ਪੀਆਰਟੀਸੀ ਨੇ ਚੰਡੀਗੜ 'ਚ ਬੱਸ ਸਰਵਿਸ ਕੀਤੀ ਬੰਦ

ਮੋਹਾਲੀ ਤੋਂ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ

ਪੀਆਰਟੀਸੀ ਨੇ ਚੰਡੀਗੜ 'ਚ ਬੱਸ ਸਰਵਿਸ ਕੀਤੀ ਬੰਦ

Chandigarh,24 April,2024,(Azad Soch News):- ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (Punjab Roadways Transport Corporation) ਅਤੇ ਚੰਡੀਗੜ੍ਹ ਟਰਾਂਸਪੋਰਟ ਕਾਰਪੋਰੇਸ਼ਨ (Chandigarh Transport Corporation) ਵਿਚਾਲੇ ਵਿਵਾਦ ਚੱਲ ਰਿਹਾ ਹੈ, ਹੁਣ ਚੰਡੀਗੜ੍ਹ 'ਚ ਪੰਜਾਬ ਦੀਆਂ ਬੱਸਾਂ ਦੀ ਐਂਟਰੀ ਨਹੀਂ ਹੋਵੇਗੀ,ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ,ਪੰਜਾਬ ਰੋਡਵੇਜ਼ ਪਨਬੱਸ (Punjab Roadways Panbus) ਮੁਲਾਜਮਾਂ ਵੱਲੋਂ ਚੰਡੀਗੜ ਵਿੱਚ ਰੋਡਵੇਜ਼ ਦੀ ਬੱਸ ਸਰਵਿਸ (Bus Service) ਬੰਦ ਕੀਤੀ ਹੈ,ਅਤੇ ਮੋਹਾਲੀ ਤੋਂ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ ਹੈ।

ਪੀਆਰਟੀਸੀ (PRTC) ਦੇ ਯੂਨੀਅਨ ਪ੍ਰਧਾਨ ਨੇ ਦਸਿਆ ਕਿ ਚੰਡੀਗੜ੍ਹ ਟਰਾਂਸਪੋਰਟ (Chandigarh Transport) ਵਲੋਂ ਚੰਡੀਗੜ੍ਹ ਵਿਚ ਬੱਸਾਂ ਦੀ ਐਂਟਰੀ ਫ਼ੀਸ 600 ਰੁਪਏ ਪ੍ਰਤੀ ਐਂਟਰੀ ਕਰ ਦਿੱਤੀ ਗਈ ਹੈ,ਜਿਸ ਦੇ ਰੋਸ ਵਜੋਂ ਉਨ੍ਹਾਂ ਵਲੋਂ ਅੱਜ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਰੋਡਵੇਜ਼ (Punjab Roadways) ਦੀਆਂ ਬੱਸਾਂ ਨਹੀਂ ਲਗਾਈਆਂ ਜਾਣਗੀਆਂ,ਪੀਆਰਟੀਸੀ (PRTC) ਮੁਲਾਜ਼ਮ ਜਥੇਬੰਦੀਆਂ ਨੇ ਸੀਟੀਯੂ (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਅਤੇ ਸੀਟੀਯੂ (CTU) ਵੱਲੋਂ ਵਧੀਆਂ ਫੀਸਾਂ ਦੇ ਵਿਰੋਧ ਵਿੱਚ ਅੱਜ ਤੋਂ ਚੰਡੀਗੜ੍ਹ ਵਿੱਚ ਪੰਜਾਬ ਰੋਡਵੇਜ਼ ਦੀ ਕੋਈ ਵੀ ਬੱਸ ਨਹੀਂ ਚਲਾਈ ਜਾਵੇਗੀ।

ਚੰਡੀਗੜ੍ਹ ਤੋਂ ਕਿਸੇ ਵੀ ਬੱਸ ਨੂੰ ਪੰਜਾਬ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ,ਚੰਡੀਗੜ ਦੇ ਬੱਸ ਸਟੈਡ 43 ਅਤੇ 17 ਵਿੱਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ (PRTC) ਨੂੰ ਕਾਊਟਰ (Couter) ਵੀ ਵਿਤਕਰੇ ਤਹਿਤ ਅਜਿਹੇ ਦਿੱਤੇ ਗਏ ਹਨ ਜਿੱਥੋ ਸਵਾਰੀ ਘੱਟ ਮਿਲੇ,ਇਸ ਤੋਂ ਬਿਨਾਂ ਮੋਹਾਲੀ, ਜੀਰਕਪੁਰ,ਖਰੜ, ਕੁਰਾਲੀ ਅਤੇ ਰੋਪੜ ਤੱਕ ਸੀ.ਟੀ.ਯੂ. (CTU) ਨੇ ਮਨਮਾਨੀ ਕਰਕੇ ਆਪਣੀਆਂ ਲੋਕਲ ਬੱਸਾਂ (Local Buses) ਪਾ ਲਈਆਂ ਹਨ ਜਦੋਂ ਕਿ ਇਹ ਸਾਰੇ ਇਲਾਕੇ ਪੰਜਾਬ ਦੇ ਹਨ ਤੇ ਪੰਜਾਬ ਦੇ ਟਰਾਸਪੋਰਟ ਦੇ ਅਧਿਕਾਰ ਖੇਤਰ ਵਿੱਚ ਆਉਦੇ ਹਨ,ਇਹਨਾਂ ਸਭ ਹਲਾਤਾ ਨੂੰ ਵੇਖਦੇ ਹੋਏ ਪੰਜਾਬ ਦੇ ਮੁਲਾਜਮਾਂ ਵੱਲੋਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ (PRTC) ਦਾ ਅਧਿਕਾਰ ਚੰਡੀਗੜ ਪੰਜਾਬ ਦੀ ਰਾਜਧਾਨੀ ਵਿੱਚ ਜਿਸ ਉੱਤੇ ਕਿ ਪੰਜਾਬ ਅਤੇ ਪੰਜਾਬੀਅਤ ਦਾ ਹੱਕ ਹੈ ਨੂੰ ਬਚਾਉਣ ਲਈ ਸੰਘਰਸ਼ ਵਿੱਢਿਆਂ ਹੈ।

Advertisement

Latest News

ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ ਕਾਂਗਰਸ 'ਚ ਹੋਏ ਸ਼ਾਮਿਲ ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ ਕਾਂਗਰਸ 'ਚ ਹੋਏ ਸ਼ਾਮਿਲ
Hoshiarpur, 6 May 2024,(Azad Soch News):- ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ, ਜੋ ਕਿ ਮਿਲਾਵਟਖੋਰੀ ਵਿਰੁੱਧ ਆਪਣੀ ਮੁਹਿੰਮ ਲਈ ਪ੍ਰਸਿੱਧ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 06-05-2024 ਅੰਗ 684
ਈਵੀਐਮ ਦੀ ਰੈਂਡੇਮਾਇਜੇਸ਼ਨ ਉਪਰੰਤ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਦੀ ਹਲਕਾਵਾਰ ਕੀਤੀ ਵੰਡ
ਚੋਣ ਅਮਲੇ ਨੂੰ ਦਿੱਤੀ ਗਈ ਸਿਖਲਾਈ, ਗਰਮੀ ਦੇ ਪ੍ਰਭਾਵ ਤੋਂ ਬਚਾਓ ਸਬੰਧੀ ਮੁਢਲੀ ਸਹਾਇਤਾ ਸਬੰਧੀ ਵੀ ਦਿੱਤੀ ਗਈ ਜਾਣਕਾਰੀ
ਜ਼ਿਲ੍ਹੇ ਦੇ 4612 ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਦੀ ਪਹਿਲੀ ਰਿਹਰਸਲ ਕਰਵਾਈ
ਵੋਟ ਫ਼ੀਸਦੀ ਵਧਾਉਣ ਲਈ ਚੋਣ ਡਿਊਟੀ ਵਿੱਚ ਲੱਗੇ ਮੁਲਾਜ਼ਮ ਵੀ ਜਰੂਰ ਕਰਨ ਆਪਣੀ ਵੋਟ ਦੀ ਵਰਤੋਂ
ਜ਼ਿਲ੍ਹਾ ਸਵੀਪ ਟੀਮ ਨੇ ਲਗਾਇਆ ਪਾਰਸ ਮਸਾਲੇ ਫੈਕਟਰੀ ਵਿੱਚ ਵੋਟਰ ਜਾਗਰੂਕਤਾ ਕੈਂਪ