ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲ ਰੋਕੋ ਸੱਦੇ ਕਾਰਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਘਰਾਂ ਵਿੱਚ ਨਜ਼ਰਬੰਦ ਕੀਤੇ
Amritsar Sahib,05,DEC,2025,(Azad Soch News):- ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲ ਰੋਕੋ ਸੱਦੇ ਕਾਰਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਕਲੇਰ ਘੁਮਾਨ ਦੇ ਘਰ ਪੁਲਿਸ ਵੱਲੋਂ ਅੱਧੀ ਰਾਤ ਘੇਰਾਬੰਦੀ ਕਰਕੇ ਨਜ਼ਰ ਬੰਦ ਕੀਤਾ।ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Rural Police) ਦੇ ਵੱਖ ਵੱਖ ਥਾਣਿਆਂ ਤੋਂ ਵੱਡੀ ਗਿਣਤੀ ਵਿੱਚ ਪੁਲਿਸ (Police) ਪਾਰਟੀ ਵੱਲੋਂ ਬੀਤੀ ਦੇ ਰਾਤ ਕਿਸਾਨ ਸੰਘਰਸ਼ ਕਮੇਟੀ ਦੇ ਸਰਕਲ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ ਦੇ ਘਰ ਬਾਹਰ ਖੇਤਾਂ ਵਿੱਚ ਘੇਰਾਬੰਦੀ ਕਰਕੇ ਉਸ ਨੂੰ ਘਰ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ ਤਾਂ ਕਿ ਉਹ ਰੇਲ ਰੋਕੂ ਸਥਾਨ ਤੇ ਪਹੁੰਚ ਨਾ ਸਕੇ ਜਿਸ ਵਕਤ ਕਿਸਾਨਾਂ ਨੂੰ ਪਤਾ ਲੱਗਾ ਕਿ ਪੁਲਿਸ ਵੱਲੋਂ ਕਿਸਾਨ ਆਗੂ (Farmer Leader) ਦੇ ਘਰ ਦੀ ਘੇਰਾਬੰਦੀ ਕੀਤੀ ਹੈ,ਚਰਨ ਸਿੰਘ ਕਲੇਰ ਘੁਮਾਣ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਜਿੰਨੀ ਮਰਜ਼ੀ ਗਿਣਤੀ ਵਿੱਚ ਪੁਲਿਸ ਪਾਰਟੀਆਂ ਮੇਰੀ ਘੇਰਾਬੰਦੀ ਕਰ ਲੈਣ ਉਹ ਜਿਸ ਜਗ੍ਹਾ ਰੇਲ ਰੋਕੀਆਂ ਜਾਣੀਆਂ ਹਨ ਉੱਥੇ ਸਾਥੀਆਂ ਸਮੇਤ ਪੁੱਜਣਗੇ।


