ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੀਜੀ ਵਾਰ ਸਪੇਸ ਵਿਚ ਜਾਣ ਲਈ ਤਿਆਰ

ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੀਜੀ ਵਾਰ ਸਪੇਸ ਵਿਚ ਜਾਣ ਲਈ ਤਿਆਰ

America,07 May,2024,(Azad Soch News):-  ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ (Astronaut Sunita Williams) ਤੀਜੀ ਵਾਰ ਸਪੇਸ ਵਿਚ ਜਾਣ ਲਈ ਤਿਆਰ ਹੈ,58 ਸਾਲ ਦੀ ਸੁਨੀਤਾ ਸਪੇਸ ਲਈ ਉਡਾਣ ਭਰੇਗੀ,ਬੋਇੰਗ ਦਾ ਸਟਾਰਲਾਈਨਰ ਸਪੇਸਕ੍ਰਾਫਟ ਉਨ੍ਹਾਂ ਨੂੰ ਤੇ ਬੁਚ ਵਿਲਮੋਰ ਨੂੰ ਲੈ ਕੇ ਫਰੋਲਿਡਾ ਵਿਚ ਕੇਪ ਕੇਨਵਰਵੇਲ ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ (International Space Station) ਤੋਂ ਉਡਾਣ ਭਰੇਗਾ,ਸਪੇਸਕ੍ਰਾਫਟ (Spacecraft) ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 10.34 ਵਜੇ (ਮੰਗਲਵਾਰ ਨੂੰ ਅੰਤਰਰਾਸ਼ਟਰੀ ਸਮੇਂ ਮੁਤਾਬਕ 8.04 ਵਜੇ) ਰਵਾਨਾ ਹੋਵੇਗਾ,ਸੁਨੀਤਾ ਵਿਲੀਅਮਸ ਨੇ ਕਿਹਾ ਕਿ ਉਹ ਥੋੜ੍ਹੀ ਨਰਵਸ ਜ਼ਰੂਰ ਹੈ ਪਰ ਨਵੇਂ ਪੁਲਾੜ ਵਿਚ ਉਡਾਣ ਨੂੰ ਲੈ ਕੇਕੋਈ ਘਬਰਾਹਟ ਨਹੀਂ ਹੈ,ਲਾਂਚ ਪੈਡ ‘ਤੇ ਟ੍ਰੇਨਿੰਗ ਦੌਰਾਨ ਵਿਲੀਅਮਸ ਨੇ ਕਿਹਾ ਕਿ ਜਦੋਂ ਮੈਂ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਪਹੁੰਚਾਂਗੀ ਤਾਂ ਇਹ ਘਰ ਵਾਪਸ ਜਾਣ ਵਰਗਾ ਹੋਵੇਗਾ,ਉਹ ਕਰੂ ਫਲਾਈਟ (Crew Flight) ਦੀ ਉਡਾਣ ਵਿਚ ਆਪਣੇ ਨਾਲ ਭਗਵਾਨ ਗਣੇਸ਼ ਦੀ ਮੂਰਤੀ ਲੈ ਜਾਵੇਗੀ ਕਿਉਂਕਿ ਗਣੇਸ਼ ਉਨ੍ਹਾਂ ਲਈ ਸੌਭਾਗ ਦਾ ਪ੍ਰਤੀਕ ਹੈ ਤੇ ਉਹ ਧਾਰਮਿਕ ਤੋਂ ਵੱਧ ਅਧਿਆਤਮਕ ਹੈ ਤੇ ਉਹ ਭਗਵਾਨ ਗਣੇਸ਼ ਨੂੰ ਆਪਣੇ ਨਾਲ ਪੁਲਾੜ ਵਿਚ ਪਾ ਕੇ ਖੁਸ਼ੀ ਮਹਿਸੂਸ ਕਰੇਗੀ।

Advertisement

Latest News