੇ ਗੈਸ ਬੁਝਾਊ ਜੰਤਰ ਚੈੱਕ ਕਿਤੇ ਗਏ ਬੱਸ ਵਿਚ ਲੱਗੇ ਸੀਸੀਟੀਵੀ ਕੈਮਰਾਸਪੀਡ ਗਵਰਨਰ ਚੈੱਕ ਕਿਤੇ ਗਏ ਹੈਲਪਰ ਨੂੰ ਦੱਸਿਆ ਗਿਆ ਕੇ ਬੱਚੇ ਨੂੰ ਉਤਾਰਨ ਸਮੇ ਬੱਚੇ ਦਾ ਘਰ ਹਮੇਸਾ ਬੱਸ ਦੇ ਖੱਬੇ ਪਾਸੇ ਹੋਣਾ ਚਾਹੀਦਾ ਹੈ ਉਹਨਾਂ ਨੂੰ ਯੂਨੀਫਾਰਮ ਪਾ ਕੇ ਨੇਮ ਪਲੇਟ ਲਾਉਣਾ ਜਰੂਰੀ ਦਸਿਆ ਗਿਆ ਇਸ ਮੌਕੇ ਪਿ੍ਰੰਸੀਪਲ ਸ੍ਰੀ ਕਮਾਲ ਚੰਦ ਜੀਕੋਆਡੀਨੇਟਰ ਸ੍ਰੀ ਰਾਜਿੰਦਰ ਸਿੰਘ ਸੱਗੂਟਰਾਂਪੋਰਟ ਇੰਚਾਰਜ ਸ੍ਰੀ ਮਹੇਸ ਜੀਸ੍ਰੀ ਹਰਜਿੰਦਰ ਸਿੰਘ ਜੀ ਹਾਜਰ ਸਨ   

 

Tags:

Advertisement

Latest News