ਵਿਦਿਅਕ ਸਰਟੀਫਿਕੇਟ ਦੀ ਵੈਰੀਫਿਕੇਸ਼ਨ/ਐਚ.ਆਰ.ਡੀ ਨੂੰ ਆਨਲਾਈਨ ਕਰਨ ਲਈ ਈ ਸੰਨਦ ਪੋਰਟਲ ਕੀਤਾ ਗਿਆ ਲਾਂਚ
By Azad Soch
On
ਫ਼ਰੀਦਕੋਟ 04 ਦਸੰਬਰ
ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ (ਡੀ. ਐਚ. ਈ) ਵੱਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਵਿਦਿਅਕ ਸਰਟੀਫਿਕੇਟ ਦੀ ਵੈਰੀਫਿਕੇਸ਼ਨ/ਐਚ.ਆਰ.ਡੀ ਨੂੰ ਆਨਲਾਈਨ ਈ-ਸੰਨਦ ਪੋਰਟਲ ਰਾਹੀਂ ਜਾਰੀ ਕਰਨ ਦਾ ਉਪਰਾਲਾ ਕੀਤਾ ਗਿਆ ਹੈ । ਇਸ ਸਕੀਮ ਨੂੰ ਯੂਨੀਵਰਸਿਟੀਆਂ/ਇੰਸਟੀਚਿਊਟਸ/ਬੋਰਡਾਂ ਰਾਹੀਂ ਤੁਰੰਤ ਲਾਗੂ ਕਰਨ ਦੇ ਆਦੇਸ਼ ਜਾਰੀ ਹੋਏ ਹਨ । ਉਨ੍ਹਾਂ ਦੀ ਹਦਾਇਤ ਮੁਤਾਬਿਕ ਜਾਰੀ ਕੀਤੀਆਂ ਗਾਈਡਲਾਈਨਜ਼ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਤੇ ਵੀ ਉਪਲਬੱਧ ਕਰਵਾ ਦਿੱਤਾ ਗਿਆ ਹੈ।
ਈ ਸੰਨਦ ਪੋਰਟਲ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅਤੇ ਯੂਜਰ ਆਈ ਅਤੇ ਪਾਸਵਰਡ ਪ੍ਰਦਾਨ ਕਰਨ ਅਤੇ ਟ੍ਰੇਨਿੰਗ ਦੇਣ ਲਈ ਨੈਸ਼ਨਲ ਇਨਫੋਰਮੈਟਿਕ ਸੈਂਟਰ ਅਤੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਟੀਮ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਆਈ । ਇਸ ਟੀਮ ਵਿੱਚ ਸ਼੍ਰੀ ਵਿਵੇਕ ਵਰਮਾ ਡਿਪਟੀ ਡਾਇਰੈਕਟਰ ਜਨਰਲ ਅਤੇ ਸਟੇਟ ਇਨਫੋਰਮੈਟਿਕ ਅਫਸਰ, ਨੈਸ਼ਨਲ ਇਨਫੋਰਮੈਟਿਕ ਸੈਂਟਰ, ਪੰਜਾਬ, ਮੈਡਮ ਕਿਰਤੀ ਮਹਾਜਨ ਡਾਇਰੈਕਟਰ (ਆਈ ਟੀ), ਨੈਸ਼ਨਲ ਇਨਫੋਰਮੈਟਿਕ ਸੈਂਟਰ, ਪੰਜਾਬ , ਡਾ. ਧਰਮਿੰਦਰ ਸਿੰਘ ਸਹਾਇਕ ਡਾਇਰੈਕਟਰ, ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ, ਸ. ਗੁਰਜਿੰਦਰ ਸਿੰਘ ਡਿਸਟਿਕ ਇਨਫੋਰਮੈਟਿਕ ਅਫ਼ਸਰ ਨੇ ਸ਼ਮੂਲੀਅਤ ਕੀਤੀ।
ਡਾ. ਕੀਰਤੀ ਮਹਾਜਨ, ਡਾਇਰੈਕਟਰ (ਆਈ ਟੀ), ਨੈਸ਼ਨਲ ਇਨਫੋਰਮੈਟਿਕ ਸੈਂਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਰਾਹੀਂ ਕੋਈ ਵੀ ਵਿਦਿਆਰਥੀ ਜੋ ਕਿ ਦੇਸ਼ਾਂ- ਵਿਦੇਸ਼ਾਂ ਵਿੱਚ ਰਹਿੰਦੇ ਹਨ ਉਹ ਉਥੋਂ ਹੀ ਇਸ ਪੋਰਟਲ ਤੇ ਆਪਣੇ ਵਿੱਦਿਅਕ/ਵਿਅਕਤੀਗਤ ਸਰਟੀਫਿਕੇਟ ਅਪਲਾਈ ਕਰ ਸਕਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਇਸ ਕੰਮ ਨੂੰ ਕਰਨ ਲਈ ਲਗਭਗ 5 ਤੋਂ 6 ਮਹੀਨੇ ਦਾ ਸਮਾਂ ਲੱਗ ਜਾਂਦਾ ਸੀ ਪਰ ਇਸ ਪੋਰਟਲ ਦੇ ਲਾਂਚ ਹੋਣ ਨਾਲ ਹੁਣ ਇਹ ਕੰਮ ਕੁਝ ਦਿਨਾਂ ਵਿੱਚ ਹੀ ਕੀਤਾ ਜਾ ਸਕਦਾ ਹੈ।
ਡਾ. ਰਾਜੀਵ ਸ਼ਰਮਾ, ਕੰਟਰੋਲ ਪ੍ਰੀਖਿਆਵਾਂ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵੱਲੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ।
Related Posts
Latest News
05 Dec 2025 09:54:43
Patiala,05,DEC,2025,(Azad Soch News):- ਰੋਜ਼ਾਨਾ ਇੱਕ ਪੱਕਾ ਕੇਲਾ ਤੇ ਇੱਕ ਚੁਟਕੀ ਕਾਲੀ ਮਿਰਚ ਛਿੜਕ ਕੇ ਖਾਣ ਨਾਲ ਪਾਚਨ, ਊਰਜਾ, ਭਾਰ ਕੰਟਰੋਲ...


