ਪੁਲਿਸ ਪਬਲਿਕ ਸਕੂਲ ਦਸਵੀਂ ਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਪੁਲਿਸ ਪਬਲਿਕ ਸਕੂਲ ਦਸਵੀਂ ਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਬਠਿੰਡਾ, 14 ਮਈ : ਸੀ.ਬੀ.ਐਸ.ਈ ਨਵੀਂ ਦਿੱਲੀ ਵੱਲੋਂ ਘੋਸ਼ਿਤ ਨਤੀਜਿਆਂ ਵਿੱਚੋਂ ਸਥਾਨਕ ਪੁਲਿਸ ਪਬਲਿਕ ਸਕੂਲ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ।

13 ਮਈ ਦੇਰ ਸ਼ਾਮ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਐਸ਼ਮੀਤ ਕੌਰ ਨੇ 94.2% ਅੰਕ ਹਾਸਲ ਕਰ ਦਸਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ  ਕੀਤਾ। ਉਹ ਇੱਕ ਪੁਲਿਸ ਮੁਲਾਜ਼ਮ ਦੀ ਬੇਟੀ ਹੈ ਅਤੇ ਅੱਗੇ ਜਾ ਕੇ ਨਾਸਾ ਵਿੱਚ ਇੰਜੀਨੀਅਰ ਬਨਣਾ ਚਾਹੁੰਦੀ ਹੈ। ਦਸਵੀਂ ਜਮਾਤ ਵਿੱਚ ਨੂਰਜੋਤਪ੍ਰੀਤ ਸਿੰਘ ਨੇ 93.4% ਨਾਲ ਦੂਸਰਾ ਅਤੇ ਕਾਵਯਾ ਅਰੋੜਾ ਨੇ 90% ਨਾਲ ਤੀਸਰਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਹੀ ਬਾਰਵੀਂ ਵਿੱਚ ਵਿਸ਼ਾਲਪ੍ਰੀਤ ਸ਼ਰਮਾ ਨੇ 93% ਨਾਲ ਪਹਿਲਾ, ਅਸਲੀਨ ਕੌਰ ਨੇ 92.6% ਨਾਲ ਦੂਸਰਾ ਅਤੇ ਰੀਆ ਨੇ 91.2% ਨਾਲ ਤੀਸਰਾ ਸਥਾਨ ਹਾਸਲ ਕੀਤਾ।

        ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਤੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਵੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨਾਲ ਸਕੂਲ ਪਹੁੰਚ ਕੇ ਆਪਣੇ ਅਧਿਆਪਕਾਂ ਨਾਲ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।

Tags:

Advertisement

Latest News