ਵੋਟਰ ਹੈਲਪਲਾਈਨ ਐੱਪ ਰਾਹੀਂ ਲੋਕ ਆਪਣੀ ਵੋਟ ਸਬੰਧੀ ਵੇਰਵੇ ਘਰ ਬੈਠ ਕੇ ਪ੍ਰਾਪਤ ਕਰਨ – ਵਧੀਕ ਜ਼ਿਲ੍ਹਾ ਚੋਣ ਅਫ਼ਸਰ

ਵੋਟਰ ਹੈਲਪਲਾਈਨ ਐੱਪ ਰਾਹੀਂ ਲੋਕ ਆਪਣੀ ਵੋਟ ਸਬੰਧੀ ਵੇਰਵੇ ਘਰ ਬੈਠ ਕੇ ਪ੍ਰਾਪਤ ਕਰਨ – ਵਧੀਕ ਜ਼ਿਲ੍ਹਾ ਚੋਣ ਅਫ਼ਸਰ

ਫਾਜ਼ਿਲਕਾ, 1 ਅਪ੍ਰੈਲ
ਭਾਰਤ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਮੋਬਾਈਲ ਐੱਪ ਚਲਾਈਆਂ ਗਈਆਂ ਹਨ, ਜਿਨ੍ਹਾਂ ਦੇ ਇਸਤਮਾਲ ਨਾਲ ਲੋਕ ਆਪਣੀ ਵੋਟ ਅਤੇ ਇਸ ਨਾਲ ਸਬੰਧਿਤ ਹੋਰ ਵੇਰਵੇ ਹਾਸਲ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ- ਕਮ- ਵਧੀਕ ਡਿਪਟੀ ਕਮਿਸ਼ਨਰ ਜਨਰਲ ਫਾਜਿਲ਼ਕਾ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚਲਾਈ ਵੋਟਰ ਹੈਲਪਲਾਈਨ ਐੱਪ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਵੋਟਰਾਂ ਵੱਲੋਂ ਹੈਲਪਲਾਈਨ ਐੱਪ ਰਾਹੀਂ, ਆਪਣਾ ਨਾਮ ਲੱਭਣ ਲਈ, ਫ਼ਾਰਮ ਆਨ ਲਾਈਨ ਜਮ੍ਹਾਂ ਕਰਵਾਉਣ, ਆਪਣੇ ਫ਼ਾਰਮਾਂ ਦਾ ਸਟੇਟਸ ਜਾਨਣ ਲਈ, ਚੋਣਾਂ ਸਬੰਧੀ ਅਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਜਾਣਕਾਰੀ ਲਈ ਇਸ ਐੱਪ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਫਾਜਿਲ਼ਕਾ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਹੈਲਪ ਲਾਈਨ ਐੱਪ ਆਪਣੇ ਫ਼ੋਨ 'ਤੇ ਡਾਊਨਲੋਡ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ।
ਸ੍ਰੀ ਰਾਕੇਸ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੇ ਅੱਗੇ ਕਿਹਾ ਕਿ ਇਹ ਵੋਟਰ ਹੈਲਪਲਾਈਨ ਐੱਪ https://www.eci.gov.in/voter-helpline-app  ਅਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੁਝੇਵੇਆਂ ਕਾਰਣ ਲੋਕ ਆਪਣੀ ਵੋਟ ਸਬੰਧੀ ਵੇਰਵਿਆਂ ਤੋਂ ਜਾਣੂ ਨਹੀਂ ਹੁੰਦੇ। ਇਸ ਐੱਪ ਰਾਹੀਂ ਆਸਾਨੀ ਨਾਲ ਕੋਈ ਵੀ ਵਿਅਕਤੀ ਆਪਣੀ ਵੋਟ ਸਬੰਧੀ ਵੇਰਵੇ, ਪੋਲਿੰਗ ਸਟੇਸ਼ਨ ਨੰਬਰ, ਉਸ ਦੀ ਲੋਕੇਸ਼ਨ ਆਦਿ ਬਾਰੇ ਜਾਣਕਰੀ ਲੈ ਸਕਦਾ ਹੈ। ਨਾਲ ਹੀ ਜੇਕਰ ਕਿਸੇ ਨੇ ਆਪਣੇ ਵੇਰਵਿਆਂ 'ਚ ਕੋਈ ਤਬਦੀਲੀ ਕਰਵਾਉਣੀ ਹੋਵੇ ਤਾਂ ਉਸ ਸਬੰਧੀ ਜਾਣਕਾਰੀ ਵੀ ਇਸ ਵੋਟਰ ਹੈਲਪਲਾਈਨ ਐੱਪ ਉੱਤੇ ਉਪਲਬੱਧ ਹੈ।ਇੱਥੇ ਨਵੀਂ ਵੋਟ ਬਣਾਉਣ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਉੱਤੇ ਡਿਜੀਟਲ ਵੋਟਰ ਸਲਿੱਪ ਅਤੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕੀਤੀ ਜਾ ਸਕਦੀ ਹੈ। ਇਸ ਐੱਪ ਰਾਹੀਂ ਚੋਣਾਂ ਸਬੰਧੀ ਹੋਰ ਲੋੜੀਂਦੇ ਵੇਰਵੇ ਜਿਵੇਂ ਕਿ ਪਿਛਲੀਆਂ ਚੋਣਾਂ ਦੇ ਨਤੀਜੇ, ਸਿਆਸੀ ਉਮੀਦਵਾਰਾਂ ਅਤੇ ਪਾਰਟੀਆਂ ਦੇ ਵੇਰਵੇ, ਵੋਟਾਂ ਸਬੰਧੀ ਫਾਰਮ (ਮਤਦਾਤਾ ਅਤੇ ਉਮੀਦਵਾਰਾਂ ਲਈ) ਸਬੰਧੀ ਜਾਣਕਾਰੀ ਵੀ ਆਸਾਨੀ ਨਾਲ ਮਿਲਦੀ ਹੈ।

Tags:

Advertisement

Latest News

ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਐਕਸੀਅਨ,ਜੇ.ਈ ਤੇ ਸਟੋਰ ਕੀਪਰ ਮੁੱਅਤਲ : ਹਰਭਜਨ ਸਿੰਘ ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਐਕਸੀਅਨ,ਜੇ.ਈ ਤੇ ਸਟੋਰ ਕੀਪਰ ਮੁੱਅਤਲ : ਹਰਭਜਨ ਸਿੰਘ
Chandigarh,27 July,2024,(Azad Soch News):- ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Minister Harbhajan Singh ETO) ਨੇ ਅੱਜ...
ਭਾਰਤ-ਸ਼੍ਰੀਲੰਕਾ ਵਿਚਕਾਰ ਅੱਜ ਪਹਿਲਾT-20 Match ਖੇਡਿਆ ਜਾਵੇਗਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 27-07-2024 ਅੰਗ 826
ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ-ਡਾ. ਬਲਜੀਤ ਕੌਰ
ਕਾਰਗਿਲ ਵਿਜੇ ਦਿਵਸ: ਸਿਹਤ ਮੰਤਰੀ ਵੱਲੋਂ ਕਾਰਗਿਲ ਜੰਗ ਦੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ
ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ਵਿਖੇ ਹੇਰਾਫੇਰੀ ਦੀ ਕੋਸ਼ਿਸ਼ ਕਰਨ ਲਈ ਸੀਨੀਅਰ ਐਕਸੀਅਨ, ਜੇ.ਈ. ਤੇ ਸਟੋਰ ਕੀਪਰ ਕੀਤੇ ਮੁੱਅਤਲ : ਹਰਭਜਨ ਸਿੰਘ ਈ.ਟੀ.ਓ
1,10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ