ਪੰਜਾਬ ਸਰਕਾਰ ਨੇ ਡਾ. ਅਨਿਲ ਕੰਬੋਜ਼ ਦੇ ਇਲਾਜ ਲਈ ਡੀ.ਐਮ.ਸੀ ਦੇ ਪ੍ਰਫੈਸਰ ਡਾ. ਪ੍ਰਸ਼ੋਤਮ ਗੋਤਮ ਨੂੰ ਮੈਡੀਸਿਟੀ ਹਸਪਤਾਲ ਮੋਗਾ ਭੇਜਿਆ

ਪੰਜਾਬ ਸਰਕਾਰ ਨੇ ਡਾ. ਅਨਿਲ ਕੰਬੋਜ਼ ਦੇ ਇਲਾਜ ਲਈ ਡੀ.ਐਮ.ਸੀ ਦੇ ਪ੍ਰਫੈਸਰ ਡਾ. ਪ੍ਰਸ਼ੋਤਮ ਗੋਤਮ ਨੂੰ ਮੈਡੀਸਿਟੀ ਹਸਪਤਾਲ ਮੋਗਾ ਭੇਜਿਆ

ਮੋਗਾ, 7 ਜੁਲਾਈ

            ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਡਾਅਨਿਲ ਕੰਬੋਜ਼ ਦੇ ਗੋਲੀਆ ਲੱਗਣ ਕਾਰਣ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਚਲ ਰਹੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਸ੍ਰਭਗਵੰਤ ਸਿੰਘ ਮਾਨ ਵੱਲੋਂ ਡੀ.ਐਮ.ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈਡਾਕਟਰੀ ਟੀਮਾਂ ਨਾਲ ਬਕਾਇਦਾ ਸਿਹਤ ਮੰਤਰੀ ਡਾਬਲਬੀਰ ਸਿੰਘ ਰੋਜ਼ਾਨਾ ਪੱਧਰ ਤੇ ਰਾਬਤਾ ਰੱਖ ਰਹੇ ਹਨਇਹ ਜਾਣਕਾਰੀ ਡੀ.ਐਮ.ਸੀ ਦੇ ਪ੍ਰੋਫੈਸਰ ਤੇ ਨਾਜ਼ੁਕ ਸੰਭਾਲ ਅਤੇ ਮੈਡੀਸ਼ਨ ਵਿਭਾਗ ਦੇ ਮੁਖੀ ਡਾਪ੍ਰੋਸ਼ਤਮ ਗੋਤਮ ਨੇ ਡਾਅਨਿਲ ਕੰਬੋਜ਼ ਦੀ ਸਿਹਤ ਜਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ

          ਡਾਪ੍ਰੋਸ਼ਤਮ ਗੋਤਮ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜਿੱਥੇ ਸਰੀਰ ਦੇ ਬਹੁਤੇ ਹਿੱਸੇ ਪ੍ਰਭਾਵਿਤ ਹੋ ਜਾਂਦੇ ਹਨਉਥੇ ਖੂਨ ਦੀ ਕਾਫ਼ੀ ਕਮੀ ਹੁੰਦੀ ਹੈਜਿਸਦੇ ਲਈ ਮਾਹਿਰ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਆਪਣੇ ਵੱਲੋਂ ਅਨਿਲ ਕੰਬੋਜ਼ ਦੀ ਸਿਹਤਯਾਬੀ ਲਈ ਹਰੇਕ ਤਕਨਲੋਜ਼ੀ ਤੇ ਕੰਮ ਕਰ ਰਹੀਆ ਹਨਉਨ੍ਹਾਂ ਕਿਹਾ ਕਿ ਰਿਕਵਰੀ ਨੂੰ ਥੋੜਾ ਸਮਾਂ ਲੱਗ ਸਕਦਾ ਹੈ ਜਿਸਦੇ ਲਈ ਡਾਕਟਰੀ ਟੀਮਾਂ ਵੱਲੋਂ ਪੂਰੀ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ

          ਇਸ ਮੌਕੇ ਵਿਧਾਇਕ ਡਾਂ ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ  ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਦਾਕਾਰ ਤਾਨੀਆ ਦੇ ਪਿਤਾ ਦੇ ਕੇਸ ਦੀ ਥੋੜੇ ਸਮੇਂ ਵਿੱਚ ਪੈਰਵੀ ਕਰਕੇ ਇਸ ਵਿਚਲੇ 3 ਦੋਸ਼ੀਆਂ ਨੂੰ ਗ੍ਰਿਫਤ ਵਿੱਚ ਲੈ ਲਿਆ ਗਿਆ ਹੈ। ਉਹਨਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ ਭਾਵੇਂ ਉਹ ਕੋਈ ਵੀ ਹੋਵੇ। ਸਮੁੱਚੀ ਲੀਡਰਸ਼ਿਪ ਦੀਆਂ  ਦੁਆਵਾਂ ਵੀ ਡਾ. ਅਨਿਲ ਕੰਬੋਜ ਦੇ ਨਾਲ ਹਨ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਜਲਦੀ ਸਿਹਤਯਾਬ ਹੋਣਗੇ।  

 

 

Advertisement

Latest News

ਐਮਰਜੈਂਸੀ ਦੀ ਉਡੀਕ ਨਾ ਕਰੋ, ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਓ: ਭਗਵੰਤ ਮਾਨ ਸਰਕਾਰ ਵੱਲੋਂ ਅਪੀਲ ਐਮਰਜੈਂਸੀ ਦੀ ਉਡੀਕ ਨਾ ਕਰੋ, ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਓ: ਭਗਵੰਤ ਮਾਨ ਸਰਕਾਰ ਵੱਲੋਂ ਅਪੀਲ
*ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀਂ ਇਸਨੂੰ ਸੁਰੱਖਿਅਤ ਜ਼ਰੂਰ ਕੀਤਾ ਜਾ ਸਕਦਾ ਹੈ: ‘ਮੁੱਖ ਮੰਤਰੀ...
ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ ਸ਼ੁਰੂ
ਬੀਬੀਐਮਬੀ ਦੀਆਂ ਅਸਾਮੀਆਂ ਖੋਲ੍ਹਣ ਦਾ ਕੇਂਦਰ ਦਾ ਕਦਮ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ: ਬਲਤੇਜ ਪੰਨੂ
ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ : ਮੋਹਿੰਦਰ ਭਗਤ
ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੁਆਰਾ ਆਯੋਜੀਤ ਪ੍ਰਿੰਸੀਪਲ–ਅਧਿਆਪਕ ਐਜੂਕਾਂਕਲੇਵ, ਆਰਟੀਫੀਸ਼ਲ ਇੰਟੈਲੀਜੈਂਸ ’ਤੇ ਚਰਚਾ
ਭਾਜਪਾ ਪਿਛਲੇ ਦਰਵਾਜ਼ੇ ਤੋਂ ਨਿਯੁਕਤੀਆਂ ਰਾਹੀਂ ਪੰਜਾਬ ਦੇ ਆਪਣੇ ਸਰੋਤਾਂ 'ਤੇ ਕੰਟਰੋਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਬਲਤੇਜ ਪੰਨੂ
‘ਆਪ’ ਸਾਂਸਦ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਈਡੀ ਦੀ ਰੇਡ 'ਤੇ ਕੇਜਰੀਵਾਲ ਬੋਲੇ -ਮੋਦੀ ਜੀ ਨੇ ਪੰਜਾਬ ਵਿੱਚ ਸ਼ੁਰੂ ਕਰ ਦਿੱਤੀ ਚੋਣਾਂ ਦੀ ਤਿਆਰੀ