ਆਂਤਰਪ੍ਰਿਨਿਉਰਸ਼ਿਪ ਪ੍ਰੋਗਰਾਮ ਕੁੱਕ ਤੰਦੂਰ ਦਾ ਆਯੋਜਨ

ਆਂਤਰਪ੍ਰਿਨਿਉਰਸ਼ਿਪ ਪ੍ਰੋਗਰਾਮ ਕੁੱਕ ਤੰਦੂਰ ਦਾ ਆਯੋਜਨ

ਬਠਿੰਡਾ, 23 ਅਪ੍ਰੈਲ : ਸਥਾਨਕ ਸਟੇਟ ਇੰਸਟੀਚਿਉਟ ਆਫ ਹੋਟਲ ਮੈਨੇਜਮੈਂਟ ਵੱਲੋਂ ਔਰਤਾਂ ਵਿੱਚ ਆਂਤਰਪ੍ਰੀਨਿਉਰਸ਼ਿਪ ਸਕਿੱਲ ਵਿਕਸਿਤ ਕਰਨ ਲਈ ਆਂਤਰਪ੍ਰਿਨਿਉਰਸ਼ਿਪ ਪ੍ਰੋਗਾਮ ਕੁੱਕ ਤੰਦੂਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਠਿੰਡਾ ਕੈਂਟ ਵਿੱਚੋ ਫੌਜੀ ਜਵਾਨਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ 44 ਸਿਖਿਆਰਥਾਆ ਨੇ ਹਿੱਸਾ ਲਿਆ। ਇਹ ਸਿਖਲਾਈ ਸੈਰ ਸਪਾਟਾ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਚਲਦੇ ਪ੍ਰੋਗਰਾਮ ਦੇ ਅਤੰਰਗਤ ਕਰਵਾਈ ਗਈ

ਇਸ ਸਿਖਲਾਈ ਚ ਸਿੱਖਿਆਰਥਿਆਂ ਨੂੰ ਆਈਐਚਐਮ ਦੇ ਅਧਿਆਪਕ ਸ਼੍ਰੀ ਅਭੀਕ ਪ੍ਰਮਾਨਿਕ, ਸ਼੍ਰੀ ਆਸ਼ੀਸ਼ ਨਿਖੰਜ, ਰਣਵੀਰ ਸਿੰਘ ਤੇ ਵਿਸ਼ਲ ਮਹਿੰਦੀਰੱਤਾ ਵੱਲੋਂ ਮੌਕਟੇਲ, ਤਦੂੰਰੀ, ਸਨੈਰਸ, ਇੰਡੀਅਨ ਗ੍ਰੇਵੀਆ, ਚਾਇਨੀਜ, ਬੇਕਰੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣੇ ਸਿਖਾਏ ਗਏ। ਅੱਜ ਕੋਰਸ ਪੂਰਾ ਹੋਣ ਦੇ ਦਿਨ ਸਿੱਖਿਆਰਥੀਆਂ ਵੱਲੋ ਟ੍ਰੇਨਿੰਗ ਵਿੱਚ ਸਿੱਖ ਕੇ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਦੌਰਾਨ ਸ਼੍ਰੀ ਮਤੀ ਸ਼ੁਸ਼ੀਲ ਗੌਤਮ, ਜਿਨ੍ਹਾਂ ਨੇ ਬਠਿੰਡਾ ਕੈਂਟ ਵਿੱਚ ਫੌਜੀ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਬਤੌਰ ਮੁੱਖ ਮਹਿਮਾਨ ਇਸ ਪਕਵਾਨਾਂ ਦੀ ਪ੍ਰਦਰਸ਼ਨੀ ਚ ਸ਼ਾਮਲ ਵੀ ਹੋਏ। ਕੋਰਸ ਪੂਰਾ ਕਰ ਚੁੱਕੇ ਸਿਖਿਆਰਥੀਆਂ ਨੂੰ ਸਮਾਪਣ ਸਮਾਰੋਹ ਵਿੱਚ ਸਰਟੀਫਿਕੇਟ ਵੰਡੇ ਗਏ।

ਪ੍ਰੋਗਰਾਮ ਕੋ-ਆਰਡੀਨੇਟਰ ਮੈਡਮ ਰੀਤੂ ਬਾਲਾ ਗਰਗ ਨੇ ਦੱਸਿਆ ਕਿ ਸਿਖਲਾਈ ਪੂਰੀ ਹੋਣ ਤੋਂ ਬਾਅਦ ਸਿਖਿਆਰਥੀ ਉੱਦਮੀ ਬਣ ਕੇ ਖਾਣ-ਪੀਣ ਦੇ ਖੇਤਰ ਵਿੱਚ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਇੰਸਟੀਚਿਊਟ ਵੱਲੋ ਉਨ੍ਹਾਂ ਦੀ ਪੂਰੀ ਤਰ੍ਹਾਂ ਹਰ ਤਰੀਕੇ ਨਾਲ ਸਹਾਇਕਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਪ੍ਰਾਹੁਣਾਚਾਰੀ ਦੇ ਖੇਤਰ ਵਿੱਚ ਉੱਦਮੀ ਬਣ ਕੇ ਔਰਤਾਂ ਜਿੱਥੇ ਖੁਦ ਕਾਮਯਾਬ ਹੋ ਸਕਦੀਆਂ ਹਨ, ਉੱਥੇ ਹੀ ਉਹ ਦੂਜਿਆਂ ਨੂੰ ਵੀ ਰੋਜਗਾਰ ਦੇਣ ਦੇ ਕਾਬਿਲ ਬਣ ਸਕਦੀਆਂ ਹਨ।                                          

Tags:

Advertisement

Latest News

ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ ਕਾਂਗਰਸ 'ਚ ਹੋਏ ਸ਼ਾਮਿਲ ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ ਡਾ ਲਖਵੀਰ ਸਿੰਘ ਕਾਂਗਰਸ 'ਚ ਹੋਏ ਸ਼ਾਮਿਲ
Hoshiarpur, 6 May 2024,(Azad Soch News):- ਹੁਸ਼ਿਆਰਪੁਰ ਦੇ ਸਾਬਕਾ ਜ਼ਿਲ੍ਹਾ ਸਿਹਤ ਅਫ਼ਸਰ, ਜੋ ਕਿ ਮਿਲਾਵਟਖੋਰੀ ਵਿਰੁੱਧ ਆਪਣੀ ਮੁਹਿੰਮ ਲਈ ਪ੍ਰਸਿੱਧ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 06-05-2024 ਅੰਗ 684
ਈਵੀਐਮ ਦੀ ਰੈਂਡੇਮਾਇਜੇਸ਼ਨ ਉਪਰੰਤ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਦੀ ਹਲਕਾਵਾਰ ਕੀਤੀ ਵੰਡ
ਚੋਣ ਅਮਲੇ ਨੂੰ ਦਿੱਤੀ ਗਈ ਸਿਖਲਾਈ, ਗਰਮੀ ਦੇ ਪ੍ਰਭਾਵ ਤੋਂ ਬਚਾਓ ਸਬੰਧੀ ਮੁਢਲੀ ਸਹਾਇਤਾ ਸਬੰਧੀ ਵੀ ਦਿੱਤੀ ਗਈ ਜਾਣਕਾਰੀ
ਜ਼ਿਲ੍ਹੇ ਦੇ 4612 ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਦੀ ਪਹਿਲੀ ਰਿਹਰਸਲ ਕਰਵਾਈ
ਵੋਟ ਫ਼ੀਸਦੀ ਵਧਾਉਣ ਲਈ ਚੋਣ ਡਿਊਟੀ ਵਿੱਚ ਲੱਗੇ ਮੁਲਾਜ਼ਮ ਵੀ ਜਰੂਰ ਕਰਨ ਆਪਣੀ ਵੋਟ ਦੀ ਵਰਤੋਂ
ਜ਼ਿਲ੍ਹਾ ਸਵੀਪ ਟੀਮ ਨੇ ਲਗਾਇਆ ਪਾਰਸ ਮਸਾਲੇ ਫੈਕਟਰੀ ਵਿੱਚ ਵੋਟਰ ਜਾਗਰੂਕਤਾ ਕੈਂਪ