ਜੀ.ਐਸ.ਟੀ ਮਾਲੀਏ ਦੇ ਵਾਧੇ ਲਈ ਮੈਰਿਜ ਪੈਲਿਸ ਦੇ ਮਾਲਕਾਂ ਨਾਲ ਕੀਤੀ ਗਈ ਮੀਟਿੰਗ

ਜੀ.ਐਸ.ਟੀ ਮਾਲੀਏ ਦੇ ਵਾਧੇ ਲਈ ਮੈਰਿਜ ਪੈਲਿਸ ਦੇ ਮਾਲਕਾਂ ਨਾਲ ਕੀਤੀ ਗਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 12 ਨਵੰਬਰ:

ਪ੍ਰਬੰਧਕੀ ਸਕੱਤਰ (ਕਰ) ਸ਼੍ਰੀ ਅਜੀਤ ਬਾਲਾਜੀ ਜ਼ੋਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸ਼੍ਰੀ ਅਮਿਤ ਗੋਇਲਸਹਾਇਕ ਕਮਿਸ਼ਨਰ ਰਾਜ ਕਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਮੈਰਿਜ ਪੈਲੇਸਾਂ ਦੇ ਮਾਲਕਾਂ ਅਤੇ ਪ੍ਰਤੀਨਿਧੀਆਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ।

ਮੀਟਿੰਗ ਦੌਰਾਨ ਵਿਭਾਗ ਵੱਲੋਂ ਮੈਰਿਜ ਪੈਲਸਾਂ ਦੁਆਰਾ ਘੱਟ ਅਦਾ ਕੀਤੇ ਜਾ ਰਹੇ ਜੀ.ਐਸ.ਟੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਗਈ। ਮੀਟਿੰਗ ਵਿੱਚ ਸ਼ਾਮਲ ਸਮੂਹ ਮੈਂਬਰਾਂ ਨੂੰ ਜੀ.ਐਸ.ਟੀ ਰਜਿਸਟ੍ਰੇਸ਼ਨਰਿਟਰਨ ਭਰਨ ਅਤੇ ਟੈਕਸ ਦੀ ਅਦਾਇਗੀ ਸਮੇਂ ਸਿਰ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਪੈਲੇਸਾਂ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਕਿਰਾਏ 'ਤੇ ਵੀ ਜੀ.ਐਸ.ਟੀ ਲਾਗੂ ਹੈ ਅਤੇ ਹਰ ਪੈਲੇਸ ਮਾਲਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਦੀ ਅਦਾਇਗੀ ਸਮੇਂ ਸਿਰ ਸਰਕਾਰ ਨੂੰ ਕਰਨੀ ਚਾਹੀਦੀ ਹੈ।

ਸਹਾਇਕ ਕਮਿਸ਼ਨਰ ਰਾਜ ਕਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਸਮੂਹ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਸਾਰੇ ਵਪਾਰਕ ਲੈਣ-ਦੇਣ ਬਿੱਲਾਂ ਰਾਹੀਂ ਕਰਨ ਅਤੇ ਟੈਕਸ ਦੇ ਯੋਗਦਾਨ ਨਾਲ ਸਰਕਾਰ ਦਾ ਮਾਲੀਆ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣ। ਮੀਟਿੰਗ ਵਿੱਚ ਸ਼ਾਮਲ ਸਮੂਹ ਮੈਂਬਰਾਂ ਵੱਲੋਂ ਅਗਾਮੀ ਵਿਆਹਾਂ ਦੇ ਸ਼ੀਜਨ ਦੇ ਮੱਦੇਨਜ਼ਰ ਜੀ.ਐਸ.ਟੀ. ਵਿੱਚ ਵਾਧਾ ਕਰਨ ਸਬੰਧੀ ਭਰੋਸਾ ਦਿੱਤਾ ਗਿਆ।

ਇਸ ਮੀਟਿੰਗ ਵਿੱਚ ਕਰ ਵਿਭਾਗ ਵੱਲੋਂ ਸ਼੍ਰੀ ਮਨਜਿੰਦਰ ਸਿੰਘਰਾਜ ਕਰ ਅਫ਼ਸਰਸ਼੍ਰੀ ਗੁਰਿੰਦਰਜੀਤ ਸਿੰਘਰਾਜ ਕਰ ਅਫ਼ਸਰ ਅਤੇ ਸ਼੍ਰੀ ਅਮਿਤ ਕੁਮਾਰਰਾਜ ਕਰ ਅਫ਼ਸਰ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸਿਲਵਰ ਪਾਲਮ ਪੈਲਸ ਵੱਲੋਂ ਸ਼੍ਰੀ ਸਵਾਰਿਤ ਗਗਨੇਜਾਚਹਿਲ ਪੈਲੇਸ ਵੱਲੋਂ ਸ਼੍ਰੀ ਅੰਗਦਬੀਰ ਸਿੰਘਕਿਸਾਨ ਰਿਜ਼ੋਰਟਸ ਵੱਲੋਂ ਸ਼੍ਰੀ ਰਾਹੁਲਅਵਤਾਰ ਪੈਲੇਸ ਵੱਲੋਂ ਸ਼੍ਰੀ ਅਵਤਾਰ ਸਿੰਘਪੰਜਾਬ ਰਿਜ਼ੋਰਟਸ ਵੱਲੋਂ ਸ਼੍ਰੀ ਸੁਰਿੰਦਰ ਕੁਮਾਰਗ੍ਰੀਨ ਸੀਅ ਰਿਜ਼ੋਰਟਸ ਵੱਲੋਂ ਸ਼੍ਰੀ ਸ਼ੰਕਰਦਿਆਲ ਅਤੇ ਸੋਹਨ ਪੈਲੇਸ ਦੇ ਮਾਲਕ ਸ਼੍ਰੀ ਸ਼ੁਭਜੋਤ ਸਿੰਘਬਾਂਸਲ ਰਿਜੋਰਟਸ ਵੱਲੋਂ ਸ਼੍ਰੀ ਮੋਹਿਤ ਬਾਂਸਲਸਟਾਰ ਵਿਊ ਰਿਜੋਰਟਸ ਵੱਲੋਂ ਸ਼੍ਰੀ ਪਰਮਿੰਦਰ ਸਿੰਘਹੋਟਲ ਬੈਲਾ ਰੋਜ਼ ਵੱਲੋਂ ਸ਼੍ਰੀ ਅਰੁਣਗਗਨ ਅਤੇ ਪੈਰਾਡਾਇਸ ਰਿਜੋਰਟਸ ਵੱਲੋਂ ਸ਼੍ਰੀ ਗੋਰਵ ਨਾਗਪਾਲਗਾਰਡੇਨੀਆ ਰਿਜੋਰਟਸ ਵੱਲੋਂ ਸ਼੍ਰੀ ਸੁਨੀਲਕੇ.ਐਸ ਹੋਟਲ ਵੱਲੋਂ ਸ਼੍ਰੀ ਸੰਦੀਪ ਕੁਮਾਰ ਅਤੇ ਪੰਜਾਬ ਪੈਲੇਸ ਵੱਲੋਂ ਸ਼੍ਰੀ ਸਾਧੂ ਰਾਮ ਵੀ ਮੌਜੂਦ ਰਹੇ। 

Advertisement

Latest News

ਨਗਰ ਨਿਗਮ ਵੱਲੋਂ ਲੋਕ ਸਮੱਸਿਆਵਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰਾਂ ਦੀ ਨਿਯੁਕਤੀ ਨਗਰ ਨਿਗਮ ਵੱਲੋਂ ਲੋਕ ਸਮੱਸਿਆਵਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰਾਂ ਦੀ ਨਿਯੁਕਤੀ
ਹੁਸ਼ਿਆਰਪੁਰ, 10 ਮਾਰਚ : ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ ਨਿਗਮ ਵੱਲੋਂ ਲੋਕ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ...
ਇੰਟਰਪੋਲ ਰੈਫਰੈਂਸ/ਨੋਟਿਸ/ਐਕਸਟ੍ਰਡੀਸ਼ਨ/ਓਐਫਟੀਈਸੀ ਰਾਹੀਂ ਸੰਗਠਿਤ ਅਪਰਾਧ ਦੇ ਖਾਤਮੇ ਵਿੱਚ ਵੱਡੀ ਸਫ਼ਲਤਾ; ਸੰਗਰੂਰ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਮਿਲਿਆ ਲਾਭ*
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ ਸਰਵੋਤਮ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਸਨਮਾਨ
ਸ਼ਿਵਾਲਿਕ ਕਲੱਬ ਰੂਪਨਗਰ ਵਿਖੇ ਬੈਡਮਿੰਟਨ ਹਾਲ ਦੇ ਕੀਤੇ ਗਏ ਨਵੀਨੀਕਰਣ ਦਾ ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ
ਪੰਜਾਬ ਦੀ ਉਦਯੋਗਿਕ ਨੀਤੀ 2026 ਤਹਿਤ ਦੋ ਦਿਨਾਂ ਵਿੱਚ 2,000 ਕਰੋੜ ਰੁਪਏ ਦਾ ਨਿਵੇਸ਼ ਆਕਸ਼ਿਤ: ਸੰਜੀਵ ਅਰੋੜਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨਾਲ ਮੀਟਿੰਗ
ਭਾਰਤ-ਅਮਰੀਕਾ ਵਪਾਰ ਸਮਝੌਤਾ ਇੱਕ ਅਜਿਹਾ ਸਮਝੌਤਾ ਹੈ ਜੋ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ