ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਵੋਟਿੰਗ ਹੋਵੇਗੀ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਵੋਟਿੰਗ ਹੋਵੇਗੀ

Patiala,01 June,2024,(Azad Soch News):- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਵੋਟਿੰਗ ਹੋਵੇਗੀ,13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ ਹਨ,ਇਸ ਵਿਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ,18 ਤੋਂ 19 ਸਾਲ ਦੇ ਵਿਚ 5.38 ਲੱਖ ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ,ਪੰਜਾਬ ਵਿਚ 4 ਪਾਰਟੀਆਂ ਵਿਚ ਮੁਕਾਬਲਾ ਹੈ ਜਿਨ੍ਹਾਂ ਵਿਚ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ,ਵਿਰੋਧੀ ਧਿਰ ਕਾਂਗਰਸ,ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ,ਪੰਜਾਬ ਵਿਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਗਠਜੋੜ ਦੇ ਇਕੱਲੇ ਚੋਣ ਲੜ ਰਹੀਆਂ ਹਨ,ਸੂਬੇ ਵਿਚ 24451 ਪੋਲਿੰਗ ਸਟੇਸ਼ਨ (Polling Station) ਬਣਾਏ ਗਏ ਹਨ,ਇਨ੍ਹਾਂ ਵਿਚੋਂ 5694 ਸੰਵੇਦਨਸ਼ੀਲ ਹਨ,ਸਾਰੇ ਪੋਲਿੰਗ ਬੂਥਾਂ (PollingBooths) ‘ਤੇ ਲਾਈਵ ਵੈੱਬਕਾਸਟਿੰਗ (Live Webcasting) ਕੀਤੀ ਜਾਵੇਗੀ,70,000 ਪੁਲਿਸ ਮੁਲਾਜ਼ਮ,ਹੋਮਗਾਰਡ (Policemen,Home Guards) ਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਸੁਰੱਖਿਆ ਵਿਚ ਤਾਇਨਾਤ ਕੀਤੇ ਗਏ ਹਨ,6,000 ਤੋਂ ਵੱਧ ਥਾਵਾਂ ‘ਤੇ ਮਾਈਕ੍ਰੋ ਆਬਜ਼ਰਵਰ ਕੇਵਲ ਪੋਲਿੰਗ ਬੂਥ (Micro Observer Polling Booth Only) ‘ਤੇ ਲਗਾਏ ਗਏ ਹਨ ਤਾਂ ਜੋ ਕੋਈ ਗੜਬੜੀ ਨਾ ਹੋਵੇ,ਸੂਬੇ ਵਿਚ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿਚ ਹਨ,ਇਨ੍ਹਾਂ ਵਿਚੋਂ 169 ਆਜ਼ਾਦ ਉਮੀਦਵਾਰ ਹਨ,ਪੰਜਾਬ ਚੋਣ ਕਮਿਸ਼ਨ (Punjab Election Commission) ਦੀ ਸਭ ਤੋਂ ਵੱਡੀ ਚੁਣੌਤੀ ਵੋਟਿੰਗ ਵਧਾਉਣ ਦੀ ਹੈ,ਕਿਉਂਕਿ 2017 ਦੀਆਂ ਲੋਕ ਸਭਾ ਚੋਣਾਂ (Lok Sabha Elections) ਵਿਚ ਪੰਜਾਬ ਵਿਚ 65 ਫੀਸਦੀ ਵੋਟਿੰਗ ਹੋਈ ਸੀ ਜੋ ਕਿ ਘੱਟ ਸੀ,ਅਜਿਹੇ ਵਿਚ ਟਾਰਗੈੱਟ 70 ਫੀਸਦੀ ਤੋਂ ਵੱਧ ਰੱਖਿਆ ਗਿਆ ਹੈ,ਵੋਟਿੰਗ ਵਧਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਛਬੀਲ, ਬੈਠਣ ਦੀ ਸੁਵਿਧਾ,ਮੈਡੀਕਲ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਹੈ।

 

Advertisement

Latest News

ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ
Chandigarh,22 OCT,2024,(Azad Soch News):- ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ,ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ...
South Korea ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦੇ ਹੋਏ ਉੱਤਰੀ ਕੋਰੀਆ ਦੇ ਸੈਨਿਕ Russia-Ukraine ਯੁੱਧ 'ਚ ਹਿੱਸਾ ਨਹੀਂ ਲੈਣਗੇ
ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਵਿੱਚ 24 ਅਧਿਕਾਰੀ ਮੁਅੱਤਲ
ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ: ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਕਰ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ: ਡਾ. ਬਲਜੀਤ ਕੌਰ
ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ  
ਮਾਪੇ ਅਧਿਆਪਕ ਮਿਲਣੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ