ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸਕੂਲ ਦੇ ਨਵੇਂ ਕੇ.ਜੀ. ਬਲਾਕ ਦਾ ਉਦਘਾਟਨ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸਕੂਲ ਦੇ ਨਵੇਂ ਕੇ.ਜੀ. ਬਲਾਕ ਦਾ ਉਦਘਾਟਨ

ਫ਼ਰੀਦਕੋਟ, 5 ਜੁਲਾਈ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੇਂਟ ਮੈਰੀਜ਼ ਕਾਨਵੈਂਟ ਸਕੂਲ, ਫ਼ਰੀਦਕੋਟ ਵਿੱਚ ਨਵੀਂ ਬਣੀ ਕੇ.ਜੀ. ਬਲਾਕ ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਕੂਲ ਇੱਕ ਐਸਾ ਪਵਿੱਤਰ ਸਥਾਨ ਹੈ ਜਿੱਥੇ ਬੱਚਿਆਂ ਦੇ ਜੀਵਨ ਦੀ ਨੀਂਹ ਰੱਖੀ ਜਾਂਦੀ ਹੈ। ਇਥੇ ਮਿਲਣ ਵਾਲੀ ਸਿੱਖਿਆ ਉਨ੍ਹਾਂ ਦੇ ਭਵਿੱਖ ਦਾ ਰੂਪ ਨਿਰਧਾਰਤ ਕਰਦੀ ਹੈ।
 
ਸ. ਸੰਧਵਾਂ ਨੇ ਸਕੂਲ ਪ੍ਰਬੰਧਨ ਨੂੰ ਨਵੇਂ ਬਲਾਕ ਦੀ ਸਫਲ ਤਿਆਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਸੇਂਟ ਮੈਰੀਜ਼ ਕਾਨਵੈਂਟ ਸਕੂਲ ਇਲਾਕੇ ਦੀ ਇੱਕ ਪ੍ਰਤਿਸ਼ਠਤ ਅਤੇ ਗੁਣਵੱਤਾਪੂਰਨ ਸੰਸਥਾ ਹੈ, ਜੋ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਉੱਜਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਨਾਲ ਜੁੜੀਆਂ  ਸਾਰੀਆਂ  ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ।
 
ਸਕੂਲ ਦੇ ਪ੍ਰਿੰਸੀਪਲ ਰੈਵਰੈਂਡ ਫਾਦਰ ਬੈਨੀ ਥਾਮਸ ਨੇ ਕਿਹਾ ਕਿ ਨਵਾਂ ਕੇ.ਜੀ. ਬਲਾਕ ਸਾਬਕਾ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਸੁਪਨੇ ਦੀ ਪੂਰਤੀ ਹੈ। ਕ੍ਰਿਸਚੀਅਨ ਜੋਤੀ ਪ੍ਰਾਂਤ (ਪੰਜਾਬ-ਰਾਜਸਥਾਨ) ਦੇ ਪ੍ਰਧਾਨ ਅਤੇ ਸੂਬਾਈ ਸੁਪੀਰੀਅਰ ਫਾਦਰ ਜਾਰਜ ਅਲੂਕਾ ਨੇ ਨਵੀਂ ਇਮਾਰਤ ਦੇ ਅੰਦਰਲੇ ਹਿੱਸਿਆਂ ਨੂੰ ਆਧਿਆਤਮਿਕ ਆਸ਼ੀਰਵਾਦ ਦਿੱਤਾ।
 
ਇਸ ਮੌਕੇ ’ਤੇ ਫਾਦਰ ਸਿਲਵੀਨੋਸ (ਮੈਨੇਜਰ), ਫਾਦਰ ਦੀਪਕ ਸਬੈਸਟੀਅਨ (ਬਰਸਰ ਤੇ ਅਸਿਸਟੈਂਟ ਮੈਨੇਜਰ), ਸਕੂਲ ਸਟਾਫ, ਵਿਦਿਆਰਥੀ, ਅਤੇ ਉਨ੍ਹਾਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
 
 
Tags:

Advertisement

Latest News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਫਰਜ਼ੀ ਸੀ, ਸਾਰੀ ਸਾਜ਼ਿਸ਼ ਬੇਨਕਾਬ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਫਰਜ਼ੀ ਸੀ, ਸਾਰੀ ਸਾਜ਼ਿਸ਼ ਬੇਨਕਾਬ ਹੋਈ
ਐਸ.ਏ.ਐਸ. ਨਗਰ (ਮੋਹਾਲੀ), 25 ਜੂਨ     ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਬੂਤ ਪੇਸ਼ ਕਰਕੇ ਧਾਰਮਿਕ ਆਧਾਰ 'ਤੇ...
ਐਸ.ਆਈ.ਆਰ.-2026 ਅਧੀਨ ਪੰਜਾਬ ਭਰ ’ਚ ਅੱਜ ਘਰੋ-ਘਰੀ ਗਣਨਾ ਸ਼ੁਰੂ
ਗੈਂਗਸਟਰਾਂ ਤੇ ਵਾਰ ਦਾ 156ਵਾਂ ਦਿਨ: ਪੰਜਾਬ ਪੁਲਿਸ ਨੇ 562 ਥਾਈਂ ਕੀਤੀ ਛਾਪੇਮਾਰੀ ; 332 ਵਿਅਕਤੀ ਕਾਬੂ
ਅਫ਼ਗਾਨ ਨਾਗਰਿਕ ਸਮੇਤ 7 ਜਣੇ 10 ਆਧੁਨਿਕ ਹਥਿਆਰਾਂ, 5 ਕਿੱਲੋ ਹੈਰੋਇਨ ਅਤੇ 30 ਲੱਖ ਰੁਪਏ ਦੀ ਹਵਾਲਾ ਰਕਮ ਸਣੇ ਗ੍ਰਿਫ਼ਤਾਰ
ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ
4.43 ਲੱਖ ਤੋਂ ਵੱਧ ਮਰੀਜ਼, 782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਬਦਲ ਰਹੀ ਹੈ ਪੰਜਾਬ ਦੇ ਸਿਹਤ ਢਾਂਚੇ ਦੀ ਤਸਵੀਰ
ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਸਿਰੋਂ ਵਿਆਹ ਦਾ ਬੋਝ ਘਟਾਇਆ: ਡਾ. ਬਲਜੀਤ ਕੌਰ