ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਦੇਹਾਂਤ,ਨੌਜਵਾਨ ਕਾਂਗਰਸੀ ਆਗੂ ਸਮਿਤ ਮਾਨ ਨੂੰ ਸਦਮਾ
ਧੂਰੀ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ
By Azad Soch
On
Sangrur/Dhuri,11 June,2024,(Azad Soch News):- ਬੀਤੀ ਰਾਤ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਦੇਹਾਂਤ ਹੋ ਗਿਆ,ਉਹ ਧੂਰੀ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਹਨ,ਧਨਵੰਤ ਸਿੰਘ ਅਮਰਗੜ੍ਹ (Amargarh) ਤੋਂ ਨੌਜਵਾਨ ਕਾਂਗਰਸੀ ਆਗੂ ਸਮਿਤ ਸਿੰਘ ਮਾਨ (Samit Singh Mann) ਦੇ ਪਿਤਾ ਹਨ,ਜਾਣਕਾਰੀ ਮੁਤਾਬਕ ਧਨਵੰਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਕੱਲ੍ਹ ਰਾਤ ਨੂੰ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ,ਉਨ੍ਹਾਂ ਦਾ ਸਸਕਾਰ ਭਲਕੇ 10 ਵਜੇ ਪਿੰਡ ਮਾਨਵਾਲਾ ਵਿਖੇ ਹੋਵੇਗਾ,ਦੱਸ ਦੇਈਏ ਕਿ ਧਨਵੰਤ ਸਿੰਘ ਧੂਰੀ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ,ਅੱਜ ਉਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਹੈ, ਧਨਵੰਤ ਸਿੰਘ 1992 'ਚ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਅਤੇ ਵਿਧਾਇਕ ਬਣੇ,ਇਸ ਮਗਰੋਂ 1998 ਵਿਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਇਕ ਵਾਰ ਫਿਰ ਵਿਧਾਇਕ ਬਣੇ।
Latest News
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 19-01-2025 ਅੰਗ 696
19 Jan 2025 06:06:48
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ
॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ...