ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ
Ferozepur,15 April,2024,(Azad Soch News):- ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ (Ferozepur Police) ਨੂੰ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲੀ ਹੈ,ਪੁਲਿਸ ਨੇ ਇੱਕ ਨਾਸ਼ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ,ਫੜੇ ਗਏ ਤਸਕਰ ਕੋਲੋਂ ਹੈਰੋਇਨ ਦੀ ਖੇਪ, 36 ਲੱਖ ਰੁਪਏ ਦੀ ਡਰੱਗ ਮਨੀ,ਵੱਡੀ ਮਾਤਰਾ ਵਿੱਚ ਹਥਿਆਰ,ਇੱਕ ਸਮਾਰਟਫੋਨ, 01 ਕਾਰ ਇਲੈਕਟਰਾ ਤੇ 5500 ਰੁਪਏ ਬਰਾਮਦ ਹੋਏ ਹਨ,ਪੁਲਿਸ (Police) ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ,ਸੂਚਨਾ ਮਿਲਣ ਮਗਰੋਂ ਪੁਲਿਸ ਪਾਰਟੀ ਵੱਲੋਂ ਤੁਰੰਤ ਦੋਸ਼ੀਆਂ ਤੇ ਰੇਡ (Raid) ਕਰਕੇ ਇੱਕ ਦੋਸ਼ੀ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ,ਇਸ ਕੋਲੋਂ 07 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 05 ਰੌਂਦ ਜਿੰਦਾ, 01 ਰਾਈਫਲ 315 ਬੋਰ ਸਮੇਤ ਮੈਗਜ਼ੀਨ ਤੇ 05 ਰੌਂਦ ਜਿੰਦਾ, 02 ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਤੇ 05/05 ਰੌਂਦ ਜਿੰਦਾ, 01 ਆਈ ਫੋਨ 15 ਪਰੋ, 01 ਕਾਰ ਇਲੈਕਟਰਾ ਤੇ ਜਮਾ ਤਲਾਸ਼ੀ 5500 ਰੁਪਏ ਬਰਾਮਦ ਹੋਇਆ ਹੈ,ਪੁਲਿਸ (Police) ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।