ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਮਹਿੰਦੀ ਮੁਕਾਬਲੇ ਰਾਹੀਂ ਵੋਟ ਦੀ ਵਰਤੋਂ ਦਾ ਸੰਦੇਸ਼ ਦਿੱਤਾ

ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਮਹਿੰਦੀ ਮੁਕਾਬਲੇ ਰਾਹੀਂ ਵੋਟ ਦੀ ਵਰਤੋਂ ਦਾ ਸੰਦੇਸ਼ ਦਿੱਤਾ

ਫ਼ਰੀਦਕੋਟ, 20 ਅਪ੍ਰੈਲ 2024

ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਲ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਸਰਪ੍ਰਸਤੀ ਹੇਠ ਸਵੀਪ ਗਤੀਵਿਧੀਆਂ ਵਿਚ ਤੇਜੀ ਲਿਆਉਣ ਲਈ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਸੰਦੇਸ਼ ਦਿੰਦੇ ਹੋਏ ਸਕੂਲੀ ਵਿਦਿਆਰਥਣਾਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ  ਇਹ ਮੁਕਾਬਲੇ ਸਹਾਇਕ ਜ਼ਿਲਾ ਨੋਡਲ ਅਫਸਰ ਜਸਬੀਰ ਸਿੰਘ ਜੱਸੀ ਦੀ ਨਿਗਰਾਨੀ ਅੰਦਰ ਕਰਵਾਏ ਜਾ ਰਹੇ ਲੋਕ ਲਭਾ ਚੋਣਾ 2024 'ਚ ਵੋਟਰਾਂ ਨੂੰ  ਵੱਧ ਤੋਂ ਵੱਧ ਵੋਟਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਵਾਏ ਜਾਣ ਦੇ ਹਿੱਸੇ ਵਜੋ ਕਰਵਾਏ ਗਏ 

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਵਿਦਿਆਰਥਣਾਂ ਨੂੰ  ਸੰਬੋਧਨ ਕਰਦੇ ਹੋਏ ਕਿਹਾ ਕਿ 01 ਜੂਨ 2024 ਪੰਜਾਬ ਵਿੱਚ ਲੋਕ ਲਭਾ ਚੋਣਾਂ ਅੰਦਰ ਸਮੁੱਚੇ ਯੋਗ ਵੋਟਰਾਂ ਨੂੰ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨੀ ਚਾਹੀਦੀ ਹੈ   ਸਕੂਲ ਦੇ ਸਵੀਪ ਨੋਡਲ ਅਫਸਰ ਲੈਕਚਰਾਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਪਹਿਲਾ ਵੋਟ ਬਣਾਉਣ ਲਈ ਉਤਸ਼ਾਹਿਤ ਕਰਦੇ ਰਹੇ ਹਾਂ ਇਸੇ ਤਰ੍ਹਾਂ ਹੁਣ ਸਾਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਦਾ ਮੌਕਾ ਉਠਾਉਣਾ ਚਾਹੀਦਾ ਹੈ । ਇਹਨਾਂ ਮਹਿੰਦੀ ਮੁਕਾਬਲਿਆਂ 'ਚ ਬਾਰ੍ਹਵੀਂ-ਈ ਸ਼੍ਰੇਣੀ ਦੀ ਰੋਮਨਦੀਪ ਕੌਰ ਨੇ ਪਹਿਲਾਬਾਰ੍ਹਵੀ-ਜੀ ਸ਼੍ਰੇਣੀ ਦੀ ਅੰਜਲੀ ਨੇ ਦੂਜਾਅਤੇ ਬਾਰ੍ਹਵੀ-ਈ ਸ਼੍ਰੇਣੀ ਦੀ ਵਿਦਿਆਰਥਣ ਲਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ 

ਇਹਨਾਂ ਮੁਕਾਬਲਿਆਂ ਦੌਰਾਨ ਅਨੁਪ੍ਰੀਤ ਕੌਰਨਿਸ਼ਾ ਕੌਰਜਸ਼ਨਦੀਪ ਕੌਰਸੁਮਨਜੀਤ ਕੌਰਮੁਸਕਾਨ ਕੌਰਪਵਨਦੀਪ ਕੌਰਤਰਨਵੀਰ ਕੌਰਅਤੇ ਵੀਰਪਾਲ ਕੌਰ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ  ਮੁਕਾਬਲਿਆਂ ਦੀ ਜੱਜਮੈੱਟ ਹਾਉਸ ਇੰਚਾਰਜ  ਨਵਜੋਤ ਕੌਰ ਕਲਸੀਰਣਜੋਤ ਕੌਰਲੈਕਚਰਾਰ ਰਾਜਨੀਤੀ ਸਾਸ਼ਤਰ ਚਰਨਜੀਤ ਕੌਰ ਮੱਕੜ ਨੇ ਕੀਤੀ ।

ਇਸ ਮੌਕੇ ਬੂਥ ਨੰਬਰ 117 ਦੇ ਬਲਾਕ ਲੈਵਲ ਅਫਸਰ ਸੁਖਵੰਤ ਕੁਮਾਰ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ   ਜੇਤੂ ਵਿਦਿਆਰਥਣਾਂ ਨੂੰ  ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਅਤੇ ਨੋਡਲ ਅਫਸਰ ਸੁਖਜਿੰਦਰ ਸਿੰਘ ਅਤੇ ਹੋਰ ਸਟਾਫ ਨੇ ਇਨਾਮ ਤਕਸੀਮ ਕੀਤੇ 

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਫਰੀਦਕੋਟ ਬ੍ਰਿਜਮੋਹਨ ਸਿੰਘ ਬੇਦੀਜ਼ਿਲਾ ਨੋਡਲ ਅਫਸਰ ਸਵੀਪ-ਕਮ-ਉਪ ਜ਼ਿਲਾ ਸਿੱਖਿਆ ਅਫਸਰ ਫਰੀਦਕੋਟ ਪ੍ਰਦੀਪ ਦਿਉੜਾਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜਸਕੂਲ ਦੇ ਸਵੀਪ ਨੋਡਲ ਅਫਸਰ ਭੂਗੋਲ ਲੈਕਚਰਾਰ ਸੁਖਜਿੰਦਰ ਸਿੰਘ ਅਤੇ ਅਧਿਆਪਕਾ ਕਮਲਜੀਤ ਕੌਰ ਹਾਜਰ ਸਨ।

 

 

Tags:

Advertisement

Latest News

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ
Sangrur,03 May,2024,(Azad Soch News):- ਆਮ ਆਦਮੀ ਪਾਰਟੀ (Aam Aadmi Party) ਨੇ ਲੋਕ ਸਭਾ ਚੋਣਾਂ (Lok Sabha Elections) ਨੂੰ ਲੈ ਕੇ...
ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਦਿੱਤੀ ਜਾਵੇ ਤਰਜੀਹ- ਡਿਪਟੀ ਕਮਿਸ਼ਨਰ
ਸਾਈਕਲਿਟ ਮਨਮੋਹਨ ਸਿੰਘ ਜਗਾ ਰਿਹਾ ਵੋਟਾਂ ਦੀ ਅਲਖ਼
ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੀਤਾ ਪ੍ਰੇਰਿਤ
ਮਲੇਰੀਆ ਦੀ ਰੋਕਥਾਮ ਅਤੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਸਮਾਜ ਸੇਵੀ ਸੰਸਥਾ ਕਰ ਭਲਾ ਸੋਸ਼ਲ ਐਂਡ ਵੈਲਫੇਅਰ ਕਲੱਬ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਨੂੰ 10 ਛੱਤ ਵਾਲੇ ਪੱਖੇ ਭੇਂਟ
ਪੇਂਡੂ ਇਲਾਕਿਆਂ ਵਿੱਚ ਸਿਹਤ ਵਿਭਾਗ ਵਲੋ ਮਲੇਰੀਆ ਅਤੇ ਡੇਂਗੂ ਵਿਰੋਧੀ ਕੀਤੀ ਗਇਆ ਐਕਟੀਵਿਟੀ