ਜ਼ਿਲ੍ਹੇ ਵਿੱਚ ਇਸ ਵਾਰ ਵੋਟ ਫੀਸਦੀ ਦਾ ਗ੍ਰਾਫ 70 ਤੋਂ ਥੱਲੇ ਨਹੀਂ ਡਿੱਗਣ ਦਿੱਤਾ ਜਾਵੇਗਾ-ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹੇ ਵਿੱਚ ਇਸ ਵਾਰ ਵੋਟ ਫੀਸਦੀ ਦਾ ਗ੍ਰਾਫ 70 ਤੋਂ ਥੱਲੇ ਨਹੀਂ ਡਿੱਗਣ ਦਿੱਤਾ ਜਾਵੇਗਾ-ਜ਼ਿਲ੍ਹਾ ਚੋਣ ਅਫ਼ਸਰ

ਮੋਗਾ, 15 ਅਪ੍ਰੈਲ:
ਜ਼ਿਲ੍ਹਾ ਮੋਗਾ ਵਿੱਚ ਵੋਟ ਫੀਸਦੀ ਨੂੰ ਹਰ ਹੀਲੇ 70 ਤੋਂ ਪਾਰ ਕਰਨ ਲਈ ਸਮੂਹ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ.ਜ਼ ਸਬੰਧਤ ਵਿਭਾਗਾਂ ਨਾਲ ਇੱਕਜੁੱਟ ਹੋ ਕੇ ਕੰਮ ਕਰਨ। ਜ਼ਿਲ੍ਹਾ ਮੋਗਾ ਵਿੱਚ ਇਸ ਵਾਰ ਵੋਟ ਫੀਸਦੀ ਦਾ ਗ੍ਰਾਫ਼ 70 ਤੋਂ ਥੱਲੇ ਨਹੀਂ ਡਿੱਗਣ ਦਿੱਤਾ ਜਾਵੇਗਾ।  ਸਵੀਪ ਗਤੀਵਿਧੀਆਂ ਨੂੰ ਇਸੇ ਤਰ੍ਹਾਂ ਹੀ ਪੂਰੇ ਉਤਸ਼ਾਹ ਨਾਲ ਜਾਰੀ ਰੱਖਿਆ ਜਾਵੇ।ਦਿਵਿਆਂਗਜਨ, ਬਜ਼ੁਰਗ ਤੇ ਮਹਿਲਾ ਵੋਟਰਾਂ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ ਗਤੀਵਿਧੀਆਂ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ ਕਿਉਂਕਿ ਇਹ ਤਿੰਨੋਂ ਵਰਗ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਅਹਿਮ ਰੋਲ ਅਦਾ ਕਰਨਗੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਅੱਜ ਲੋਕ ਸਭਾ ਚੋਣਾਂ-2024 ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਲਈ ਬੁਲਾਈ ਮੀਟਿੰਗ ਦੌਰਾਨ ਕੀਤਾ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਬਾਘਾਪੁਰਾਣਾ ਸ੍ਰ. ਹਰਕੰਵਲਜੀਤ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਧਰਮਕੋਟ ਸ੍ਰ. ਜਸਪਾਲ ਸਿੰਘ,  ਸਹਇਕ ਕਮਿਸ਼ਨਰ (ਜ) ਮੋਗਾ ਸ੍ਰੀਮਤੀ ਸ਼ੁਭੀ ਆਂਗਰਾ, ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਪ੍ਰੀਤ ਸਿੰਘ ਘਾਲੀ ਤੋਂ ਇਲਾਵਾ ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਮੂਹ ਐਨ.ਜੀ.ਓ. ਦੇ ਨੁਮਾਇੰਦੇ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਤੋਂ ਡਾ. ਸੰਜੀਵ ਮਿੱਤਲ ਵੀ ਮੌਜੂਦ ਸਨ।
ਸ੍ਰ. ਕੁਲਵੰਤ ਸਿੰਘ ਨੇ ਦਿਵਿਆਂਗ ਤੇ ਬਿਰਧ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਘਰ ਤੋਂ ਪਿੱਕ ਐਂਡ ਡਰਾਪ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਵਹੀਕਲਾਂ ਦਾ ਪ੍ਰਬੰਧ ਹੁਣੇ ਤੋਂ ਹੀ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਹਰੇਕ ਪੋਲਿਗ ਸਟੇਸ਼ਨ ਉੱਪਰ ਵਲੰਟੀਅਰ ਤੇ ਵੀਹਲ ਚੇਅਰ ਦਾ ਪ੍ਰਬੰਧ ਯਕੀਨੀ ਬਣਾਉਣ ਬਾਰੇ ਵੀ ਕਿਹਾ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਸੁਖਾਵਾਂ ਮਹੌਲ ਦੇਣ ਦੇ ਨਾਲ ਨਾਲ ਪੋਲਿੰਗ ਵਿੱਚ ਲੱਗੇ ਸਟਾਫ਼ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਸਮਸਿਆ ਨਾ ਆਉਣ ਦਿੱਤੀ ਜਾਵੇ ਉਨ੍ਹਾਂ ਨੂੰ ਵੀ ਹਰੇਕ ਸੁਵਿਧਾ ਪਹਿਲ ਦੇ ਆਧਾਰ ਉੱਪਰ ਮੁਹੱਈਆ ਕਰਵਾਈ ਜਾਵੇ। ਪੋਲਿੰਗ ਸਟਾਫ਼ ਲਈ 31 ਮਈ, ਤੇ 1 ਜੂਨ ਲਈ ਖਾਣੇ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇ। ਵੋਟਾਂ ਵਾਲੇ ਦਿਨ ਗਰਮੀ ਹੋਣ ਕਰਕੇ ਹਰੇਕ ਪੋਲਿੰਗ ਬੂਥ ਉੱਪਰ ਪਾਣੀ, ਮੈਡੀਕਲ ਸੁਵਿਧਾਵਾਂ ਆਦਿ ਜਰੂਰੀ ਤੌਰ ਤੇ ਮੁਹੱਈਆ ਕਰਵਾਈਆਂ ਜਾਣ।
ਉਨ੍ਹਾਂ ਦੱਸਿਆ ਕਿ ਘਰ ਤੋਂ ਪਿੱਕ ਐਂਡ ਡਰਾਪ ਦੀ ਸੁਵਿਧਾ ਦੇ ਯੋਗ ਸਾਰੇ ਵੋਟਰਾਂ ਨੂੰ ਸੁਵਿਧਾਵਾਂ ਜ਼ਿਲ੍ਹਾ ਪ੍ਰਸ਼ਾਸ਼ਨ ਤਰਫ਼ੋਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਇਸ ਗੱਲ ਦਾ ਫਾਇਦਾ ਉਠਾ ਕੇ ਵੋਟਰਾਂ ਨੂੰ ਭਰਮਾ ਨਾ ਸਕੇ ਅਤੇ ਚੋਣ ਜਾਬਤੇ ਦੀ ਉਲੰਘਣਾ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਹਰੇਕ ਪੋਲਿੰਗ ਸਟੇਸ਼ਨ ਉੱਪਰ ਸਿਹਤ ਵਿਭਾਗ ਦੀਆਂ ਟੀਮਾਂ ਹਾਜ਼ਰ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਤੋਂ ਵੋਟਰਾਂ ਨੂੰ ਸੋਖਾਲਾ ਮਹੌਲ ਪ੍ਰਦਾਨ ਕਰਵਾਉਣ ਦੇ ਸੁਝਾਅ ਵੀ ਮੰਗੇ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਹਰ ਵਾਰ ਤਰ੍ਹਾਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਭੈਮੁਕਤ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨ ਦਾ ਮਹੌਲ ਦਿੱਤਾ ਜਾਵੇਗਾ।

Tags:

Advertisement

Latest News

Asus ਨੇ ਇਸ ਹਫਤੇ ਭਾਰਤ ਵਿੱਚ ਤਿੰਨ ਨਵੇਂ AI-ਪਾਵਰਡ ਲੈਪਟਾਪ ਲਾਂਚ ਕੀਤੇ Asus ਨੇ ਇਸ ਹਫਤੇ ਭਾਰਤ ਵਿੱਚ ਤਿੰਨ ਨਵੇਂ AI-ਪਾਵਰਡ ਲੈਪਟਾਪ ਲਾਂਚ ਕੀਤੇ
New Delhi ,08 DEC,2024,(Azad Soch News):- Asus ਨੇ ਇਸ ਹਫਤੇ ਭਾਰਤ ਵਿੱਚ ਤਿੰਨ ਨਵੇਂ AI-ਪਾਵਰਡ ਲੈਪਟਾਪ ਲਾਂਚ ਕੀਤੇ ਹਨ,ਇਨ੍ਹਾਂ ਦੇ...
ਪੰਜਾਬੀਆਂ ਨੇ ਪੂਰੀ ਦੁਨੀਆਂ ਵਿੱਚ ਕਲਾ ਦੇ ਨਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ : ਕੁਲਤਾਰ ਸਿੰਘ ਸੰਧਵਾਂ
ਜ਼ਿਲ੍ਹੇ ’ਚ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ
ਪੰਜਾਬ ਸਰਕਾਰ ਵੱਲੋਂ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਸਕੂਲਾਂ ਲਈ 100 ਕਰੋੜ 50 ਲੱਖ ਰੁਪਏ ਜਾਰੀ -ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਪੋਲੀਓ ਜਿਹੀ ਨਾ-ਮੁਰਾਦ ਬਿਮਾਰੀ ਦਾ ਖਾਤਮਾ ਸਾਰਿਆਂ ਦਾ ਮੁੱਢਲਾ ਫਰਜ਼ :- ਡਾਕਟਰ ਕਵਿਤਾ ਸਿੰਘ
ਫਰੀਦਕੋਟ ਵਿਖੇ ਭਲਕੇ ਹੋਣਗੇ ਬਾਸਕਟਬਾਲ ਤੇ ਤਾਈਕਵਾਡੋ ਦੇ ਰਾਜ ਪੱਧਰੀ ਮੁਕਾਬਲੇ
ਸਪੀਕਰ ਸੰਧਵਾਂ ਨੇ ਵੱਖ-ਵੱਖ ਸਮਾਗਮਾਂ ਵਿਚ ਕੀਤੀ ਸ਼ਿਰਕਤ