ਕਿਸਾਨਾਂ ਦੀ ਇੱਕ ਰੋਜ਼ਾ ਟਰੇਨਿੰਗ ਆਯੋਜਿਤ

ਕਿਸਾਨਾਂ ਦੀ ਇੱਕ ਰੋਜ਼ਾ ਟਰੇਨਿੰਗ ਆਯੋਜਿਤ

ਬਠਿੰਡਾ, 15 ਮਈ : ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ (ਭਾਰਤ ਸਰਕਾਰ ਖੇਤੀਬਾੜੀ ਮੰਤਰਾਲਾਜਲੰਧਰ ਦੀ ਟੀਮ ਵੱਲੋ ਨਰਮੇ ਦੀ ਖੇਤੀ ਤੇ ਸਰਵਪੱਖੀ ਕੀਟ ਪ੍ਰਬੰਧਨ ਅਤੇ ਫਿਰਾਮੋਨ ਟਰੈਪਸ ਸਬੰਧੀ ਇੱਕ ਰੋਜ਼ਾ ਟਰੇਨਿੰਗ ਖੇਤੀ ਭਵਨ ਬਠਿੰਡਾ ਵਿਖੇ ਆਯੋਜਿਤ ਕੀਤੀ ਗਈ

ਟਰੇਨਿੰਗ ਦੌਰਾਨ ਡਾ.ਪੀ.ਸੀ.ਭਾਰਦਵਾਜ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧਨ ਦੀ ਤਕਨੀਕ ਨਾਲ ਮਿੱਤਰ ਕੀੜਿਆਂ ਰਾਹੀਂ ਦੁਸ਼ਮਣ ਕੀੜਿਆਂ ਦਾ ਪ੍ਰਬੰਧ ਕਰਨਾ ਹੈ ਇਹ ਕਿਸਾਨਾਂ ਦੁਆਰਾਕਿਸਾਨਾਂ ਲਈ ਹੀ ਅਪਣਾਈ ਗਈ ਤਕਨੀਕ ਹੈ ਜਿਸ ਨਾਲ ਨਰਮੇ ਦੀ ਫਸਲ ਤੇ ਕੀੜੇ-ਮਕੌੜਿਆਂ ਦੇ ਹਮਲੇ ਤੇ ਕਾਬੂ ਪਾਇਆ ਜਾਂਦਾ ਹੈ ਨਰਮੇ ਦੀ ਫਸਲ ਤੇ ਫਿਰਾਮਿਨ ਟਰੈਪਸ ਲਗਾ ਕੇ ਗੁਲਾਬੀ ਸੁੰਡੀ ਸਬੰਧੀ ਅਗਾਊਂ ਪਤਾ ਲਗਾਇਆ ਜਾ ਸਕਦਾ ਹੈ ਜਿਸ ਨਾਲ ਕੀੜਿਆਂ ਦੀ ਗਿਣਤੀ ਆਰਥਿਕ ਕਾਗਾਰ ਤੋ ਹੇਠਾਂ ਰੱਖੀ ਜਾ ਸਕਦੀ ਹੈ

ਡਾ.ਗੁਰਮੀਤ ਸਿੰਘਪ੍ਰੋਫੈਸਰ ਐਕਸਟੈਨਸ਼ਨ ਐਜੂਕੇਸ਼ਨ ਬਠਿੰਡਾ ਨੇ ਨਰਮੇ ਦੀਆਂ ਕਿਸਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਡਾ.ਵਿਨੇ ਪਠਾਨੀਆਂਅਸਿਸਟੈਂਟ ਪ੍ਰੋਫੈਸਰ(ਪਲਾਂਟ ਪ੍ਰੋਟੈਕਸ਼ਨਬਠਿੰਡਾ ਨੇ ਨਰਮੇ ਦੀ ਫਸਲ ਦੇ ਕੀੜੇ-ਮਕੌੜੇ ਜਿਵੇ ਚਿੱਟੀ ਮੱਖੀਮਿੱਲੀਬੱਗਚੇਪਾਥਰਿੱਪਗੁਲਾਬੀ ਸੁੰਡੀ ਅਤੇ ਚਿਤਕਬਰੀ ਸੁੰਡੀ ਆਦਿ ਦੇ ਜੀਵਨ ਚੱਕਰਨੁਕਸਾਨ ਦੇ ਚਿੰਨ ਅਤੇ ਸਰਵਪੱਖੀ ਰੋਕਥਾਮ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ ਡਾ.ਮੁਖਤਿਆਰ ਸਿੰਘ ਬਰਾੜਸਹਾਇਕ ਪੌਦਾ ਸੁਰੱਖਿਆ ਅਫਸਰ ਬਠਿੰਡਾ ਨੇ ਕਿਸਾਨਾਂ ਨੂੰ ਬੀ.ਟੀ.ਨਰਮੇ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਬਿਜਾਈ ਕਰਨ ਦੀ ਅਪੀਲ ਕੀਤੀ

ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਦੀ ਵੱਧ ਤੋ ਵੱਧ ਰਕਬੇ ਵਿੱਚ ਬਿਜਾਂਦ ਕੀਤੀ ਜਾਵੇ ਅਤੇ ਡੀਲਰਾਂ ਤੋਂ ਨਰਮੇ/ਹੋਰ ਇੰਨਪੁਟਸ ਦੇ ਪੱਕੇ ਬਿੱਲ ਲਏ ਜਾਣ ਉਨਾਂ ਨੇ ਕਿਸਾਨਾਂ ਨੂੰ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰਹਿੰਦ ਖੂੰਹਦ ਨੂੰ ਖਤਮ ਕਰਨ ਬਾਰੇ ਅਪੀਲ ਕੀਤੀ ਤਾਂ ਜੋ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਨਾ ਹੋਵੇ ਅਤੇ ਨਰਮੇ ਦੇ ਖੇਤਾਂ ਦੇ ਆਸੇ-ਪਾਸੇ ਸਾਫ-ਸਫਾਈ ਰੱਖੀ ਜਾਵੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਖਾਦਾਂ ਦੀ ਸੰਤੁਲਿਤ ਮਾਤਰਾ ਪਾਈ ਜਾਵੇ ਤਾਂ ਜੋ ਤੱਤਾਂ ਦੀ ਘਾਟ ਨਾ ਆਵੇ

ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਟਰੇਨਿੰਗ ਆਪ ਸਭ ਲਈ ਬਹੁਤ ਲਾਹੇਵੰਦ ਹੇਵੇਗੀ ਕਿਉਕਿ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਮੌਜੂਦਗੀ ਚੈਕ ਕਰਨ ਲਈ ਫਿਰਾਮਿਨ ਟਰੈਪਸ ਲਗਾਏ ਜਾਂਦੇ ਹਨ ਇਸ ਟਰੇਨਿੰਗ ਤੋ ਬਾਅਦ ਆਪ ਸਭ ਨੂੰ ਨਰਮੇ ਦੇ ਖੇਤਾਂ ਵਿੱਚ ਫਿਰਾਮਿਨ ਟਰੈਪਸ ਲਗਾਉਣ ਦੀ ਵਿਧੀ ਸਿਖਾਈ ਗਈਇਸ ਟਰੇਨਿੰਗ ਵਿੱਚ ਡਾ.ਜਸਕਰਨ ਸਿੰਘ , ਖੇਤੀਬਾੜੀ ਅਫਸਰ ਨਥਾਣਾਡਾ.ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ(ਇੰਨਫੋਰਸਮੈਂਟਬਠਿੰਡਾ ਅਤੇ ਡਾ.ਸੁਖਜੀਤ ਸਿੰਘ ਬਾਹੀਆ ,ਖੇਤੀਬਾੜੀ ਵਿਕਾਸ ਅਫਸਰ(ਬੀਜਬਠਿੰਡਾ ਵੀ ਹਾਜ਼ਰ ਸਨ

Tags:

Advertisement

Latest News