ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਸਰਕਾਰੀ ਅਦਾਰਿਆਂ ਵਿਖ਼ੇ ਜਾਗਰੂਕਤਾ ਫੈਲਾਈ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਸਰਕਾਰੀ ਅਦਾਰਿਆਂ ਵਿਖ਼ੇ ਜਾਗਰੂਕਤਾ ਫੈਲਾਈ : ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਕਸੇਲ/ਤਰਨ ਤਾਰਨ, 11 ਜੁਲਾਈ

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ  ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਅਤੇ ਜ਼ਿਲੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਲੋਂ ਹਰ ਸ਼ੁਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਸਰਕਾਰੀ ਅਦਾਰਿਆ ਵਿਖ਼ੇ ਜਾਗਰੂਕਤਾ ਫੈਲਾਈ। ਇਸ ਮੌਕੇ ਜਿਲਾ ਐਪੀਡਮੋਲੋਜਿਸਟ ਡਾ ਰਾਘਵ ਗੁਪਤਾ ਅਤੇ ਡਾ. ਅਵਲੀਨ ਕੌਰ ਵੀ ਮੌਜੂਦ ਰਹੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਮੌਜੂਦਾ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਚਲਾਈ ਜਾਂ ਰਹੀ 'ਹਰ ਸ਼ੁਕਰਵਾਰ ਡੇਂਗੂ ਉੱਤੇ ਵਾਰਮੁਹਿੰਮ ਤਹਿਤ ਇਸ ਹਫਤੇ ਸਿਹਤ ਕਰਮੀਆਂ ਵੱਲੋਂ ਪੰਜਾਬ ਰੋਡਵੇਜ਼ ਦੇ ਤਰਨ ਤਾਰਨ ਡਿਪੂ ਵਿਖ਼ੇ ਜਾ ਕੇ ਡੇਂਗੂ ਵਿਰੁੱਧ ਜਾਗਰੂਕਤਾ ਫੈਲਾਈ ਅਤੇ ਮੁਲਾਜ਼ਮਾਂ ਨੂੰ ਡੇਂਗੂ ਦੇ ਲੱਛਣਾ ਅਤੇ ਬਚਾਅ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਸਿਹਤ ਕਰਮੀਆਂ ਵਲੋਂ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਸਪਰੇਅ ਵੀ ਕਰਵਾਈ ਗਈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜੇਕਰ ਖਾਲੀ ਪਏ ਟਾਇਰਾਂ ਵੀ ਪਾਣੀ ਇਕੱਠਾ ਹੋਵੇ, ਤਾ ਡੇਂਗੂ ਦਾ ਲਾਰਵਾ ਪੈਦਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਇਸ ਲਈ ਖਾਲੀ ਟਾਇਰਾਂ ਦੀ ਸਮੇਂ ਸਮੇਂ ਜਾਂਚ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰਥਕਾਵਟ ਜਾਂ ਫਿਰ ਸਰੀਰ ਉੱਤੇ ਕਿਸੇ ਤਰ੍ਹਾਂ ਦੇ ਚੁਕੱਤੇ ਨਜ਼ਰ ਆਉਂਦੇ ਹਨ, ਤਾਂ ਉਹ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਆ ਕੇ ਆਪਣਾ ਮੁਆਇਨਾ ਕਰਵਾਏ। ਜ਼ਿਲ੍ਹਾ ਐਪਿਡਮੋਲੋਜਿਸਟ ਡਾ. ਰਾਘਵ ਗੁਪਤਾ ਅਤੇ ਡਾ. ਅਵਲੀਨ ਕੌਰ ਨੇ ਦੱਸਿਆ ਕਿ ਹਰ ਇਕ ਵਿਅਕਤੀ ਆਪਣੇ ਘਰ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਪ੍ਰਤੀ ਵਿਸ਼ੇਸ਼ ਧਿਆਨ ਦੇਣ। ਉਹਨਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿਖ਼ੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਹਰ ਸ਼ੁਕਰਵਾਰ ਵਾਲੇ ਦਿਨ ਆਪਣੀਆਂ ਦਫਤਰਾਂ ਵਿਖ਼ੇ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ।

ਉਹਨਾਂ ਕਿਹਾ ਕਿ ਲੋਕ ਘਰਾਂ ਦੇ ਵਿੱਚ ਰੱਖੀਆਂ ਫਰਿਜਾਂ ਦੀਆਂ ਟਰੇਆਂਕੂਲਰਾਂਗਮਲਿਆਂਟਾਇਰਾਂ ਦੀ ਰੋਜਾਨਾ ਜਾਂਚ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਹਨਾਂ ਵਿੱਚ ਪਾਣੀ ਇਕੱਠਾ ਨਾ ਹੋਵੇ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸਤਵਿੰਦਰ ਕੁਮਾਰਡਾ. ਸੁਖਜਿੰਦਰ ਸਿੰਘਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂਏ. ਐਮ ਓ ਕੰਵਲ ਬਲਰਾਜ ਸਿੰਘ ਹੈਲਥ ਸੁਪਰਵਾਇਜ਼ਰ ਗੁਰਦੇਵ ਸਿੰਘ ਢਿਲੋਂ, ਜਸਪਿੰਦਰ ਸਿੰਘ, ਪਰਦੀਪ ਸਿੰਘ, ਮਨਜਿੰਦਰ ਸਿੰਘ ਆਦਿ ਮੌਜੂਦ ਰਹੇ।

Tags:

Advertisement

Latest News

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੀਆਂ ਵੱਖ—ਵੱਖ ਦਾਣਾ ਮੰਡੀਆਂ ਦਾ ਲਿਆ ਜਾਇਜ਼ਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੀਆਂ ਵੱਖ—ਵੱਖ ਦਾਣਾ ਮੰਡੀਆਂ ਦਾ ਲਿਆ ਜਾਇਜ਼ਾ
ਮਲੋਟ / ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ-        ਖੇਤੀਬਾੜੀ,ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ...
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਵਿਖੇ ਲਗਭਗ 04 ਕਰੋੜ 57 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਇਸ਼ਾਂਕ ਕੁਮਾਰ ਨੇ ਦਾਣਾ ਮੰਡੀ ‘ਚ ਸ਼ੁਰੂ ਕਰਵਾਈ ਕਣਕ ਦੀ ਖਰੀਦ
ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!
ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ 'ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ
ਗੈਂਗਸਟਰਾਂ ‘ਤੇ ਵਾਰ ਦਾ 86ਵਾਂ ਦਿਨ: ਪੰਜਾਬ ਪੁਲਿਸ ਵੱਲੋਂ 566 ਥਾਵਾਂ ‘ਤੇ ਛਾਪੇਮਾਰੀ; 238 ਗ੍ਰਿਫ਼ਤਾਰ