ਭਾਰਤ ਅਤੇ ਇੰਡੋਨੇਸ਼ੀਆ ਦੀ ਧਰਤੀ ਅੱਜ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਈ
By Azad Soch
On
Indonesia,18,MAY,2024,(Azad Soch News):- ਭਾਰਤ ਅਤੇ ਇੰਡੋਨੇਸ਼ੀਆ (Indonesia) ਦੀ ਧਰਤੀ ਅੱਜ ਸਵੇਰੇ ਭੂਚਾਲ (Earthquake) ਦੇ ਝਟਕਿਆਂ ਨਾਲ ਹਿੱਲ ਗਈ,ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਿੱਚ ਅੱਜ ਸਵੇਰੇ ਲਗਭਗ 5:06 ਵਜੇ ਰਿਕਟਰ ਪੈਮਾਨੇ 'ਤੇ 3.8 ਦੀ ਤੀਬਰਤਾ ਵਾਲਾ ਭੂਚਾਲ ਆਇਆ,ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭੂਚਾਲ ਦਾ ਕੇਂਦਰ ਦਿਬਾਂਗ ਘਾਟੀ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ,ਕੱਲ੍ਹ ਅਰੁਣਾਚਲ ਪ੍ਰਦੇਸ਼ ਵਿੱਚ ਵੀ ਭੂਚਾਲ ਆਇਆ ਸੀ,ਸ਼ਨੀਵਾਰ, 17 ਮਈ ਨੂੰ, ਰਿਕਟਰ ਪੈਮਾਨੇ 'ਤੇ 3.4 ਤੀਬਰਤਾ ਦਾ ਭੂਚਾਲ ਆਇਆ,ਜਿਸ ਨੇ ਦਿਬਾਂਗ ਘਾਟੀ (Dibang Valley) ਦੇ ਨਾਲ ਲੱਗਦੇ ਖੇਤਰ ਨੂੰ 12 ਕਿਲੋਮੀਟਰ ਦੀ ਡੂੰਘਾਈ ਤੱਕ ਹਿਲਾ ਦਿੱਤਾ,ਇਸ ਭੂਚਾਲ (Earthquake) ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
Related Posts
Advertisement
Latest News
14 Apr 2026 23:49:39
*ਆਪ ਨੇ ਬੀਬੀਐਮਬੀ ਨਿਯੁਕਤੀ ਨਿਯਮਾਂ ਵਿੱਚ ਕੇਂਦਰ ਦੀ ਸੋਧ ਨੂੰ ਜਬਰਦਸਤੀ, ਸੰਘੀ ਢਾਂਚੇ ਅਤੇ ਪੰਜਾਬ ਦੇ ਹੱਕਾਂ 'ਤੇ ਹਮਲਾ ਕਰਾਰ...
