ਸਰੂਪ ਰਾਣੀ ਸਰਕਾਰੀ ਕਾਲਜ (ਇ.) ਵਿਖੇ 418 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ

ਸਰੂਪ ਰਾਣੀ ਸਰਕਾਰੀ ਕਾਲਜ (ਇ.) ਵਿਖੇ 418  ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ

ਅੰਮ੍ਰਿਤਸਰ 20 ਅਪ੍ਰੈਲ 2024:---20 ਅਪ੍ਰੈਲ 2024 ਨੂੰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮ੍ਰਿਤਸਰ ਵਿਖੇ 52ਵੇਂ ਡਿਗਰੀ ਵੰਡ ਸਮਾਰੋਹ ਦੌਰਾਨ 2021-22 ਦੇ ਵੱਖ ਵੱਖ ਕੋਰਸਾਂ ਨਾਲ ਸੰਬੰਧਤ 418  ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ . ਮੁੱਖ ਮਹਿਮਾਨ ਵਜੋਂ ਡਾ. ਜਤਿੰਦਰ ਕੌਰ ਅਰੋੜਾ (ਕਾਰਜਕਾਰੀ ਡਾਇਰੈਕਟਰਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੋਂਸਲ-ਕਮ-ਮੈਂਬਰ ਸਕੱਤਰਪੰਜਾਬ ਜੈਵ ਵਿਭਿੰਨਤਾ ਬੋਰਡ ) ਨੇ ਸ਼ਿਰਕਤ ਕੀਤੀ । ਸਮਾਗਮ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ । ਪਿ੍ਰੰਸੀਪਲ ਪ੍ਰੋ. ਡਾ. ਦਲਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ  ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਕਾਲਜ ਦੀ ਸਲਾਨਾ ਰਿਪੋਰਟ ਪੜੀ . ਉਪਰੰਤ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਗਈਆਂ।

ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਉਹਨਾਂ ਨੇ ਸਾਰੇ ਡਿਗਰੀ ਪ੍ਰਾਪਤ ਵਿਦਿਆਰਥੀਆਂ ਅਤੇ ਪਿ੍ਰੰਸੀਪਲ ਨੂੰ ਵਧਾਈ ਦਿੱਤੀ।  ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਿਗਰੀ ਕੋਈ ਕਾਗਜ਼ੀ ਦਸਤਾਵੇਜ  ਹੀ ਨਹੀਂ ਬਲਕਿ ਇਹ ਜ਼ਿੰਦਗੀ ਦੀ ਨਵੀਂ ਦਿਸ਼ਾ ਦਾ ਆਗਾਜ਼ ਹੈ । ਬੱਚਿਆਂ ਨੂੰ ਹਿੰਮਤਮਿਹਨਤਲਗਨ ਤੇ ਵਿਸ਼ਵਾਸ  ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰ ਕਾਮਯਾਬ ਹੋਣਾ ਚਾਹੀਦਾ ਹੈ ਤੇ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣ ਦਾ ਸੰਦੇਸ਼ ਦਿੱਤਾ। ਸੰਗੀਤ ਵਿਭਾਗ ਵਲੋਂ ਫੋਕ ਆਰਕੈਸਟਰਾ ਤੇ ਸਮੂਹ ਗੀਤ ਪੇਸ਼ ਕੀਤਾ। ਡਾਂਸ ਵਿਭਾਗ ਵੱਲੋਂ ਨਿ੍ਰਤ ਦੀ ਪੇਸ਼ਕਾਰੀ ਕੀਤੀ ਗਈ । ਸਮਾਰੋਹ ਸਮੇਂ ਕਾਲਜ ਕਾਉਂਸਲ ਤੇ ਸਟਾਫ ਹਾਜ਼ਰ ਰਹੇ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।

Tags:

Advertisement

Latest News

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ
Sangrur,03 May,2024,(Azad Soch News):- ਆਮ ਆਦਮੀ ਪਾਰਟੀ (Aam Aadmi Party) ਨੇ ਲੋਕ ਸਭਾ ਚੋਣਾਂ (Lok Sabha Elections) ਨੂੰ ਲੈ ਕੇ...
ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਦਿੱਤੀ ਜਾਵੇ ਤਰਜੀਹ- ਡਿਪਟੀ ਕਮਿਸ਼ਨਰ
ਸਾਈਕਲਿਟ ਮਨਮੋਹਨ ਸਿੰਘ ਜਗਾ ਰਿਹਾ ਵੋਟਾਂ ਦੀ ਅਲਖ਼
ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੀਤਾ ਪ੍ਰੇਰਿਤ
ਮਲੇਰੀਆ ਦੀ ਰੋਕਥਾਮ ਅਤੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਸਮਾਜ ਸੇਵੀ ਸੰਸਥਾ ਕਰ ਭਲਾ ਸੋਸ਼ਲ ਐਂਡ ਵੈਲਫੇਅਰ ਕਲੱਬ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਨੂੰ 10 ਛੱਤ ਵਾਲੇ ਪੱਖੇ ਭੇਂਟ
ਪੇਂਡੂ ਇਲਾਕਿਆਂ ਵਿੱਚ ਸਿਹਤ ਵਿਭਾਗ ਵਲੋ ਮਲੇਰੀਆ ਅਤੇ ਡੇਂਗੂ ਵਿਰੋਧੀ ਕੀਤੀ ਗਇਆ ਐਕਟੀਵਿਟੀ