ਵਿਰਾਟ ਕੋਹਲੀ ਸਣੇ ਕਸੂਤੀ ਫਸੀ ਰਾਇਲ ਚੈਲੇਂਜਰਜ਼ ਬੰਗਲੌਰ ਟੀਮ

ਵਿਰਾਟ ਕੋਹਲੀ ਸਣੇ ਕਸੂਤੀ ਫਸੀ ਰਾਇਲ ਚੈਲੇਂਜਰਜ਼ ਬੰਗਲੌਰ ਟੀਮ

Bangalore,08,JUN,2025,(Azad Soch News):- ਆਈਪੀਐਲ 2025 (IPL 2025) ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (Royal Challengers Bangalore) ਦੀ ਇਤਿਹਾਸਕ ਜਿੱਤ ਤੋਂ ਅਗਲੇ ਦਿਨ, ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ਦੇ ਬਾਹਰ ਭਗਦੜ ਮਚੀ, ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ,ਇਸ ਮਾਮਲੇ ਵਿੱਚ, ਆਰਸੀਬੀ ਫਰੈਂਚਾਇਜ਼ੀ (RCB Franchise) ਨੇ ਇਸ ਘਟਨਾ ਵਿੱਚ ਮਾਰੇ ਗਏ ਸਾਰੇ 11 ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਆਰਸੀਬੀ ਫਰੈਂਚਾਇਜ਼ੀ ਸਮੇਤ ਕਈ ਹੋਰ ਪਾਰਟੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ,ਵਿਰਾਟ ਕੋਹਲੀ (Virat Kohli) ਵਿਰੁੱਧ ਵੀ ਐਫਆਈਆਰ (FIR) ਦਰਜ ਹੋਣ ਦੀ ਖ਼ਬਰ ਹੈ,ਇੱਕ ਸਮਾਜਿਕ ਕਾਰਕੁਨ ਐਚਐਮ ਵੈਂਕਟੇਸ਼ (H.M. Venkatesh) ਨੇ ਕਬਨ ਪਾਰਕ ਪੁਲਿਸ ਸਟੇਸ਼ਨ (Cubbon Park Police Station) ਵਿੱਚ ਵਿਰਾਟ ਕੋਹਲੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ,ਵੈਂਕਟੇਸ਼ ਨੇ ਦੋਸ਼ ਲਗਾਇਆ ਕਿ ਵਿਰਾਟ ਨੇ 'ਆਈਪੀਐਲ' (IPL) ਰਾਹੀਂ ਜੂਏ ਨੂੰ ਉਤਸ਼ਾਹਿਤ ਕੀਤਾ ਹੈ,ਇਸ ਦੇ ਨਾਲ ਹੀ ਇਹ ਦੋਸ਼ ਲਗਾਇਆ ਗਿਆ ਕਿ ਵਿਰਾਟ ਦਾ ਮੈਦਾਨ ਦੇ ਬਾਹਰ ਭਗਦੜ ਵਿੱਚ ਹੱਥ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Advertisement

Latest News

ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ 'ਸੂਰਮੇ' ਵਜੋਂ ਕੀਤਾ ਸਨਮਾਨਿਤ ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਪੰਜਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ 'ਸੂਰਮੇ' ਵਜੋਂ ਕੀਤਾ ਸਨਮਾਨਿਤ
*ਲੁਧਿਆਣਾ, 27 ਜੂਨ: *         ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਦਿਸ਼ਾ ਵੱਲ ਮਜ਼ਬੂਤੀ ਨਾਲ ਕਦਮ ਵਧਾਉਂਦਿਆਂ ਪੰਜਾਬ ਦੇ ਮੁੱਖ...
ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਵਿਅਕਤੀ 10 ਆਧੁਨਿਕ ਪਿਸਤੌਲਾਂ ਸਣੇ ਕਾਬੂ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਐਮਰਜੈਂਸੀ ਦਿਲ ਦੇ ਇਲਾਜ ਨਾਲ ਪੰਜਾਬ ਵਿੱਚ ਬਚ ਰਹੀਆਂ ਹਨ ਅਣਗਿਣਤ ਜਾਨਾਂ
ਵਿਸ਼ੇਸ਼ ਗਹਿਰੀ ਸੁਧਾਈ: ਬੀਐਲਓਜ਼ ਵਲੋਂ ਜ਼ਿਲ੍ਹੇ ਵਿੱਚ ਗਣਨਾ ਫਾਰਮਾਂ ਦਾ ਕੰਮ ਜਾਰੀ : ਜ਼ਿਲ੍ਹਾ ਚੋਣ ਅਫ਼ਸਰ
ਸਵੀਪ ਟੀਮ ਨੇ ਗਣਨਾ ਫਾਰਮ ਭਰਨ ਬਾਰੇ ਜਾਗਰੂਕਤਾ ਕੀਤਾ
ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਚੌਥੇ ਦਿਨ ਬੇਸਿਕ ਲਾਈਫ ਸਪੋਰਟ ਤੇ ਇਨਸਿਡੈਂਟ ਰਿਸਪਾਂਸ ਸਿਸਟਮ ਬਾਰੇ ਦਿੱਤੀ ਵਿਸ਼ੇਸ਼ ਸਿਖਲਾਈ
ਸਪੀਕਰ ਵੱਲੋਂ ਕੋਟਕਪੂਰਾ ਦੇ ਵਾਰਡ ਨੰ. 9 ਅਤੇ 10 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੋ ਬੱਸਾਂ ਰਵਾਨਾ