ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਝਿੰਜੜੀ ਵਾਸੀਆਂ ਨਾਲ ਨਿਭਾਈਆਂ ਵਾਅਦਾ, ਪਹਿਲੀ ਵਾਰ ਪਿੰਡ ਨੂੰ ਜਾਣ ਲਈ ਸੜਕ ਦਾ ਹੋ ਰਿਹਾ ਨਿਰਮਾਣ

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਝਿੰਜੜੀ ਵਾਸੀਆਂ ਨਾਲ ਨਿਭਾਈਆਂ ਵਾਅਦਾ, ਪਹਿਲੀ ਵਾਰ ਪਿੰਡ ਨੂੰ ਜਾਣ ਲਈ ਸੜਕ ਦਾ ਹੋ ਰਿਹਾ ਨਿਰਮਾਣ

ਸ੍ਰੀ ਅਨੰਦਪੁਰ ਸਾਹਿਬ 13 ਫਰਵਰੀ: ਪਿੰਡ ਝਿੰਜੜੀ ਵਾਸੀਆਂ ਲਈ ਅੱਜ ਦਾ ਦਿਨ ਸਭ ਤੋ ਵੱਡਾ ਤਿਉਹਾਰ ਬਣ ਗਿਆ ਹੈ, ਜਦੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਪਿੰਡ ਦੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ ਹੈ। ਝਿੰਜੜੀ ਨੂੰ ਜਾਣ ਲਈ ਦਹਾਕਿਆਂ ਤੋ ਕੋਈ ਰਾਹ, ਸੜਕ ਨਹੀ ਸੀ ਅਤੇ ਇਸ ਇਲਾਕੇ ਦੇ ਲੋਕਾਂ ਨਾਲ ਸ੍ਰ.ਬੈਂਸ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਪਿੰਡ ਨੂੰ ਜਾਣ ਲਈ ਰਸਤਾ ਹੀ ਨਹੀ ਸਗੋਂ ਮਜ਼ਬੂਤ ਸੜਕ ਅਤੇ ਪੁਲੀਆਂ ਪਾ ਕੇ ਡੰਗੇ ਲਗਾ ਕੇ ਇਸ ਪਿੰਡ ਨੂੰ ਪੂਰੀ ਤਰਾਂ ਸੜਕੀ ਨੈਟਵਰਕ ਨਾਲ ਜੋੜਨਗੇ ਅਤੇ ਅੱਜ ਇਸ ਪਿੰਡ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋ ਗਿਆ ਹੈ।
      ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਨੇ ਕਿਹਾ ਹੈ ਕਿ ਅੱਜ ਝਿੰਜੜੀ ਦੇ ਲੋਕਾਂ ਦਾ ਸੁਪਨਾ 70 ਸਾਲ ਬਾਅਦ ਪੂਰਾ ਹੋ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ, ਸ੍ਰ.ਬੈਂਸ ਦੀ ਕਾਰਗੁਜਾਰੀ ਤੋ ਪ੍ਰਭਾਵਿਤ ਹੋ ਕੇ ਇਸ ਪਿੰਡ ਨੂੰ ਪਹਿਲੀ ਵਾਰ ਸਹਿਯੋਗ ਸੱਜਣਾਂ ਵੱਲੋਂ ਰਸਤੇ ਲਈ ਜ਼ਮੀਨ ਦਿੱਤੀ ਹੈ ਅਤੇ ਸਰਕਾਰ ਨੇ ਉਸ ਉਤੇ ਸ਼ਾਨਦਾਰ ਤੇ ਮਜ਼ਬੂਤ ਸੜਕ, ਪੁਲੀਆਂ ਤੇ ਡੰਗੇ ਲਗਾਉਣ ਦਾ ਕੰਮ ਸੁਰੂ ਕੀਤਾ ਹੈ। ਅੱਜ ਝਿੰਜੜੀ ਦੇ ਲੋਕਾਂ ਦਾ ਸੁਪਨਾ ਸਾਕਾਰ ਹੋਣ ਨਾਲ ਇਸ ਪਿੰਡ ਵਿੱਚ ਮੇਲੇ ਵਰਗਾ ਮਾਹੋਲ ਹੈ, ਇਹ ਸਾਡੀ ਸਰਕਾਰ ਸਰਕਾਰ ਦੇ ਬਦਲਾਓ ਅਤੇ ਰੰਗਲੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਹੈ।
     ਕੈਬਨਿਟ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਹਰ ਸੜਕ ਘੱਟੋ-ਘੱਟ 18 ਫੁੱਟ ਚੌੜੀ ਹੋਵੇਗੀ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਲੰਬੇ ਸਮੇਂ ਤੱਕ ਸੁਚਾਰੂ ਆਵਾਜਾਈ ਸਹੂਲਤ ਮਿਲ ਸਕੇ। ਕੈਬਨਿਟ ਮੰਤਰੀ ਨੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 140 ਕਿ.ਮੀ. ਲੰਬੀਆਂ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਇਹ ਪ੍ਰੋਜੈਕਟ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਨੂੰ ਬਿਹਤਰ ਢੰਗ ਨਾਲ ਜੋੜਣ ਲਈ ਕੀਤੇ ਜਾ ਰਹੇ ਹਨ, ਜਿਸ ਨਾਲ ਯਾਤਰੀਆਂ, ਕਿਸਾਨਾਂ, ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਆਵਾਜਾਈ ਵਿੱਚ ਵੱਡੀ ਸੁਵਿਧਾ ਮਿਲੇਗੀ।
        ਅੱਜ ਮੰਤਰੀ ਬੈਂਸ ਵੱਲੋਂ ਝਿੰਜੜੀ ਤੋਂ ਬਸਤੀ ਖੂਹਵਾਲਾ ਤੱਕ ਸੜਕ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਵੀ ਕੀਤੀ ਗਈ। 1 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਇਹ 950 ਮੀਟਰ ਸੜਕ ਉੱਚ ਗੁਣਵੱਤਾ ਵਾਲੇ ਪੇਵਰਾਂ ਨਾਲ ਬਣਾਈ ਜਾਵੇਗੀ, ਤਾਂ ਜੋ ਇਸ ਦੀ ਮਜ਼ਬੂਤੀ ਅਤੇ ਗੁਣਵੱਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਥਾਨਕ ਵਸਨੀਕਾਂ ਲਈ ਆਵਾਜਾਈ ਸੁਧਾਰਨ ਦੇ ਨਾਲ-ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੀ ਮਜ਼ਬੂਤ ਕਰੇਗਾ।
      ਸੜਕੀ ਜਾਲ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮੰਤਰੀ ਬੈਂਸ ਨੇ ਹਲਕੇ ਭਰ ਵਿੱਚ ਪਾਣੀ ਦੀ ਨਿਕਾਸੀ ਦਾ ਹੱਲ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਿੱਥੇ ਲੋੜ ਹੋਵੇਗੀ ਉੱਥੇ ਪੁਲੀਆਂ, ਰੀਟੇਨਿੰਗ ਵਾਲ ਅਤੇ ਕਰੇਟ ਵਾਲ ਦੀ ਕੰਮ ਕੀਤਾ ਜਾਵੇਗਾ, ਤਾਂ ਜੋ ਮਿੱਟੀ ਕੱਟਣ ਤੋਂ ਬਚਾਵ, ਵਰਖਾ ਦੇ ਪਾਣੀ ਦੀ ਸੁਚਾਰੂ ਨਿਕਾਸੀ ਅਤੇ ਸਰਕਾਰੀ-ਨਿੱਜੀ ਸੰਪਤੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਹ ਕੰਮ ਕਈ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਹਨ।
     ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਨਿਵਾਸੀ ਨੂੰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦੁਹਰਾਇਆ ਕਿ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਹਰ ਕੋਨੇ ਤੱਕ ਪਹੁੰਚੇਗਾ ਤਾਂ ਜੋ ਸੰਤੁਲਿਤ ਵਿਕਾਸ ਅਤੇ ਲੋਕਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕੇ। ਹਰਜੋਤ ਸਿੰਘ ਬੈਂਸ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਤੇਜ਼ੀ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਪੂਰੇ ਹਲਕੇ ਵਿੱਚ ਤਰੱਕੀ ਅਤੇ ਖੁਸ਼ਹਾਲੀ ਲਿਆਉਣ ਲਈ ਆਪਣੀ ਵਚਨਬੱਧਤਾ ਦੁਹਰਾਈ।
    ਗੁੱਜਰ ਸਭਾ ਜਿਲ੍ਹਾ ਰੂਪਨਗਰ ਦੇ ਮੀਤ ਪ੍ਰਧਾਨ ਜਰਮਨ ਸਿੰਘ ਝਿੰਜੜੀ ਅੱਪਰ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੋਣਾਂ ਦੌਰਾਨ ਕੀਤਾ ਆਪਣਾ ਵਾਅਦਾ ਪੂਰਾ ਕਰਕੇ ਦਿਖਾਇਆ ਹੈ ਉਨ੍ਹਾਂ ਨੇ ਕਿਹਾ ਕਿ 70 ਸਾਲ ਬਾਅਦ ਪਹਿਲੀ ਵਾਰ ਇਸ ਪਿੰਡ ਨੂੰ ਸੜਕ ਨਸੀਬ ਹੋਈ ਹੈ। ਇਸ ਤੋ ਪਹਿਲਾ ਇਸ ਪਿੰਡ ਲਈ ਕੋਈ ਕੱਚਾਂ ਜਾ ਪੱਕਾ ਰਾਹ ਨਹੀ ਸੀ, ਕੈਬਨਿਟ ਮੰਤਰੀ ਦੇ ਯਤਨਾ ਨਾਲ ਇਸ ਇਲਾਕੇ ਦੇ ਕੁਝ ਪਰਿਵਾਰਾ ਨੇ ਸੜਕ ਬਣਾਉਣ ਲਈ ਜ਼ਮੀਨ ਦਿੱਤੀ, ਜਿਸ ਤੋ ਬਾਅਦ ਸੜਕ ਬਣਾਉਣ ਦਾ ਰਾਹ ਪੱਧਰਾਂ ਹੋਇਆ। ਸਾਡੇ ਲਈ ਅੱਜ ਸਭ ਤੋ ਸੁਭਾਘਾ ਦਿਨ ਹੈ।
     ਪਿੰਡ ਝਿੰਜੜੀ ਦੇ ਗੁਰਚਰਨ ਚੋਹਾਨ, ਲਕਸ਼ਮਣ ਚੋਹਾਨ, ਡੀ.ਸੀ ਚੋਹਾਨ, ਤਾਰਾ ਚੋਹਾਨ ਨੇ ਕਿਹਾ ਕਿ ਸਾਡੇ ਕੁਝ ਪਰਿਵਾਰਾ ਅਤੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਦੇ ਮਜਬੂਤ ਅਤੇ ਦ੍ਰਿੜ ਇਰਾਦੇ ਤੋ ਪ੍ਰਭਾਵਿਤ ਹੋ ਕੇ ਝਿੰਜੜੀ ਪਿੰਡ ਦੇ ਇਸ ਇਲਾਕੇ ਨੂੰ ਸੜਕ ਨਾਲ ਜੋੜਨ ਲਈ ਆਪਣੀ ਜ਼ਮੀਨ ਪੰਜਾਬ ਸਰਕਾਰ ਨੂੰ ਮੁਫਤ ਵਿੱਚ ਦਿੱਤੀ ਹੈ। ਅਸੀ ਸ੍ਰ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਾਡੇ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ.ਹਰਜੋਤ ਸਿੰਘ ਬੈਂਸ ਦੇ ਦ੍ਰਿੜ ਇਰਾਦਿਆਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਵਾਅਦੇ ਪੂਰੇ ਕਰਕੇ ਕਹਿਣੀ ਤੇ ਕਰਨੀ ਦਾ ਸਬੂਤ ਦਿੱਤਾ ਹੈ।
      ਸਮਿਤੀ ਦੇਵੀ ਅਤੇ ਲਕਸ਼ਮੀ ਦੇਵੀ ਪਿੰਡ ਝਿੰਜੜੀ ਨੇ ਕਿਹਾ ਕਿ ਉਨ੍ਹਾਂ ਦੇ ਪੂਰੇ ਜੀਵਨ ਦੌਰਾਨ ਕਦੇ ਵੀ ਇਸ ਪਿੰਡ ਨੂੰ ਜਾਣ ਲਈ ਕੋਈ ਸੜਕ ਨਹੀ ਬਣੀ, ਹੁਣ ਕੇਵਲ ਸੜਕ ਹੀ ਨਹੀ ਬਣ ਰਹੀ, ਸਗੋਂ ਦੋ ਪੁਲੀਆਂ ਪਾਈਆਂ ਜਾ ਰਹੀਆਂ ਹਨ ਅਤੇ ਜਿੱਥੇ ਜਰੂਰਤ ਹੈ ਉਥੇ ਡੰਗਾਂ ਵੀ ਲਗਾਇਆ ਜਾ ਰਿਹਾ ਹੈ। ਅੱਜ ਹਰਜੋਤ ਬੈਂਸ ਨੇ ਸਾਡੇ ਸੁਪਨੇ ਸਾਕਾਰ ਕਰ ਦਿੱਤੇ ਹਨ।
   ਇਸ ਮੌਕੇ ਸੂਬੇਦਾਰ ਰਾਜਪਾਲ ਮੋਹੀਵਾਲ, ਰਾਮਪਾਲ ਕਾਹੀਵਾਲ, ਰਾਮ ਲਾਲ, ਬਲਵਿੰਦਰ ਸਿੰਘ ਸਰਪੰਚ, ਸੋਨੂੰ ਚੋਧਰੀ, ਦਲੀਪ ਹੰਸ ਦਲਿਤ ਵਿਕਾਸ ਬੋਰਡ ਦਾ ਮੈਂਬਰ, ਸਮਸ਼ੇਰ ਸਿੰਘ ਬਲਾਕ ਸੰਮਤੀ ਮੈਂਬਰ ਲਖੇੜ, ਲੱਕੀ ਭਗਵਾਲਾ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਸੋਹਣ ਸਿੰਘ ਨਿੱਕੂਵਾਲ, ਕਮਲ ਚੋਹਾਨ, ਲਕਸ਼ਮਣ ਚੋਹਾਨ, ਕ੍ਰਿਸ਼ਨ ਚੋਹਾਨ, ਸੋਨੂੰ ਚੋਹਾਨ, ਕੁਲਵਿੰਦਰ ਚੋਹਾਨ, ਹੈਪੀ ਚੋਹਾਨ, ਰਤਨ ਚੋਹਾਨ, ਗੁਰਚਰਨ ਚੋਹਾਨ, ਦੇਸ ਰਾਜ ਚੋਹਾਨ, ਤਾਰਾ ਚੋਹਾਨ, ਡੀ.ਸੀ ਚੋਹਾਨ, ਹਿੰਮਤ ਸਿੰਘ, ਸੁਰਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। 

Advertisement

Latest News

ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ ਕਲਾਂ 'ਆਪ' ਵਿੱਚ ਸ਼ਾਮਲ ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ ਕਲਾਂ 'ਆਪ' ਵਿੱਚ ਸ਼ਾਮਲ
  ਚੰਡੀਗੜ੍ਹ, 13 ਫਰਵਰੀ 2026  ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਭਾਜਪਾ ਐਸ.ਸੀ.
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਾਦਿਕ ਵਿਖੇ 3.04 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ
ਗੈਂਗਸਟਰਾਂ ‘ਤੇ ਵਾਰ’ ਦਾ 24ਵਾਂ ਦਿਨ: ਪੰਜਾਬ ਪੁਲਿਸ ਨੇ 888 ਥਾਵਾਂ 'ਤੇ ਕੀਤੀ ਛਾਪੇਮਾਰੀ; 256 ਕਾਬੂ
ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ - ਵਿਧਾਇਕ ਡਾ. ਚਰਨਜੀਤ ਸਿੰਘ
'ਦਲਿਤ ਵਿਰੋਧੀ ਕਾਂਗਰਸ' ਖਿਲਾਫ 'ਆਪ' ਨੇ ਪੰਜਾਬ ਭਰ ਵਿੱਚ ਕੀਤੇ ਵਿਰੋਧ ਪ੍ਰਦਰਸ਼ਨ, ਪ੍ਰਤਾਪ ਬਾਜਵਾ ਨੇ ਮੰਤਰੀ ਈਟੀਓ 'ਤੇ ਕੀਤੀ ਸੀ ਜਾਤੀਵਾਦੀ ਟਿੱਪਣੀ
ਸ੍ਰੀ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਲਈ ਪੂਰੀ ਤਰ੍ਹਾਂ ਤਿਆਰ; ਹਰਜੋਤ ਸਿੰਘ ਬੈਂਸ ਨੇ ਵਿਆਪਕ ਪ੍ਰਬੰਧਾਂ ਲਈ ਦਿੱਤੇ ਆਦੇਸ਼
ਭਲਕੇ ਲਗਭਗ 83 ਲੱਖ ਰੁਪਏ ਦੀ ਲਾਗਤ ਨਾਲ ਭਾਣਾ ਵਿਖੇ ਪਾਈਪਲਾਈਨ ਦਾ ਉਦਘਾਟਨ ਕਰਨਗੇ ਸਪੀਕਰ ਸ. ਸੰਧਵਾਂ