ਜ਼ੇਕਰ ਕੋਈ ਕਰੇਗਾ ਕਮਿਸ਼ਨ ਦੀ ਮੰਗ ਉਸ ਖਿਲਾਫ ਹੋਵੇਗੀ ਕਾਰਵਾਈ- ਡਿਪਟੀ ਕਮਿਸ਼ਨਰ

ਜ਼ੇਕਰ ਕੋਈ ਕਰੇਗਾ ਕਮਿਸ਼ਨ ਦੀ ਮੰਗ ਉਸ ਖਿਲਾਫ ਹੋਵੇਗੀ ਕਾਰਵਾਈ- ਡਿਪਟੀ ਕਮਿਸ਼ਨਰ

ਅਬੋਹਰ 27 ਅਪ੍ਰੈਲ
 ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਵੱਲੋਂ ਅਬੋਹਰ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਉਦੇਸ਼ ਦਿਤੇ ਗਏ ਕਿ ਕਣਕ ਦੀ ਸਮੁੱਚੀ ਖਰੀਦ ਪ੍ਰਕ੍ਰਿਆ ਦੌਰਾਨ ਕਿਸਾਨਾਂ ਨੂੰ  ਮੁਸ਼ਕਿਲ ਨਾ ਆਉਣ ਦਿੱਤੀ ਜਾਵੇ |
 ਅਨਾਜ ਮੰਡੀ ਦੇ ਦੌਰੇ ਦੌਰਾਨ ਮੀਡੀਆ ਕਰਮੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਕੋਈ ਵੀ ਧਿਰ ਕਮਿਸ਼ਨ ਦੀ ਮੰਗ ਕਰਦਾ ਹੈ ਤਾਂ ਉਸ ਦੀ ਸੂਚਨਾ ਉਨ੍ਹਾਂ ਦੇ ਡੀ ਐਫ ਐਸ ਸੀ ਜਾਂ ਮਾਰਕੀਟ ਕਮੇਟੀ ਨੂੰ ਲਿਖਤੀ ਤੌਰ ਤੇ ਦਿੱਤੀ ਜਾਵੇ ਤਾਂ ਜੋ ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ |
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀਆਂ ਵੱਲੋ ਅਲਾਟ ਕੀਤੇ ਗੇਟ ਪਾਸ ਅਨੁਸਾਰ ਹੀ ਆਪਣੇ ਨੰਬਰ ਅਨੁਸਾਰ ਹੀ ਸੰਬਧਤ ਆੜ੍ਹਤੀਆ ਵੱਲੋ ਕਣਕ ਦੀ ਲਿਫਟਿੰਗ ਕਰਵਾਈ ਜਾਵੇ, ਕਿਸੇ ਨੂੰ ਵੀ ਇਸ ਪ੍ਰਕਿਰਿਆ ਨੂੰ ਖਰਾਬ ਕਰਨ ਦੀ ਇਜਾਜਤ ਨਹੀਂ ਹੋਵੇਗੀ | ਉਨ੍ਹਾਂ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਉਹ ਏਜੇਂਸੀਆਂ ਮੁਤਾਬਕ ਵੱਧ ਤੋਂ ਵੱਧ ਟਰੱਕ ਮੁਹਈਆ ਕਰਵਾਉਣ ਅਤੇ ਲੇਬਰ ਦੀ ਘਾਟ ਨਾ ਆਉਣ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਨਿਯਮਾਂ ਮੁਤਾਬਕ ਜੁਰਮਾਨਾ ਅਤੇ ਹੋਰ ਸਖ਼ਤ ਕਰਵਾਈਆਂ ਸੰਬੰਧਤਾ ਖਿਲਾਫ ਕੀਤੀਆਂ ਜਾਣਗੀਆਂ |
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਜਿਸ ਤੇ ਕਿਸਾਨ ਨੇ ਦੱਸਿਆ ਕਿ ਉਹ ਅਜ ਸਵੇਰੇ ਹੀ ਕਣਕ ਮੰਡੀ ਵਿਚ ਲੇ ਕੇ ਆਇਆ ਸੀ ਜਿਸ ਦੀ ਦੁਪਹਿਰ ਤੱਕ ਖਰੀਦ ਵੀ ਹੋ ਗਈ, ਉਸ ਵੱਲੋ ਮੰਡੀ ਵਿਖ਼ੇ ਕੀਤੇ ਖਰੀਦ ਪ੍ਰਬੰਧਾਂ ਤੋਂ ਸੰਤੁਸ਼ਟੀ ਪ੍ਰਗਟਾਈ ਗਈ|
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਮੱਲੀ, ਡੀ ਐਫ ਐਸ ਸੀ ਹਿਮਾਂਸ਼ੂ ਕੁੱਕੜ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ |

 
 
Tags:

Advertisement

Latest News

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਤ ਕਬੀਰ ਕੁਟੀਰ ਵਿਖੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਤ ਕਬੀਰ ਕੁਟੀਰ ਵਿਖੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ
Chandigarh,10 May,2024,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana Chief Minister Naib Singh Saini) ਨੇ ਮੁੱਖ ਮੰਤਰੀ...
ਡਿਪਟੀ ਕਮਿਸ਼ਨਰ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ
ਬਹੁਮੰਜ਼ਲੀ ਇਮਾਰਤਾਂ ਚ ਲਿਫ਼ਟ ਦੀ ਸੁਵਿਧਾ ਲੈਣ ਵਾਲੇ ਸ਼ਹਿਰੀਆਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣਗੇ ਪੋਸਟਰ
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਸਰਹੱਦਾਂ ਤੇ ਸੁਰੱਖਿਆ ਬਲ ਚੌਕਸ
ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ
ਉੱਡਣ ਦਸਤਾ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਲਗਾਤਾਰ ਜਾਰੀ
ਸਵੀਪ ਗਤੀਵਿਧੀਆਂ ਤਹਿਤ ਸੁਰਖਪੀਰ ਰੋਡ ਤੇ ਵਿਸ਼ੇਸ਼ ਕੈਂਪ ਆਯੋਜਿਤ