ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 8ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਸਾਲਾਨਾ ਬੋਰਡ ਪ੍ਰੀਖਿਆਵਾਂ 17 ਫ਼ਰਵਰੀ ਨੂੰ ਸ਼ੁਰੂ ਹੋਣਗੀਆਂ

ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 8ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਸਾਲਾਨਾ ਬੋਰਡ ਪ੍ਰੀਖਿਆਵਾਂ 17 ਫ਼ਰਵਰੀ ਨੂੰ ਸ਼ੁਰੂ ਹੋਣਗੀਆਂ

Mohali,17,FEB,2026,(Azad Soch News):-  ਪੰਜਾਬ ਸਕੂਲ ਸਿਖਿਆ ਬੋਰਡ (ਪੀ. ਐਸ. ਈ. ਬੀ) (Punjab School Education Board (PSEB)) ਦੀਆਂ 8ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਸਾਲਾਨਾ ਬੋਰਡ ਪ੍ਰੀਖਿਆਵਾਂ 17 ਫ਼ਰਵਰੀ ਨੂੰ ਸ਼ੁਰੂ ਹੋਣਗੀਆਂ,ਅਕਾਦਮਿਕ ਸਾਲ 2025-26 ਵਾਸਤੇ ਪਹਿਲੇ ਦਿਨ, 12ਵੀਂ ਦੇ ਹੋਮ ਸਾਇੰਸ ਅਤੇ 8ਵੀਂ ਦੇ ਵਿਦਿਆਰਥੀ ਅੰਗਰੇਜ਼ੀ ਦੀ ਪ੍ਰੀਖਿਆ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਵਜੇ ਤਕ ਨਿਰਧਾਰਤ ਸਮੇਂ ਅਨੁਸਾਰ ਦੇਣਗੇ,ਪੰਜਾਬ ਸਕੂਲ ਸਿਖਿਆ ਬੋਰਡ (ਪੀ. ਐਸ. ਈ. ਬੀ) ਨੇ ਇਸ ਸਾਲ ਪ੍ਰੀਖਿਆਵਾਂ ਕਰਵਾਉਣ ਲਈ ਰਾਜ ਭਰ ਵਿਚ ਲਗਭਗ 2,366 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ ਜਿਨ੍ਹਾਂ ਵਿਚ ਕੁੱਲ 5 ਲੱਖ 46 ਹਜ਼ਾਰ 110 ਪ੍ਰੀਖਿਆਵਾਂ ਦੇਣਗੇ,8ਵੀਂ ਦੇ 2 ਲੱਖ 77 ਹਜ਼ਾਰ ਅਤੇ 12ਵੀਂ ਦੇ 2 ਲੱਖ 68 ਹਜ਼ਾਰ 794 ਵਿਦਿਆਰਥੀ ਸ਼ਾਮਲ ਹਨ,ਪੰਜਾਬ ਸਕੂਲ ਸਿਖਿਆ ਬੋਰਡ (ਪੀ. ਐਸ. ਈ. ਬੀ) ਨੇ ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਲਈ ਵਿਆਪਕ ਤਕਨੀਕੀ ਅਤੇ ਪ੍ਰਸ਼ਾਸਕੀ ਪ੍ਰਬੰਧ ਕੀਤੇ ਹਨ,ਪ੍ਰਸ਼ਨ ਪੱਤਰਾਂ ਦੀ ਗੁਪਤਤਾ ਬਣਾਈ ਰੱਖਣ ਲਈ, ਇਸ ਸਾਲ ਐੱਮ. ਏ. ਟੀ. ਕਿਊ ਐਪ (M. A. T. Q App) ਰਾਹੀਂ ਇਕ ਡਿਜੀਟਲ ਟਰੈਕਿੰਗ ਸਿਸਟਮ (Digital Tracking System) ਲਾਗੂ ਕੀਤਾ ਗਿਆ ਹੈ।

Advertisement

Latest News

ਵਪਾਰੀਆਂ ਦਾ ਸਮਾਂ, ਮਿਹਨਤ ਅਤੇ ਪੈਸਾ ਬਚਾਉਣ ਲਈ ਸਮਰਪਿਤ ਪਲੇਟਫਾਰਮ ਸਥਾਪਿਤ ਕੀਤਾ ਜਾ ਰਿਹਾ ਹੈ: ਹਰਪਾਲ ਸਿੰਘ ਚੀਮਾ ਵਪਾਰੀਆਂ ਦਾ ਸਮਾਂ, ਮਿਹਨਤ ਅਤੇ ਪੈਸਾ ਬਚਾਉਣ ਲਈ ਸਮਰਪਿਤ ਪਲੇਟਫਾਰਮ ਸਥਾਪਿਤ ਕੀਤਾ ਜਾ ਰਿਹਾ ਹੈ: ਹਰਪਾਲ ਸਿੰਘ ਚੀਮਾ
*ਭਗਵੰਤ ਮਾਨ ਸਰਕਾਰ ਦੇ ਪੰਜਾਬ ਟ੍ਰੇਡ ਕਮਿਸ਼ਨ ਦੀ ਸ਼ੁਰੂਆਤ: ਵਪਾਰੀਆਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ 10 ਜ਼ਿਲ੍ਹਿਆਂ ਵਿੱਚ ਮੀਟਿੰਗਾਂ...
ਇਹ ਜੰਗ ਇਕੱਲੀ ਪੁਲਿਸ ਨਹੀਂ ਜਿੱਤ ਸਕਦੀ, ਲੋਕ, ਪ੍ਰਸ਼ਾਸਨ ਅਤੇ ਵੀਡੀਸੀ ਮਿਲ ਕੇ ਲੜ ਰਹੇ ਹਨ: ਧਾਲੀਵਾਲ
ਸਮੂਹ ਵਿਭਾਗ, ਭਲਾਈ ਸਕੀਮਾਂ ਦਾ ਲਾਭ ਜ਼ਿਲ੍ਹੇ ਦੇ ਹਰੇਕ ਲੋੜਵੰਦ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ-ਸਾਂਸਦ ਸੁਖਜਿੰਦਰ ਸਿੰਘ ਰੰਧਾਵਾ
ਬਾਲ ਮਜਦੂਰੀ ਖਿਲਾਫ ਟਾਸਕ ਫੋਰਸ ਦੀ ਅਚਾਨਕ ਛਾਪੇਮਾਰੀ
ਕਿਸਾਨ ਵਧ ਰਹੇ ਤਾਪਮਾਨ ਦੇ ਪ੍ਰਭਾਵ ਨੂੰ ਘਟਾਉਣ ਅਤੇ ਮੌਸਮ ਦੇ ਆਧਾਰ 'ਤੇ ਆਪਣੀਆਂ ਫ਼ਸਲਾਂ ਦੀ ਸਿੰਚਾਈ ਕਰਨ - ਡਾ. ਭੁਪਿੰਦਰ ਸਿੰਘ
ਸੰਗਰੂਰ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਦੀ ਪਲੇਠੀ ਜ਼ਿਲ੍ਹਾ ਪੱਧਰੀ ਬੈਠਕ ਹੋਈ
ਦਿੱਲੀ ਸਥਿਤ ਪੰਜਾਬ ਭਵਨ ਵਿਖੇ ਲੱਗੀਆਂ 20 ਦਾਨਸ਼ਵਰਾਂ ਦੀਆਂ ਤਸਵੀਰਾਂ