ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ: ਆਈ ਏ ਐੱਸ ਅਧਿਕਾਰੀ ਗੁਲਪ੍ਰੀਤ ਸਿੰਘ ਔਲਖ ਚੋਣ ਆਬਜ਼ਰਵਰ ਨਿਯੁਕਤ
ਮਾਨਸਾ, 4 ਦਸੰਬਰ
ਅਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਗੁਲਪ੍ਰੀਤ ਸਿੰਘ ਔਲਖ ਆਈ ਏ ਐੱਸ ਨੂੰ ਜ਼ਿਲ੍ਹਾ ਮਾਨਸਾ ਲਈ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਹੋਣੀਆਂ ਹਨ ਤੇ ਗਿਣਤੀ 17 ਦਸੰਬਰ ਨੂੰ ਹੋਣੀ ਹੈ। ਜ਼ਿਲ੍ਹੇ ਵਿੱਚ 547 ਚੋਣ ਬੂਥ ਹਨ, ਜਿੱਥੇ ਵੋਟਾਂ ਪੈਣੀਆਂ ਹਨ।
ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਅਮਲ ਨੂੰ ਅਮਨ-ਅਮਾਨ ਅਤੇ ਬਿਹਤਰ ਤਰੀਕੇ ਨਾਲ ਨੇਪਰੇ ਚਾੜਿਆ ਜਾਵੇ ਅਤੇ ਸਾਰਾ ਅਮਲਾ ਆਪਣੀ ਡਿਊਟੀ ਨਿਰਪੱਖ ਤਰੀਕੇ ਨਾਲ ਨਿਭਾਵੇ।
ਓਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੇ ਕਮਰਾ ਨੰਬਰ 10 (ਗਰਾਊਂਡ ਫਲੋਰ) ਵਿੱਚ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਸੰਪਰਕ ਨੰਬਰ 98154-68932 ਹੈ। ਇਸ ਤੋਂ ਇਲਾਵਾ ਓਨ੍ਹਾਂ ਦੇ ਲਾਇਜ਼ਨ ਅਫ਼ਸਰ ਜਸਪ੍ਰੀਤ ਸਿੰਘ ਬਰਾੜ (ਏ ਐਫ ਐੱਸ ਓ ਮਾਨਸਾ) ਦੇ ਸੰਪਰਕ ਨੰਬਰ 98550-07878 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।


