ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਜੇਲ੍ਹ ਅਤੇ ਮੈਡੀਕਲ ਕੈਂਪ ਜਾਗਰੂਕਤਾ ਸੈਮੀਨਾਰ ਦਾ ਕੀਤਾ ਨਿਰੀਖਣ

ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਜੇਲ੍ਹ ਅਤੇ ਮੈਡੀਕਲ ਕੈਂਪ ਜਾਗਰੂਕਤਾ ਸੈਮੀਨਾਰ ਦਾ ਕੀਤਾ ਨਿਰੀਖਣ

ਸ੍ਰੀ ਮੁਕਤਸਰ ਸਾਹਿਬ  15  ਜੂਨ  

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਦੀਆਂ ਹਦਾਇਤਾਂ ਤੇ  ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਤਹਿਤ  ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਅਤੇ ਸ੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਅੱਜ  ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ ਸ੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬ  ਦਾ ਦੌਰਾ ਕੀਤਾ ਗਿਆ।

        ਸਕੱਤਰ ਨੇ ਦੱਸਿਆ ਕਿ ਜਿਲ੍ਹਾਂ ਕਾਨੂੰਨੀ ਅਥਾਰਟੀ ਵੱਲੋ ਪੈਰਾ ਲੀਗਲ ਵਲੰਟੀਅਰਜ਼ ਅਤੇ ਡਿਫੈਸ ਕਾਉਂਸਲ ਦੀ ਡਿਉਟੀ ਲਗਾਈ ਗਈ ਹੈ ਜੋ ਕਿ ਜਿਲ੍ਹਾਂ ਜੇਲ੍ਹ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜੋ ਰਜਿਸਟਰ ਲਗਾਏ ਹਨ ਉਹਨਾ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀ, ਅਪੀਲ ਸਬੰਧੀ, ਜਮਾਨਤ ਸਬੰਧੀ ਅਤੇ ਹੋਰ  ਮੈਡੀਕਲ ਸਬੰਧੀ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ ਅਤੇ  ਉਸਦੀ ਸਮੀਖਿਆ ਹਰੇਕ ਹਫਤੇ ਕੀਤੀ ਜਾ ਰਹੀ ਹੈ । 

   ਡਾ. ਗਗਨਦੀਪ ਕੌਰ ਸੀ.ਜੀ.ਐੱਮ/ਸਕੱਤਰ ਨੇ ਜੇਲ੍ਹ ਵਿਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾ ਦੀਆਂ ਮੁਸ਼ਕਿਲਾਂ ਸੁਣੀਆਂ ਗਈਆ ਅਤੇ ਉਸਦਾ ਨਿਪਟਾਰਾ ਕੀਤਾ ਗਿਆ ਅਤੇ ਜੋ ਜੇਲ੍ਹ ਵਿਚ ਰਜਿਸਟਰ ਲਗਾਏ ਗਏ ਸਨ ਉਹਨਾਂ ਦੀ ਚੈਕਿੱਗ ਕੀਤੀ ਗਈ ਅਤੇ ਰਜਿਸਟਰ ਵਿਚ ਦਰਜ ਹਵਾਲਾਤੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਬਣਦੀ ਕਾਨੂੰਨੀ ਸਹਾਇਤਾ ਮੁੱਹਈਆ ਕਰਵਾਈ ਗਈ। 

    ਜ਼ਿਲ੍ਹਾਂ ਜੇਲ੍ਹ ਵਿਚ  ਹਵਾਲਾਤੀਆਂ/ਕੈਦੀਆਂ ਨੂੰ ਚਮੜੀ ਦੇ ਰੋਗਾਂ ਸਬੰਧੀ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਡਾ. ਆਲਮਜੀਤ ਸਿੰਘ (ਸਕਿੰਨ ਐਂਡ ਵੀ.ਡੀ.) ਜੀਆਂ ਵਲੋ ਜੇਲ੍ਹ ਵਿਚ ਬੰਦ ਹਲਵਾਲੀਆਂ/ਕੈਦੀਆਂ ਦਾ ਚੈਕਅਪ ਕਰਕੇ ਜ਼ਰੂਰਤ ਅਨੁਸਾਰ ਦਵਾਈ ਦਿੱਤੀ ਗਈ। 

  ਇਸ ਮੌਕੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਨੇ  ਮੈਡੀਕਲ ਸਿਹਤ ਸਹੂਲਤ ਅਤੇ ਖਾਣੇ ਦਾ ਵੀ ਨਿਰੀਖਣ ਕੀਤਾ । ਕੈਦੀਆ/ਹਵਾਲਾਤੀਆਂ ਨੂੰ ਪਲੀ-ਬਾਰਗੇਨਿਗ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ-ਫ੍ਰੀ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸੱਕਤਰ ਸਾਹਿਬ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਿਖੇ ਮਿਤੀ 29.07.2024 ਤੋਂ ਮਿਤੀ. 03.08.2024 ਤੱਕ ਸਪੈਸ਼ਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੇਕਰ ਕਿਸੇ ਧਿਰ ਦਾ ਮਾਨਯੋਗ ਸੁਪਰੀਮ ਕੋਰਟ ਵਿਚ ਕੇਸ ਲੰਬਿਤ ਹੈ ਤਾਂ ਉਹ ਆਪਣੇ ਝਗੜੇ ਦਾ ਨਿਪਟਾਰਾ ਸਪੈਸ਼ਲ ਲੋਕ ਅਦਾਲਤ ਵਿਚ ਕਰਵਾ ਸਕਦਾ ਹੈ।    

Tags:

Advertisement

Latest News

ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ
Chandigarh,22 OCT,2024,(Azad Soch News):- ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ,ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ...
South Korea ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦੇ ਹੋਏ ਉੱਤਰੀ ਕੋਰੀਆ ਦੇ ਸੈਨਿਕ Russia-Ukraine ਯੁੱਧ 'ਚ ਹਿੱਸਾ ਨਹੀਂ ਲੈਣਗੇ
ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਵਿੱਚ 24 ਅਧਿਕਾਰੀ ਮੁਅੱਤਲ
ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ: ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਕਰ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ: ਡਾ. ਬਲਜੀਤ ਕੌਰ
ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ  
ਮਾਪੇ ਅਧਿਆਪਕ ਮਿਲਣੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ