ਫਿਨਲੈਂਡ ਦੇ ਹੇਲਸਿੰਕੀ ’ਚ ਸਕੂਲ ਅੰਦਰ ਗੋਲੀਬਾਰੀ
ਸ਼ੱਕੀ ਨੂੰ ਬਾਅਦ ’ਚ ਗ੍ਰਿਫਤਾਰ ਕਰ ਲਿਆ ਗਿਆ
Helsinki,(Southern Finland),03 April,2024,(Azad Soch News):- ਦੱਖਣੀ ਫਿਨਲੈਂਡ ਦੇ ਇਕ ਮਿਡਲ ਸਕੂਲ ’ਚ ਮੰਗਲਵਾਰ ਨੂੰ ਇਕ 12 ਸਾਲਾ ਲੜਕੇ ਨੇ ਗੋਲੀਬਾਰੀ ਕਰ ਦਿਤੀ,ਜਿਸ ’ਚ ਉਸ ਦੇ ਤਿੰਨ ਜਮਾਤੀ ਜ਼ਖਮੀ ਹੋ ਗਏ,ਪੁਲਿਸ ਨੇ ਇਹ ਜਾਣਕਾਰੀ ਦਿਤੀ,ਪੁਲਿਸ ਨੇ ਦਸਿਆ ਕਿ ਸ਼ੱਕੀ ਨੂੰ ਬਾਅਦ ’ਚ ਗ੍ਰਿਫਤਾਰ ਕਰ ਲਿਆ ਗਿਆ,ਇਲਾਜ ਦੌਰਾਨ ਇਕ ਵਿਦਿਆਰਥੀ ਦੀ ਮੌਤ ਹੋ ਗਈ,ਰਾਜਧਾਨੀ ਹੇਲਸਿੰਕੀ ਦੇ ਬਾਹਰੀ ਇਲਾਕੇ ਵਾਂਟਾ ਸ਼ਹਿਰ (City of Wanta) ’ਚ ਕਰੀਬ 800 ਵਿਦਿਆਰਥੀਆਂ ਵਾਲੇ ਇਕ ਸੈਕੰਡਰੀ ਸਕੂਲ (Secondary School) ’ਚ ਸਥਾਨਕ ਸਮੇਂ ਅਨੁਸਾਰ ਸਵੇਰੇ 9:08 ਵਜੇ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ (Police) ਨੇ ਸਕੂਲ ਨੂੰ ਘੇਰ ਲਿਆ,ਪੁਲਿਸ ਨੇ ਦਸਿਆ ਕਿ ਸ਼ੱਕੀ ਅਤੇ ਜ਼ਖਮੀਆਂ ਦੀ ਉਮਰ ਲਗਭਗ 12 ਸਾਲ ਸੀ,ਪੁਲਿਸ ਨੇ ਦਸਿਆ ਕਿ ਸ਼ੱਕੀ ਨੂੰ ਬਾਅਦ ’ਚ ਹੇਲਸਿੰਕੀ (Helsinki) ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ,ਉਸ ਕੋਲੋਂ ਇਕ ਹੈਂਡਗੰਨ (Handgun) ਬਰਾਮਦ ਕੀਤੀ ਗਈ,ਦੋ ਜ਼ਖ਼ਮੀ ਵਿਦਿਆਰਥੀ ਗੰਭੀਰ ਰੂਪ ’ਚ ਜ਼ੇਰੇ ਇਲਾਜ ਹਨ।