ਪੰਜਾਬ ’ਚ ਮੌਸਮ ਵਿਭਾਗ ਨੇ ਲੂ ਦਾ ਅਲਰਟ ਕੀਤਾ ਜਾਰੀ

ਪੰਜਾਬ ’ਚ ਮੌਸਮ ਵਿਭਾਗ ਨੇ ਲੂ ਦਾ ਅਲਰਟ ਕੀਤਾ ਜਾਰੀ

Patiala,15 May,2024,(Azad Soch News):- ਪੰਜਾਬ ’ਚ ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ,ਕਈ ਜ਼ਿਲ੍ਹਿਆਂ ’ਚ 44 ਤੇ ਕਈ ਜ਼ਿਲ੍ਹਿਆਂ ਵਿਚ 45 ਡਿਗਰੀ ਸੈਲਸੀਅਸ ਤਕ ਪੁੱਜ ਸਕਦਾ ਹੈ,ਵਿਭਾਗ ਮੁਤਾਬਕ 16 ਤੇ 17 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਲੂ ਚੱਲ ਸਕਦੀ ਹੈ,ਮੌਸਮ ਵਿਭਾਗ ਚੰਡੀਗੜ੍ਹ (Meteorological Department Chandigarh) ਨੇ ਪੰਜਾਬ ਵਿਚ ਲੂ ਚੱਲਣ ਸਬੰਧੀ ਆਰੈਂਜ ਅਲਰਟ (Orange Alert) ਜਾਰੀ ਕਰ ਦਿਤਾ ਹੈ,ਬੀਤੇ ਕੱਲ੍ਹ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੌਸਮ ਖ਼ੁਸ਼ਕ ਰਿਹਾ,ਫ਼ਾਜ਼ਿਲਕਾ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ 7 ਡਿਗਰੀ ਤੇ ਫ਼ਰੀਦਕੋਟ ਵਿਚ 6 ਡਿਗਰੀ ਸੈਲਸੀਅਸ ਵੱਧ ਸੀ।

ਫ਼ਰੀਦਕੋਟ ਤੇ ਫ਼ਾਜ਼ਿਲਕਾ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਪਾਰ ਚਲਿਆ ਗਿਆ,ਮੌਸਮ ਵਿਭਾਗ ਵੱਲੋਂ ਚੰਡੀਗੜ੍ਹ 'ਚ ਵੀ ਹੀਟ ਵੇਵ ਅਲਰਟ (Heat Wave Alert) ਜਾਰੀ ਕੀਤਾ ਗਿਆ ਹੈ,ਮੌਸਮ ਵਿਭਾਗ ਨੇ ਕੱਲ੍ਹ ਤੋਂ 2 ਦਿਨਾਂ ਲਈ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ,ਇਸੇ 18 ਲਈ ਆਰੇਂਜ ਅਲਰਟ (Orange Alert) ਜਾਰੀ ਕੀਤਾ ਗਿਆ ਹੈ,18 ਮਈ ਨੂੰ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ,ਇਸ ਕਾਰਨ ਦਿਨ ਵੇਲੇ ਗਰਮੀ ਬਹੁਤ ਵਧ ਜਾਵੇਗੀ,ਇਸ ਦੇ ਲਈ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ (Advisory) ਵੀ ਜਾਰੀ ਕੀਤੀ ਗਈ ਹੈ।

Advertisement

Latest News