ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਐਲਾਨ,ਪੰਜਾਬ ‘ਚ ਸਕੂਲ ਪੱਧਰ ‘ਤੇ ਤਿਆਰ ਹੋਣਗੇ ਫੁੱਟਬਾਲ ਖਿਡਾਰੀ
Chandigarh,15 July,2024,(Azad Soch News):- ਪੰਜਾਬ ‘ਚ ਹੁਣ ਸੂਬਾ ਸਰਕਾਰ ਨੇ ਸਕੂਲ ਪੱਧਰ ‘ਤੇ ਫੁੱਟਬਾਲ ਖਿਡਾਰੀ ਤਿਆਰ ਕਰਨ ਦੀ ਤਿਆਰੀ ਕਰ ਲਈ ਹੈ,ਇਸ ਦੇ ਲਈ ਸਰਕਾਰ ਆਉਣ ਵਾਲੇ ਦਿਨਾਂ ‘ਚ DFB (ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ) ਨਾਲ ਸਾਂਝੇਦਾਰੀ ਕਰ ਸਕਦੀ ਹੈ,ਇਸ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਜਰਮਨੀ ਗਏ ਹੋਏ ਹਨ,ਜਿੱਥੇ ਉਹ ਕੁਝ ਦਿਨ ਰੁਕ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ,ਇਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ,ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਦਿੱਤੀ ਹੈ,ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media Account) ‘ਤੇ ਕੀਤੀ ਪੋਸਟ ‘ਚ ਲਿਖਿਆ ਕਿ ਮੈਂ ਅਗਲੇ ਤਿੰਨ ਦਿਨ ਜਰਮਨੀ (Germany) ‘ਚ ਰਹਾਂਗਾ,ਮੈਂ ਸਾਡੇ ਸਕੂਲਾਂ ਵਿੱਚ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ DFB (ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ) ਨਾਲ ਸਾਂਝੇਦਾਰੀ ਕਰਨ ਦੀ ਉਮੀਦ ਕਰਦਾ ਹਾਂ,ਮੈਂ ਪੰਜਾਬ ਵਿੱਚ ਹੁਨਰ ਵਿਕਾਸ ਦੇ ਮੌਕਿਆਂ ਦੀ ਖੋਜ ਕਰਨ ਲਈ ਤਕਨੀਕੀ ਯੂਨੀਵਰਸਿਟੀਆਂ ਦਾ ਵੀ ਦੌਰਾ ਕਰਾਂਗਾ,ਸਰਕਾਰ ਦਾ ਧਿਆਨ ਹੁਣ ਖੇਡਾਂ ਵੱਲ ਹੈ,ਪੰਜਾਬ ਦੀ ਖੇਡ ਨੀਤੀ ਪਿਛਲੇ ਸਾਲ ਦੇ ਅਖੀਰ ਵਿੱਚ ਜਾਰੀ ਕੀਤੀ ਗਈ ਸੀ,ਇਸ ਵਿੱਚ ਖਿਡਾਰੀਆਂ ਨੂੰ ਕਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ,ਹੁਣ ਸਰਕਾਰ ਪੰਜਾਬ ਭਰ ਵਿੱਚ 250 ਖੇਡ ਨਰਸਰੀਆਂ ਖੋਲ੍ਹਣ ਜਾ ਰਹੀ ਹੈ,ਇਸ ਲਈ ਰੱਖੇ ਗਏ ਕੋਚਾਂ ਦੇ ਫਿਜ਼ੀਕਲ ਫਿਟਨੈਸ ਟਰਾਇਲ (Physical Fitness Trials) ਚੱਲ ਰਹੇ ਹਨ,ਉਮੀਦ ਹੈ ਕਿ ਖੇਡਾਂ ਦੀ ਨਰਸਰੀ ਵੀ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।