ਗਉਸ਼ਾਲਾ ਰੋਡ *ਤੇ ਸੀਵਰ ਜਾਮ ਦੀ ਸਮੱਸਿਆ ਦੇ ਹੱਲ ਦਾ ਕੰਮ ਨਗਰ ਕੌਂਸਲ ਵੱਲੋਂ ਜਾਰੀ
ਫਾਜ਼ਿਲਕਾ 14 ਸਤੰਬਰ
ਗਉਸ਼ਾਲਾ ਰੋਡ *ਤੇ ਸੀਵਰ ਜਾਮ ਦੀ ਮੀਡੀਆ ਦੇ ਇਕ ਹਿੱਸੇ ਵਿਚ ਲਗੀ ਖਬਰ *ਤੇ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਕਾਰਵਾਈ ਸੀਵਰੇਜ ਵਿਵਸਥਾ ਨੂੰ ਚਾਲੂ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ ਜਿਸ ਨੂੰ ਜਲਦ ਹੱਲ ਕਰਵਾ ਦਿੱਤਾ ਜਾਵੇਗਾ ।
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਸੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ *ਤੇ ਸੁਪਰਡੈਂਟ ਨਰੇਸ਼ ਖੇੜਾ ਨੇ ਜਾਣਕਾਰੀ ਦਿੱਤੀ ਕਿ ਗਉਸ਼ਾਲਾ ਰੋਡ ਵਿਖੇ ਸਥਿਤੀ ਡਾ. ਠੱਕਰ ਵਾਲੀ ਗਲੀ ਵਿਖੇ ਸੀਵਰੇਜ ਜਾਮ ਹੋਣ ਕਾਰਨ ਪਾਣੀ ਦਾ ਵਹਾਅ ਰੁੱਕ ਗਿਆ ਸੀ ਜਿਸ ਕਰਕੇ ਇਹ ਸਮੱਸਿਆ ਪੈਦਾ ਹੋਈ । ਗੁਰਤੇਜ ਸਿੰਘ ਸੀਵਰੇਜ ਇੰਚਾਰਜ ਅਧੀਨ ਟੀਮਾਂ ਵੱਲੋਂ ਤੁਰੰਤ ਸਥਾਨਕ ਜਗ੍ਹਾਂ *ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਇਕ ਵਾਰ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸਦੇ ਪੱਕੇ ਤੌਰ *ਤੇ ਹੋਰ ਹਲ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਰੁਕਾਵਟ ਪੇਸ਼ ਨਾ ਆਵੇ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਪਲਾਸਟਿਕ ਅਤੇ ਹੋਰ ਕੋਈ ਵੀ ਸਮਾਨ ਨਾਲੀਆਂ ਵਿਚ ਨਾ ਸੁਟਿਆ ਜਾਵੇ ਤਾਂ ਜੋ ਸੀਵਰੇਜ ਵਿਵਸਥਾ ਵਿਚ ਕੋਈ ਰੁਕਾਵਟ ਨਾ ਆਵੇ ਤੇ ਪਾਣੀ ਦਾ ਵਹਾਅ ਨਿਰਵਿਘਨ ਚੱਲਦਾ ਰਹੇ ।