ਪੰਜਾਬ ਸਖੀ ਸ਼ਕਤੀ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ

ਪੰਜਾਬ ਸਖੀ ਸ਼ਕਤੀ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ

ਫ਼ਰੀਦਕੋਟ 16 ਜਨਵਰੀ (  )

ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਪੰਜਾਬ ਸਖੀ ਸ਼ਕਤੀ ਮੇਲੇ ਦਾ ਆਯੋਜਨ  ਡਾ. ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਵਿਖੇ ਮਿਤੀ 16 ਜਨਵਰੀ 2026 ਤੋਂ ਲੈਕੇ 18 ਜਨਵਰੀ 2026 ਤੱਕ ਕੀਤਾ ਗਿਆ। ਇਸ ਮੇਲੇ ਦੀ ਅੱਜ ਸਫਲਤਾ ਪੂਰਵਕ ਹੋਈ ਸਮਾਪਤੀ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਨੇ ਤਿੰਨੇ ਦਿਨ ਮੇਲੇ ਦਾ ਆਨੰਦ ਮਾਣਿਆ । ਐਮ.ਐਲ.ਏ ਜੈਤੋ ਸ. ਅਮੋਲਕ ਸਿੰਘ ਨੇ ਮੇਲੇ ਵਿਚ ਅੱਜ ਮੁੱਖ  ਮਹਿਮਾਨ ਵਜੋਂ ਕੀਤੀ ਸ਼ਿਰਕਤ।

ਇਸ ਮੌਕੇ ਸ. ਅਮੋਲਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨਜਿਸ ਸਦਕਾ ਪੰਜਾਬ ਸਖੀ ਸ਼ਕਤੀ ਮੇਲਾ ਆਪਣ ਸਿਖਰ ਤੇ ਪਹੁੰਚਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਹੱਥ ਕਲਾਕਾਰੀਖਾਧ ਪਦਾਰਥਘਰੇਲੂ ਵਰਤੋਂ ਦੀਆਂ ਵਸਤਾਂਹੱਥ ਨਾਲ ਬਣੇ ਸਮਾਨ ਸਮੇਤ ਕਈ ਕਿਸਮ ਦੀ ਉੱਚ ਗੁਣਵੱਤਾ ਵਾਲੀ ਸਮਗਰੀ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਪਿੰਡਾਂ ਵਿੱਚ ਘਰਾਂ ਵਿੱਚ ਬੈਠ ਕੇ ਹੱਥ ਕਲਾਕਾਰੀ ਦਾ ਕੰਮ ਕਰਦੀਆਂ ਹਨਉਨ੍ਹਾਂ ਲਈ ਇਹ ਮੇਲਾ ਆਪਣਾ ਹੁਨਰ ਦਿਖਾਉਣ ਲਈ ਬਹੁਤ ਵਧੀਆ ਰਿਹਾਜਿਸ ਦਾ ਫਾਈਦਾ ਹੱਥੀ ਕੰਮ ਕਰਨ ਵਾਲੀਆਂ ਔਰਤਾਂ ਨੇ ਉਠਾਇਆ। ਉਨ੍ਹਾਂ ਕਿਹਾ ਕਿ ਇਸ ਮੇਲੇ ਦੇ ਅਖੀਰਲੇ ਦਿਨ ਲੋਕਾਂ ਦਾ ਭਾਰੀ ਇੱਕਠ ਤੇ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੇਲੇ ਵਿਚ ਲੋਕਾਂ ਨੂੰ ਆਪਣੇ ਕਿੱਤਿਆ ਨੂੰ ਹੋਰ ਨਿਖਾਰਨ ਲਈ ਸੁਝਾਅ ਵੀ ਮਿਲੇ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ

  ਇਸ ਮੌਕੇ  ਬੀ.ਡੀ.ਪੀ.ਓ ਫਰੀਦਕੋਟ ਸ. ਨੱਥਾ ਸਿੰਘਬੀ.ਡੀ.ਪੀ.ਓ ਕੋਟਕਪੂਰਾ ਸ੍ਰੀ ਵਿਕਾਸ ਕੁਮਾਰ,  ਜਨਰਲ ਮੈਨੇਜਰ ਉਦਯੇਗ ਕੇਂਦਰ ਸ. ਸੁਖਮੰਦਰ ਸਿੰਘ ਰੇਖੀਸ੍ਰੀ ਦਮਨਦੀਪ ਸਿੰਘਬਲਜਿੰਦਰ ਸਿੰਘ ਬਾਜਵਾ ਜਿਲ੍ਹ ਪ੍ਰੋਗਰਾਮ ਮੈਨੇਜਰਡੀਪੀਐਮ ਨਵਦੀਪ ਸਿੰਘ ,ਜਤਿੰਦਰਪਾਲ ਸਿੰਘ ,ਗੁਰਪ੍ਰੀਤ ਸਿੰਘਮਨਜੀਤ ਸਿੰਘ ਢਿੱਲੋਪ੍ਰਿੰਸੀਪਲ ਸ੍ਰੀ ਪੰਨਾ ਲਾਲਪ੍ਰਿੰਸੀਪਲ ਸ੍ਰੀ ਪ੍ਰਭਜੋਤ ਸਿੰਘ,  ਬਲਵਿੰਦਰ ਸਿੰਘ ਬਜਵਾ ਡੀਪੀਐਮਰੈਡ ਕਰਾਸ ਸੈਕਟਰੀ ਮਨਦੀਪ ਸਿੰਘਡੀਈਓ ਸੈਕੰਡਰੀ ਨੀਲਮ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। 

Advertisement

Latest News

ਡਾ. ਗਗਨਦੀਪ ਸਿੰਘ ਸਿੱਧੂ ਬਣੇ ਐੱਸ ਐਮ ਉ ਡਾ. ਗਗਨਦੀਪ ਸਿੰਘ ਸਿੱਧੂ ਬਣੇ ਐੱਸ ਐਮ ਉ
ਮੋਗਾ.....ਪੰਜਾਬ ਸਰਕਾਰ ਨੇ ਸਿਹਤ ਵਿੱਚ ਦਿੱਤੀਆਂ ਤਰੱਕੀਆ ਦੌਰਾਨ ਜਿਲਾ ਮੋਗਾ ਦੇ  ਵਿੱਚ  ਡਰੋਲੀ ਭਾਈ ਸੀ ਐਚ ਸੀ ਵਿੱਚ ਨਵੇਂ ਤੌਰ...
ਸਿਹਤ ਵਿਭਾਗ ਦੇ ਨਾਲ ਹਮੇਸ਼ਾ ਲੋਕ ਭਲਾਈ ਕੰਮਾਂ ਵਿੱਚ ਯੋਗਦਾਨ ਪਾਵਾਂਗੇ - ਡਾ. ਕਾਂਸਲ
ਡੀ.ਆਈ.ਜੀ. ਦੀ ਅਗਵਾਈ ਵਿਚ ਡਰੱਗ ਸਪੋਟ ਏਰੀਆ ਦੀ ਚੈਕਿੰਗ, ਨਸ਼ੀਲੇ ਪਦਾਰਥ ਬਰਾਮਦ
ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੋਟਕਪੂਰਾ ਵਿੱਚ ਵਪਾਰ ਮਿਲਣੀ ਆਯੋਜਿਤ
ਫਾਰਮਰ ਆਈ.ਡੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਅਭਿਆਨ ਸਿਖਰਾਂ ਤੇ- ਡਾ. ਤੇਜਬੀਰ ਸਿੰਘ ਭੰਗੂ
ਫੂਡ ਸੇਫਟੀ ਵਿੰਗ ਵੱਲੋਂ ਵੱਖ-ਵੱਖ ਥਾਵਾਂ 'ਤੇ ਫਾਸਟ ਫੂਡ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ
ਵਿਜੀਲੈਂਸ ਬਿਊਰੋ ਨੇ ਫਰਵਰੀ ਦੌਰਾਨ ਰਿਸ਼ਵਤਖੋਰੀ ਦੇ 14 ਮਾਮਲਿਆਂ ’ਚ 18 ਵਿਅਕਤੀਆਂ ਨੂੰ ਕੀਤਾ ਰੰਗੇ ਹੱਥੀਂ ਕਾਬੂ