ਭਾਰੀ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਮਾਨਯੋਗ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਵੰਡੀ ਗਈ ਰਾਹਤ ਸਮੱਗਰੀ।

ਭਾਰੀ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਮਾਨਯੋਗ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਵੰਡੀ ਗਈ ਰਾਹਤ ਸਮੱਗਰੀ।

   ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ..ਐਸ ਨਗਰ (ਮੌਹਾਲੀਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਬੀ.ਬੀ.ਐੱਸ ਤੇਜੀ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਸ੍ਰੀ ਮਦਨ ਲਾਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਆਮ ਲੋਕਾਂ ਨੂੰ ਤ੍ਰਿਪਾਲਾਂ ਅਤੇ ਬਿਸਕੁਟ ਵੰਡੇ ਗਏ। ਇਸ ਮੁਹਿੰਮ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਵੱਖ ਵੱਖ ਪਿੰਡਾਂ ਕਾਹਨੇਕੇ, ਕਾਲੇਕੇ, ਅਤਰਗੜ੍ਹ, ਬਿਲਾਸਪੁਰ ਪਿੰਡੀ, ਪੱਤੀ ਖੁੱਡੀ, ਨਾਨਕਪੁਰ ਪਿੰਡੀ ਅਤੇ ਹਡਿੰਆਇਆ ਦਾ ਦੌਰਾ ਕੀਤਾ ਅਤੇ ਉਕਤ ਪਿੰਡਾਂ ਦੇ ਲੋਕਾਂ ਨੂੰ ਤ੍ਰਿਪਾਲਾਂ ਅਤੇ ਬਿਸਕੁਟ ਵੰਡੇ। ਇਸ ਮੁਹਿੰਮ ਦੌਰਾਨ ਜੱਜ ਸਾਹਿਬ ਨਾਲ ਮਿਸ ਪ੍ਰਜਵੱਲ ਲਾਅ ਦੀ ਵਿਦਆਰਥਣ ਅਤੇ ਮਿਸ ਪਰਵਾਜ ਸਿੰਘ, ਐੱਮ.ਟੀਐੱਸ  ਸਕੂਲ ਬਰਨਾਲਾ ਦੀ ਵਿਦਿਆਰਥਣ  ਵੀ ਹਾਜਰ ਰਹੀ। ਇਸ ਤੌ ਇਲਾਵਾ ਪੈਰਾਲੀਗਲ ਵਲੰਟੀਅਰ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਅਮ੍ਰਿਤਪਾਲ ਸਿੰਘ, ਸ੍ਰੀ ਰਾਜ ਸਿੰਘ, ਸ੍ਰੀ ਜਸਵਿੰਦਰ ਸਿੰਘ ,ਸ੍ਰੀ ਲਖਵਿੰਦਰ ਕੁਮਾਰ ਅਤੇ ਸ੍ਰੀ ਬਹਾਦਰ ਸਿੰਘ ਡਾਟਾ ਐਂਟਰੀ ਉਪਰੇਟਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਰਾਰਟੀ ਬਰਨਾਲਾ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਅਤੇ ਉਕਤ ਪਿੰਡਾਂ ਦੇ ਸਰਪੰਚਾਂ ਮਾਨਯੋਗ ਜੱਜ ਸਾਹਿਬ ਦੀ ਸ਼ਲਾਘਾ ਕੀਤੀ। 

Tags:

Advertisement

Latest News

ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਪ੍ਰਕਾਸ਼ ਉਤਸਵ ਤੋਂ ਪਹਿਲਾਂ ਜਲੰਧਰ ’ਚ ਸਤਿਗੁਰੂ ਕਬੀਰ ਚੌਕ ਦਾ ਉਦਘਾਟਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਪ੍ਰਕਾਸ਼ ਉਤਸਵ ਤੋਂ ਪਹਿਲਾਂ ਜਲੰਧਰ ’ਚ ਸਤਿਗੁਰੂ ਕਬੀਰ ਚੌਕ ਦਾ ਉਦਘਾਟਨ
ਜਲੰਧਰ, 26 ਜੂਨ: ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸਤਿਗੁਰੂ ਕਬੀਰ ਜੀ...
ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਰਜਿਸਟਰਾਰ ਕਾਬੂ
ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਅਤੇ ਗੈਂਗਸਟਰ ਮੁਕਤ ਪੰਜਾਬ ਲਈ ਮਾਨ ਸਰਕਾਰ ਦੀ ਇਤਿਹਾਸਕ ਜੰਗ ਲਗਾਤਾਰ ਜਾਰੀ
ਐੱਸਆਈਆਰ ਦੌਰਾਨ ਭਾਜਪਾ 'ਆਪ' ਸਮਰਥਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕਰ ਸਕਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸੂਬੇ ਭਰ ਵਿੱਚ ਚਲਾਈ ਗਈ ਮੁਹਿੰਮ ਦੌਰਾਨ 39,872 ਚਲਾਨ ਕੀਤੇ, 412 ਵਾਹਨ ਜ਼ਬਤ ਕੀਤੇ ਅਤੇ 2600 ਤੋਂ ਵੱਧ ਅਣਅਧਿਕਾਰਤ ਉਪਕਰਨ ਹਟਾਏ
ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ