ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਸਿਹਤ ਜਾਂਚ ਕਰ ਰਹੀਆਂ ਹਨ ਮੈਡੀਕਲ ਟੀਮਾਂ-ਸਚਿਨ ਪਾਠਕ

ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਸਿਹਤ ਜਾਂਚ ਕਰ ਰਹੀਆਂ ਹਨ ਮੈਡੀਕਲ ਟੀਮਾਂ-ਸਚਿਨ ਪਾਠਕ

ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ

ਨੰਗਲ 07 ਸਤੰਬਰ  ()

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੇ ਜਾਨ ਮਾਲ ਅਤੇ ਪਸ਼ੂ ਧੰਨ ਦੀ ਸੁਰੱਖਿਆਂ ਅਤੇ ਸਿਹਤ ਜਾਂਚ ਲਈ ਮੈਡੀਕਲ ਟੀਮਾਂ ਨੂੰ ਪਿੰਡ ਪਿੰਡ ਭੇਜਿਆ ਜਾ ਰਿਹਾ ਹੈ। ਇਸ ਤੋ ਇਲਾਵਾ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਦਾ ਜਰੂਰਤ ਦਾ ਸਮਾਨ ਮੁਹੱਇਆ ਕਰਵਾਉਣ ਲਈ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਪ੍ਰਸਾਸ਼ਨ ਨੂੰ ਵਿਸੇਸ਼ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆਂ ਆਈ.ਏ.ਐਸ ਕਰ ਰਹੇ ਹਨ।

    ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਵਿੱਚ ਲਗਾਤਾਰ ਟੀਮਾ ਪਹੁੰਚ ਰਹੀਆਂ ਹਨ। ਰਿਲੀਫ ਸੈਂਟਰਾਂ ਵਿਚ ਪਹਿਲਾ ਤੋ ਹੀ ਸਹੂਲਤਾਂ ਮੁਹੱਇਆ ਕਰਵਾਈਆ ਹੋਈਆ ਹਨ। ਅੱਜ ਜਿੰਦਵੜੀ, ਸੈਣੀਮਾਜਰਾ, ਬ੍ਰਹਮਪੁਰ ਲੋਅਰ, ਦੜੋਲੀ ਲੋਅਰ, ਪੱਤੀ ਜੀਵਨ ਸਿੰਘ, ਐਲਗਰਾਂ ਸਮੇਤ 6 ਪਿੰਡਾਂ ਵਿੱਚ ਪ੍ਰਸਾਸ਼ਨ ਦੀਆਂ ਟੀਮਾਂ ਪਹੁੰਚੀਆਂ ਹਨ। ਜਿਨ੍ਹਾਂ ਦੇ ਨਾਲ ਮੈਡੀਕਲ ਅਤੇ ਵੈਟਨਰੀ ਡਾਕਟਰਾਂ ਦੀਆਂ ਟੀਮਾਂ ਵੀ ਮੋਜੂਦ ਹਨ। ਪ੍ਰਭਾਵਿਤ ਖੇਤਰਾਂ ਵਿਚ ਲਗਾਤਾਰ ਜਾਂਚ ਕਰਕੇ ਲੋਕਾਂ ਨੂੰ ਲੋੜੀਦੀ ਦਵਾਈ ਅਤੇ ਸੁਰੱਖਿਅਤ ਰਹਿਣ ਦੇ ਤਰੀਕੇ ਦੱਸੇ ਜਾ ਰਹੇ ਹਨ। ਲੋੜਵੰਦ ਲੋਕਾਂ ਵੱਲੋਂ ਜੋ ਜਰੂਰਤ ਦਾ ਸਮਾਨ ਮੰਗਿਆ ਜਾ ਰਿਹਾ ਹੈ, ਉਹ ਵੀ ਉਪਲੱਬਧ ਕਰਵਾਇਆ  ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੋਰ ਵਿਭਾਗਾ ਵੱਲੋਂ ਬਿਜਲੀ ਸਪਲਾਈ ਬਹਾਲ ਕਰਨਾ, ਗੰਦੇ ਪਾਣੀ ਦੀ ਨਿਕਾਸੀ, ਸਾਫ ਪੀਣ ਵਾਲਾ ਪਾਣੀ, ਸਫਾਈ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਹਰ ਪਿੰਡ ਵਿਚ ਟੀਮਾ ਪਹੁੰਚਣਗੀਆਂ ਅਤੇ ਆਮ ਵਰਗੇ ਹਾਲਾਤ ਹੋਣ ਤੱਕ ਲੋਕਾਂ ਨੂੰ ਹਰ ਤਰਾਂ ਦੀ ਸਹੂਲਤ ਮਿਲੇਗੀ। 

-- 
Tags:

Advertisement

Latest News

ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ
*ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ...
ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ ਕਰਨ ਲਈ ਪੰਜਾਬ ਵਿੱਚ ਸਾਰੀਆਂ ਸਹੂਲਤਾਂ ਦੇਵੇਗੀ ‘ਆਪ’ ਸਰਕਾਰ
ਪੰਜਾਬ ਸਰਕਾਰ ਦੇ ਮਹਿਲਾ ਵਿੱਤੀ ਸਹਾਇਤਾ ਐਲਾਨ ਨਾਲ ਖੁਸ਼ੀ ਦੀ ਲਹਿਰ; ਪੰਜਾਬ ਭਰ ਵਿੱਚ ਔਰਤਾਂ ਨੇ ਜਾਗੋ ਕੱਢ ਕੇ ਮਨਾਈ ਖੁਸ਼ੀ
ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ
ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ: ਯੂਕੇ ਦੀ ਫਰਮ “3 ਐਸੋਸੀਏਟਸ” ਵੱਲੋਂ ਪੰਜਾਬ ਵਿੱਚ 1,407 ਕਰੋੜ ਰੁਪਏ ਦਾ ਨਿਵੇਸ਼
ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਵਿੱਚ ਪ੍ਰਗਟਾਈ ਦਿਲਚਸਪੀ
ਗੈਂਗਸਟਰਾਂ ‘ਤੇ ਵਾਰ ਦਾ 52ਵਾਂ ਦਿਨ: ਪੰਜਾਬ ਪੁਲਿਸ ਨੇ 587 ਥਾਵਾਂ ‘ਤੇ ਕੀਤੀ ਛਾਪੇਮਾਰੀ; 241 ਗ੍ਰਿਫ਼ਤਾਰ