7 ਜਨਵਰੀ ਨੂੰ ਮਹਿੰਦਰਾ ਗਰੀਨਲੈਂਡ ਪੈਲੇਸ, ਜੇਲ੍ਹ ਰੋਡ, ਗੁਰਦਾਸਪੁਰ ਅਤੇ 8 ਜਨਵਰੀ ਨੂੰ ਪਿੰਡ ਡੇਹਰੀਵਾਲ ਕਿਰਨ ਵਿਖੇ ਔਰਤਾਂ ਲਈ ਸਿਹਤ, ਸਫਾਈ ਰੋਜ਼ਗਾਰ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ

7 ਜਨਵਰੀ ਨੂੰ ਮਹਿੰਦਰਾ ਗਰੀਨਲੈਂਡ ਪੈਲੇਸ, ਜੇਲ੍ਹ ਰੋਡ, ਗੁਰਦਾਸਪੁਰ ਅਤੇ 8 ਜਨਵਰੀ ਨੂੰ ਪਿੰਡ ਡੇਹਰੀਵਾਲ ਕਿਰਨ ਵਿਖੇ ਔਰਤਾਂ ਲਈ ਸਿਹਤ, ਸਫਾਈ ਰੋਜ਼ਗਾਰ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ


ਗੁਰਦਾਸਪੁਰ, 5 ਜਨਵਰੀ () ਸ੍ਰੀਮਤੀ ਜਸਮੀਤ ਕੋਰ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜਨਵਰੀ ਦਿਨ ਬੁੱਧਵਾਰ ਸਵੇਰੇ 11:00 ਵਜੇ, ਮਹਿੰਦਰਾ ਗਰੀਨਲੈਂਡ ਪੈਲੇਸਨ, ਜੇਲ੍ਹ ਰੋਡ, ਗੁਰਦਾਸਪੁਰ ਵਿਖੇ ਅਤੇ 8 ਜਨਵਰੀ ਨੂੰ ਬਲਾਕ ਕਲਾਨੌਰ ਦੇ ਪਿੰਡ ਡੇਹਰੀਵਾਲ ਕਿਰਨ ਵਿਖੇ ਔਰਤਾਂ ਲਈ ਸਿਹਤ, ਸਫਾਈ ਰੋਜ਼ਗਾਰ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿਚ ਰੋਜਗਾਰ ਬਿਊਰੋ ਵਲੋਂ ਵੱਖ-ਵੱਖ ਕੰਪਨੀਆਂ ਨਾਲ ਤਾਲਮੇਲ ਕਰਕੇ ਔਰਤਾਂ ਨੂੰ ਰੁਜ਼ਗਾਰ ਦੇਣ ਦੇ ਉਪਰਾਲੇ ਕੀਤੇ ਜਾਣਗੇ। ਇਸ ਕੈਂਪ ਵਿਚ ਵਰਧਮਾਨ ਟੈਕਸਟਾਇਲਜ਼ ਲਿਮਿਟਡ ਵਲੋਂ ਮਸ਼ੀਨ ਉਪਰੇਟਰ, ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਲੋਂ ਹੈਲਪਰਜ, ਐਸ.ਬੀ.ਆਈ ਲਾਇਫ ਵਲੋਂ ਯੂਨਿਟ ਮੇਨੇਜਰ, ਅਜਾਇਲ ਫਿਊਚਰ ਵਲੋਂ ਵੈੱਲਨੇਸ ਐਡਵਾਇਜਰ, ਕੋਟਕ ਮਹਿੰਦਰਾ ਬੈਂਕ ਵਲੋਂ ਸੇਲਜ਼ ਐਸ਼ੋਸੀਏਟ, ਐਲ.ਆਈ.ਸੀ ਵਲੋਂ ਬੀਮਾ ਸੱਖੀ, ਸੀ.ਐਸ.ਸੀ ਵਲੋਂ ਵੀ.ਐਲ.ਈ ਅਤੇ ਮਥੂਟ ਮਾਇਕਰੋਫਿਨ ਵਲੋਂ ਰੀਲੇਸ਼ਨਸਿਪ ਅਫਸਰ ਅਤੇ ਬ੍ਰਾਂਚ ਕ੍ਰੈਡਿਟ ਮੈਨੇਜਰ ਆਦਿ ਭਰਤੀ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਿੱਸਾ ਲੈਣ ਲਈ ਪ੍ਰਾਰਥੀ ਦੀ ਉਮਰ ਸੀਮਾ 18 ਤੋਂ 50 ਸਾਲ ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗ ਘੱਟੋਂ-ਘੱਟ ਦਸਵੀਂ ਲਾਜਮੀ ਹੈ।

ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਜਿਲ੍ਹੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਲੈ ਕਿ ਸਮੇਂ ਸਿਰ ਪਹੁੰਚਣ। ਇਸ ਲਈ ਇਸ ਕੈਂਪ ਵਿੱਚ ਵੱਧ ਤੋਂ ਵੱਧ ਲੜਕੀਆ ਵੱਲੋਂ ਭਾਗ ਲਿਆ ਜਾਵੇ ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾ ਵੱਲੋਂ ਆਪਣੇ ਵਿਭਾਗ ਦੀਆ ਸਕੀਮਾਂ ਸਬੰਧੀ ਬੈਨਰ ਅਤੇ ਸਟਾਲ ਲਗਾ ਕੇ ਕੈਂਪ ਵਿੱਚ ਆਏ ਲਾਭਪਾਤਰੀਆਂ / ਔਰਤਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋ ਔਰਤਾਂ ਅਤੇ ਬੱਚਿਆ ਦੇ ਫ੍ਰੀ ਮੈਡੀਕਲ ਟੈਸਟ ਕੀਤਾ ਜਾਣਗੇ। 

Advertisement

Latest News

ਨਗਰ ਨਿਗਮ ਵੱਲੋਂ ਲੋਕ ਸਮੱਸਿਆਵਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰਾਂ ਦੀ ਨਿਯੁਕਤੀ ਨਗਰ ਨਿਗਮ ਵੱਲੋਂ ਲੋਕ ਸਮੱਸਿਆਵਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰਾਂ ਦੀ ਨਿਯੁਕਤੀ
ਹੁਸ਼ਿਆਰਪੁਰ, 10 ਮਾਰਚ : ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ ਨਿਗਮ ਵੱਲੋਂ ਲੋਕ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ...
ਇੰਟਰਪੋਲ ਰੈਫਰੈਂਸ/ਨੋਟਿਸ/ਐਕਸਟ੍ਰਡੀਸ਼ਨ/ਓਐਫਟੀਈਸੀ ਰਾਹੀਂ ਸੰਗਠਿਤ ਅਪਰਾਧ ਦੇ ਖਾਤਮੇ ਵਿੱਚ ਵੱਡੀ ਸਫ਼ਲਤਾ; ਸੰਗਰੂਰ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਮਿਲਿਆ ਲਾਭ*
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ ਸਰਵੋਤਮ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਸਨਮਾਨ
ਸ਼ਿਵਾਲਿਕ ਕਲੱਬ ਰੂਪਨਗਰ ਵਿਖੇ ਬੈਡਮਿੰਟਨ ਹਾਲ ਦੇ ਕੀਤੇ ਗਏ ਨਵੀਨੀਕਰਣ ਦਾ ਵਧੀਕ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ
ਪੰਜਾਬ ਦੀ ਉਦਯੋਗਿਕ ਨੀਤੀ 2026 ਤਹਿਤ ਦੋ ਦਿਨਾਂ ਵਿੱਚ 2,000 ਕਰੋੜ ਰੁਪਏ ਦਾ ਨਿਵੇਸ਼ ਆਕਸ਼ਿਤ: ਸੰਜੀਵ ਅਰੋੜਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਲੈਕਟ੍ਰੋਹੋਮਿਓਪੈਥੀ ਡਾਕਟਰਜ਼ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨਾਲ ਮੀਟਿੰਗ
ਭਾਰਤ-ਅਮਰੀਕਾ ਵਪਾਰ ਸਮਝੌਤਾ ਇੱਕ ਅਜਿਹਾ ਸਮਝੌਤਾ ਹੈ ਜੋ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ