ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਅੱਜ ਗੁਰਗੱਦੀ ਦਿਵਸ

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਅੱਜ ਗੁਰਗੱਦੀ ਦਿਵਸ

Patiala,07 April,2024,(Azad Soch News):- ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ (Shri Guru Har Rai Sahib Ji)  ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 16 ਜਨਵਰੀ 1630 ਈ. ਨੂੰ ਕੀਰਤਪੁਰ ਸਾਹਿਬ ਜੀ (Kiratpur Sahib Ji) ਵਿਖੇ ਹੋਇਆ,ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ,ਆਪ ਜੀ ਨੇ ਅਪਣੇ ਜੀਵਨ ਕਾਲ ਦੌਰਾਨ ਗਰੀਬਾਂ,ਲੋੜਵੰਦਾਂ ਤੇ ਰੋਗੀਆਂ ਦੀ ਦੇਖਭਾਲ, ਸੇਵਾ ਅਤੇ ਇਲਾਜ ਵੱਲ ਖਾਸ ਧਿਆਨ ਦਿੱਤਾ,ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ (Shri Guru Har Rai Sahib Ji) ਵੀ ਬਹੁਤ ਚੰਗੇ ਵੈਦ ਸਨ।

ਆਪਣੇ ਦਿਆਲੂ ਸੁਭਾਅ ਕਾਰਨ ਉਨ੍ਹਾਂ ਨੇ ਆਮ ਲੋਕਾਂ ਲਈ ਡਿਸਪੈਂਸਰੀ ਖੋਲ੍ਹੀ ਸੀ,ਜਿੱਥੇ ਗਰੀਬਾਂ ਅਤੇ ਬਿਮਾਰਾਂ ਦਾ ਇਲਾਜ ਕੀਤਾ ਜਾਂਦਾ ਸੀ,ਆਪ ਨੂੰ ਹਰ ਪੱਖੋਂ ਸਮਰੱਥ ਸਮਝਦਿਆਂ ਗੁਰੂ ਗੱਦੀ ਦੀ ਜ਼ਿੰਮੇਵਾਰੀ ਆਪਣੇ ਛੋਟੇ ਸਪੁੱਤਰ ਸ੍ਰੀ ਹਰੀ ਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ,ਜੋ ਕੇਵਲ ਪੰਜ ਸਾਲ ਦੇ ਸਨ,ਸੰਨ 1661 ਈ. ਇਸ ਤੋਂ ਥੋੜ੍ਹੀ ਦੇਰ ਬਾਅਦ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਕਾਰਤਿਕ ਕ੍ਰਿਸ਼ਨ ਪੱਖ ਨਵਮੀ ਸੰਵਤ 1718 (20 ਅਕਤੂਬਰ 1661) ਨੂੰ 32 ਸਾਲ ਦੀ ਉਮਰ ਵਿੱਚ ਕੀਰਤਪੁਰ ਸਾਹਿਬ ਜੀ ਵਿੱਚ ਜੋਤੀ ਜੋਤ ਸਮਾ ਗਏ।

 

 

Advertisement

Latest News