ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਅਗਾਂਹ ਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਅਗਾਂਹ ਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ21 ਨਵੰਬਰ:

ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਅਤੇ ਕੇਂਦਰ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਟੀਮ ਦੇ ਸ੍ਰੀ ਸੌਰਭ ਗਰੀਲਾ ਵੱਲੋਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਨਵਾਂ ਭੁੱਲਰ ਅਤੇ ਭੁੱਲਰ ਵਿਖੇ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ  ਗਿਆ। ਪਿੰਡ ਭੁੱਲਰ ਵਿਖੇ ਅਗਾਂਹ ਵਧੂ ਕਿਸਾਨ ਸ. ਅਮਰੀਕ ਸਿੰਘ ਵੱਲੋਂ ਪਰਾਲੀ ਦਾ ਪ੍ਰਬੰਧਨ ਇਨਸਿਟੂ  ਵਿਧੀ ਰਾਹੀਂ ਕੀਤਾ ਜਾ ਰਿਹਾ ਸੀ।

ਕਿਸਾਨ ਅਮਰੀਕ ਸਿੰਘ ਵੱਲੋਂ ਆਈ ਹੋਈ ਟੀਮ ਨੂੰ ਦੱਸਿਆ ਗਿਆ ਕਿ ਉਸ ਦੁਆਰਾ ਪਹਿਲਾਂ ਫਸਲ ਦੀ ਕਟਾਈ ਕੰਬਾਈਨ ਦੁਆਰਾ ਕਰਵਾਈ ਗਈ ਅਤੇ ਉਸ ਤੋਂ ਬਾਅਦ ਮਲਚਰ ਮਸ਼ੀਨ ਦੀ ਵਰਤੋਂ ਕਰਕੇ ਪਰਾਲੀ ਦੀ ਕਟਾਈ ਕੀਤੀ ਗਈ ਅਤੇ ਇਸ ਤੋਂ ਬਾਅਦ ਉਸ ਦੁਆਰਾ ਐਮਬੀ ਪਲੋ ਚਲਾ ਕੇ ਪਰਾਲੀ ਨੂੰ ਮਿੱਟੀ ਦੇ ਵਿੱਚ ਰਲਾਇਆ ਗਿਆ ਅਤੇ ਹੁਣ ਉਸ ਦੁਆਰਾ ਸੁਪਰ ਸੀਡਰ ਰਾਹੀਂ ਜਿਹੜੀ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ।

ਕਿਸਾਨ  ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਰਾਹੀਂ ਉਸ ਦੀ ਕਣਕ ਦਾ ਝਾੜ ਆਮ ਫਸਲ ਤੋਂ ਦੋ ਕੁਇੰਟਲ ਜਿਆਦਾ ਨਿਕਲਦਾ ਹੈ ਅਤੇ ਇਸ ਵਿਧੀ ਰਾਹੀਂ ਉਸ ਦਾ ਸਿਰਫ 2500 ਰੁਪਏ ਕਿੱਲੇ ਦੇ ਹਿਸਾਬ ਨਾਲ ਖਰਚਾ ਆਇਆ ਹੈ ਜਦ ਕਿ ਕਣਕ ਦਾ ਝਾੜ ਦੋ ਕੁਇੰਟਲ ਵੱਧ ਨਿਕਲਦਾ ਹੈ। ਜਿੱਥੇ ਕਣਕ ਦਾ ਝਾੜ ਜਿਆਦਾ ਨਿਕਲਦਾ ਹੈ ਉੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਵੀ ਇਸ ਵਿਧੀ ਰਾਹੀਂ ਕਿਸਾਨ ਵੱਲੋਂ ਯੋਗਦਾਨ ਪਾਇਆ ਗਿਆ।

ਇਸ ਤੋਂ ਇਲਾਵਾ ਪਿੰਡ ਨਵਾਂ ਭੁੱਲਰ ਵਿਖੇ ਸ. ਹਰਪਾਲ ਸਿੰਘ ਵੱਲੋਂ ਮਲਚਿੰਗ ਤਕਨੀਕ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਹੈ ਇਸ ਕਿਸਾਨ ਵੱਲੋਂ ਆਪਣੇ 13 ਕਿੱਲੇ ਕਣਕ ਦੀ ਬਜਾਈ ਇਸ ਵਿਧੀ ਰਾਹੀਂ ਕੀਤੀ ਗਈ ਹੈ। ਟੀਮ ਵੱਲੋਂ ਇਸ ਕਿਸਾਨ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ ਕਿਸਾਨ ਵੱਲੋਂ ਦੱਸਿਆ ਗਿਆ ਕਿ ਉਸ ਨੇ ਸਿਰਫ ਹੀ 300 ਰੁਪਏ ਦੇ ਡੀਜ਼ਲ ਨਾਲ ਇੱਕ ਕਿਲਾ ਕਣਕ ਦੀ ਬਿਜਾਈ ਇਸ ਵਿਧੀ ਰਾਹੀਂ ਕੀਤੀ ਹੈ।

ਕਿਸਾਨ ਨੇ ਦੱਸਿਆ ਕਿ ਉਸ ਨੇ ਫਸਲ ਦੀ ਕਟਾਈ ਤੋਂ ਬਾਅਦ ਸਿੱਧੀ ਜੀਰੋ ਡਰਿਲ ਨਾਲ  ਇਸ ਖੇਤ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਅਤੇ ਮੌਕੇ ਤੇ ਦੇਖਿਆ ਗਿਆ ਕਿ ਕਣਕ ਉਗਰ ਆਈ ਹੈ ਅਤੇ ਪਰ ਪਰਾਲੀ ਖੇਤ ਵਿੱਚ ਉਸੇ ਤਰ੍ਹਾਂ ਹੀ ਪਈ।

ਕਿਸਾਨ ਵੱਲੋਂ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਇਸ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ। ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਅਤੇ ਕੇਂਦਰ ਤੋਂ ਆਈ ਹੋਈ ਪ੍ਰਦੂਸ਼ਣ ਕੰਟਰੋਲ ਟੀਮ ਦੇ ਅਧਿਕਾਰੀ ਵੱਲੋਂ ਵੀ ਇਸ ਇਹਨਾਂ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਉਹ ਵੀ ਇਹਨਾਂ ਕਿਸਾਨਾਂ ਨੂੰ ਵੇਖ ਕੇ ਆਪਣੇ ਖੇਤ ਵਿੱਚ ਕਣਕ ਦੀ ਬਿਜਾਈ ਕਰਨ ਅਤੇ ਪਰਾਲੀ ਦਾ ਪ੍ਰਬੰਧਨ ਕਰਨ ਤਾਂ ਜੋ ਆਪਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਆਪਣਾ ਯੋਗਦਾਨ ਪਾ ਸਕੀਏ।

ਇਸ  ਮੌਕੇ  ਮੁੱਖ ਖੇਤੀਬਾੜੀ  ਦਫਤਰ ਤੋਂ ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਕਰਮਜੀਤ ਸਿੰਘ ਪੀਡੀ ਆਤਮਾ, ਜਤਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਅਤੇ ਹਰਦੀਪ ਸਿੰਘ ਏਟੀਐਮ ਹਾਜ਼ਰ ਸਨ। 

Advertisement

Latest News

ਦਿੱਲੀ ਵਿੱਚ ਔਰਤਾਂ ਅਤੇ ਟਰਾਂਸਜੈਂਡਰਾਂ ਲਈ 'ਪਿੰਕ ਸਹੇਲੀ ਕਾਰਡ' ਲਾਂਚ ਦਿੱਲੀ ਵਿੱਚ ਔਰਤਾਂ ਅਤੇ ਟਰਾਂਸਜੈਂਡਰਾਂ ਲਈ 'ਪਿੰਕ ਸਹੇਲੀ ਕਾਰਡ' ਲਾਂਚ
New Delhi,03,March,2026,(Azad Soch News):-  ਦਿੱਲੀ ਵਿੱਚ ਹਾਲ ਹੀ ਲਾਂਚ ਹੋਏ 'ਪਿੰਕ ਸਹੇਲੀ ਕਾਰਡ' ਨਾਲ ਔਰਤਾਂ ਅਤੇ ਟਰਾਂਸਜੈਂਡਰ ਵਿਅਕਤੀਆਂ ਨੂੰ DTC...
ਦੁਬਈ ‘ਚ ਫਸੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਸੁਰੱਖਿਅਤ ਪਰਤੀ ਭਾਰਤ
ਹਰਿਆਣਾ ਦੇ ਕਿਸਾਨਾਂ ਨੂੰ ਨਿਰਵਿਘਨ ਅਤੇ ਭਰੋਸੇਮੰਦ ਬਿਜਲੀ ਪ੍ਰਦਾਨ ਕਰਨ ਲਈ,ਸਰਕਾਰ ਹਰਿਆਣਾ ਐਗਰੀ ਡਿਸਕੌਮ ਨਾਮਕ ਇੱਕ ਤੀਜੀ ਊਰਜਾ ਵੰਡ ਕੰਪਨੀ ਸਥਾਪਤ ਕਰੇਗੀ
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਗਰਮੀ ਹੈ,ਤਾਪਮਾਨ 40-45 ਡਿਗਰੀ ਤੱਕ ਪਹੁੰਚ ਜਾਵੇਗਾ
ਮੋਟੋਰੋਲਾ ਨੇ MWC 'ਤੇ Razr Fold ਲਾਂਚ ਕੀਤਾ, 6,000mAh ਬੈਟਰੀ
ਕੈਨੇਡੀਅਨ ਕ੍ਰਿਕਟ ਸਟਾਰ ਯੁਵਰਾਜ ਸਿੰਘ ਸਮਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਯੂਟਿਊਬ ‘ਤੇ 30 ਮਿਲੀਅਨ ਸਬਸਕ੍ਰਾਈਬਰਾਂ ਦਾ ਅੰਕੜਾ ਪਾਰ ਕਰ ਲਿਆ