ਗਲਤੀ ਨਾਲ ਸਰਹੱਦ ਪਾਰ ਕਰਕੇ ਆਏ ਨਾਬਾਲਗ ਬੱਚਿਆਂ ਨੂੰ ਪਾਕਿਸਤਾਨ ਵਾਪਸ ਭੇਜਿਆ ਗਿਆ- ਜ਼ਿਲ੍ਹਾ ਤੇ ਸੈਸ਼ਨ ਜੱਜ

ਗਲਤੀ ਨਾਲ ਸਰਹੱਦ ਪਾਰ ਕਰਕੇ ਆਏ ਨਾਬਾਲਗ ਬੱਚਿਆਂ ਨੂੰ ਪਾਕਿਸਤਾਨ ਵਾਪਸ ਭੇਜਿਆ ਗਿਆ- ਜ਼ਿਲ੍ਹਾ ਤੇ ਸੈਸ਼ਨ ਜੱਜ

ਫ਼ਰੀਦਕੋਟ28 ਅਪ੍ਰੈਲ 2024

                  ਸ਼੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਫਰੀਦਕੋਟ ਨੇ ਦੱਸਿਆ ਕਿ ਕਰੀਬ 20 ਮਹੀਨੇ ਪਹਿਲਾਂ ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਆਏ ਦੋ ਪਾਕਿਸਤਾਨੀ ਨਾਬਾਲਗ ਬੱਚਿਆਂ ਨੂੰ ਆਖਰਕਾਰ ਉਨ੍ਹਾਂ ਦੇ ਵਤਨ ਵਾਪਸ ਭੇਜ ਦਿੱਤਾ ਗਿਆ, ਹਾਲਾਂਕਿ ਉਨ੍ਹਾਂ ਨੂੰ ਰਿਹਾਈ ਦੇ ਹੁਕਮ ਪਿਛਲੇ ਮਹੀਨੇ 28 ਮਾਰਚ ਨੂੰ ਆਏ ਸਨ ਅਤੇ ਬੱਚਿਆਂ ਨੂੰ ਪਾਕਿਸਤਾਨ ਨੂੰ ਸੌਪਣ ਲਈ ਅਟਾਰੀ ਸਰਹੱਦ ਪਹੁੰਚਾ ਦਿੱਤਾ ਗਿਆ ਸੀ, ਪਰ ਪਾਕਿਸਤਾਨ ਨੇ ਇਹ ਹੁਕਮ ਨਹੀਂ ਮੰਨਿਆ ਸੀ।

     ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 31 ਅਗਸਤ 2022 ਨੂੰ ਪਾਕਿਸਤਾਨ ਦੇ ਲਾਹੌਰ ਦੇ ਰਹਿਣ ਵਾਲੇ ਦੋ ਨਾਬਾਲਗ ਬੱਚੇ ਅਬਾਸ ਹਸਨ ਅਤੇ ਜਾਹਿਦ ਅੱਬਾਸ ਗਲਤੀ ਨਾਲ ਸਰਹੱਦ ਪਾਰ ਕਰਕੇ ਪੰਜਾਬ ਵਿਚ ਦਾਖਲ ਹੋ ਗਏ ਸਨ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਇਨ੍ਹਾਂ ਬੱਚਿਆਂ ਨੂੰ ਅਪ੍ਰੈਲ 2023 ਵਿਚ ਅਦਾਲਤ ਨੇ ਬਰੀ ਕਰ ਦਿੱਤਾ ਸੀ, ਬਰੀ ਹੋਣ ਉਪਰੰਤ ਦੋਨੋ ਬੱਚੇ ਆਪਣੀ ਰਿਹਾਈ ਦੀ ਉਡੀਕ ਕਰ ਰਹੇ ਸਨ।

       ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁਝ ਮਹੀਨੇਂ ਪਹਿਲਾਂ ਜਦੋਂ ਓਨਰੇਬਲ ਮਿਸਟਰ ਜਸਟਿਸ ਐਨ.ਐਸ.ਸ਼ੇਖਾਵਤ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਫਰੀਦਕੋਟ ਦੇ ਬਾਲ ਘਰ ਦਾ ਦੌਰਾ ਕੀਤਾ ਤਾਂ ਸਰਹੱਦ ਪਾਰ ਕਰਕੇ ਆਏ ਦੋਨਾਂ ਬੱਚਿਆਂ ਨੇ ਉਨ੍ਹਾਂ ਨੂੰ ਆਪਣੀ ਰਿਹਾਈ ਦੀ ਅਪੀਲ ਕੀਤੀ। ਉਨ੍ਹਾਂ ਦੀ ਰਿਹਾਈ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਬੱਚਿਆਂ ਨੂੰ 28 ਮਾਰਚ ਨੂੰ ਅਟਾਰੀ ਸਰਹੱਦ ਤੇ ਪਾਕਿਸਤਾਨ ਡਿਪੋਰਟ ਕਰਨ ਲਈ ਭੇਜਿਆ ਗਿਆ ਸੀ, ਪਰ ਪਾਕਿਸਤਾਨ ਤੋਂ ਸਬੰਧਤ ਦਸਤਾਵੇਜਾਂ ਦੇ ਨਾ ਮਿਲਣ ਕਰਕੇ ਉਨ੍ਹਾਂ ਦੀ ਰਿਹਾਈ ਤੇ ਰੋਕ ਲਗਾ ਦਿੱਤੀ ਗਈ ਸੀ

      ਜਿਲ੍ਹਾ ਸੈਸ਼ਨ ਜੱਜ ਨੇ ਦੱਸਿਆ ਕਿ ਹੁਣ ਬੱਚਿਆਂ ਨਾਲ ਸਬੰਧਤ ਸਾਰੇ ਦਸਤਾਂਵੇਜਾਂ ਦੀ ਜਾਂਚ ਤੋਂ ਬਾਅਦ ਨਾਬਾਲਗ ਬੱਚਿਆਂ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਅਧਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।

       ਇਸ ਮੌਕੇ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੁਲਸ ਪ੍ਰਸ਼ਾਸਨ ਹਾਜਰ ਸਨ

Tags:

Advertisement

Latest News

ਅੰਮ੍ਰਿਤਸਰ ਅੰਡਰ -23 ਨੇ 7 ਵਿਕਟਾਂ ਨਾਲ ਜਿੱਤਿਆ ਕੁਆਰਟਰ ਫਾਈਨਲ ਅੰਮ੍ਰਿਤਸਰ ਅੰਡਰ -23 ਨੇ 7 ਵਿਕਟਾਂ ਨਾਲ ਜਿੱਤਿਆ ਕੁਆਰਟਰ ਫਾਈਨਲ
ਅੰਮ੍ਰਿਤਸਰ 13 ਮਈ 2024-- ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 23 ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿੱਚ ਅੰਮ੍ਰਿਤਸਰ ਦੀ ਅੰਡਰ 23 ਟੀਮ...
ਐਸ ਏ ਐਸ ਨਗਰ ਚ ਸੀਵਿਜਿਲ 'ਤੇ 66 ਸ਼ਿਕਾਇਤਾਂ ਮਿਲੀਆਂ, ਪ੍ਰਸ਼ਾਸਨ ਨੇ ਸਮੇਂ ਸਿਰ ਕੀਤਾ ਨਿਪਟਾਰਾ-ਏ ਡੀ ਸੀ ਵਿਰਾਜ ਐਸ ਤਿੜਕੇ
ਧਾਰਮਿਕ ਸੰਸਥਾਵਾਂ ਦੀ ਵਰਤੋਂ ਤੋਂ ਚੋਣ ਕਮਿਸ਼ਨ ਨੇ ਵਰਜਿਆ
ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਦਾ ਕੰਮ ਨਾਲੋ-ਨਾਲ ਜਾਰੀ : ਡੀ. ਸੀ
ਕੇ ਵਾਈ ਸੀ ਐਪ ਰਾਹੀਂ ਉਮੀਦਵਾਰਾਂ ਦੇ ਵੇਰਵੇ ਵੇਖ ਸਕਦੇ ਹਨ ਵੋਟਰ- ਜ਼ਿਲ੍ਹਾ ਚੋਣ ਅਫ਼ਸਰ
ਜਿਲ੍ਹੇ ਵਿਚ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਮਲੇਰੀਆ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ: ਡਾ ਸੁਨੀਤਾ ਕੰਬੋਜ਼
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਮਹਿਲਾਵਾਂ ਨੂੰ ਵੋਟ ਦੇ ਅਧਿਕਾਰ ਬਾਰੇ ਕੀਤਾ ਜਾ ਰਿਹੈ ਜਾਗਰੂਕ