ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੱਡੇ ਸਫ਼ਲਤਾ ਦੇ ਝੰਡੇ,ਸਾਲ 2025 ਵਿੱਚ 1300 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਤੋਂ ਹਾਸਲ ਕੀਤੇ 10,000 ਤੋਂ ਵੱਧ ਨੌਕਰੀਆਂ ਦੇ ਆਫ਼ਰ
ਕਿਊਐਸ ਵਰਲਡ ਯੂਨੀਵਰਸਿਟੀ ਬਾਇ ਸਬਜੈਕਟ ਰੈਂਕਿੰਗ 2026 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀਆਂ ਚੋਟੀ ਦੀਆਂ 300 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ੁਮਾਰ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਇਲੈਕਟ੍ਰਾਨਿਕਸ ਅਤੇ ਮਕੈਨੀਕਲ ਐਰੋਨੌਟਿਕਲ ਇੰਜਨੀਅਰਿੰਗ ਵਿੱਚ ਮਿਲੀ ਸ਼ਾਨਦਾਰ ਰੈਂਕਿੰਗ
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੱਡੇ ਸਫ਼ਲਤਾ ਦੇ ਝੰਡੇ, ਸਾਲ 2025 ਵਿੱਚ 1300 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਤੋਂ ਹਾਸਲ ਕੀਤੇ 10,000 ਤੋਂ ਵੱਧ ਨੌਕਰੀਆਂ ਦੇ ਆਫ਼ਰ
ਪਿਛਲੇ 2 ਸਾਲਾਂ ਵਿੱਚ ਪੰਜਾਬ ਦੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਨਾਮਵਰ ਕੰਪਨੀਆਂ ਵਿੱਚ ਮਿਲੀਆਂ ਨੌਕਰੀਆਂ, ਮਾਲਵਾ ਖੇਤਰ ਦੇ ਲਗਭਗ 1100 ਵਿਦਿਆਰਥੀਆਂ ਨੇ ਹਾਸਲ ਕੀਤੇ 'ਡ੍ਰੀਮ ਜੌਬ' ਆਫ਼ਰ
ਪਿਛਲੇ 2 ਸਾਲਾਂ ਦੌਰਾਨ ਪਟਿਆਲਾ ਦੇ 138 ਤੋਂ ਵੱਧ ਵਿਦਿਆਰਥੀਆਂ ਨੂੰ ਦੇਸ਼ ਵਿਦੇਸ਼ ਦੀਆਂ ਦਿੱਗਜ ਕੰਪਨੀਆਂ ਤੋਂ ਮਿਲੇ ਸ਼ਾਨਦਾਰ ਨੌਕਰੀਆਂ ਦੇ ਆਫ਼ਰ
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸੀਯੂਸੀਈਟੀ 2026 ਰਾਹੀਂ 250 ਕਰੋੜ ਰੁਪਏ ਦੇ ਸਕਾਲਰਸ਼ਿਪ ਪ੍ਰੋਗਰਾਮ ਦਾ ਐਲਾਨ, ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮਿਲੇਗੀ 100 ਫ਼ੀਸਦੀ ਤੱਕ ਦੀ ਛੋਟ
ਵਿਦਿਆਰਥੀਆਂ ਦੇ ਸੁਪਨਿਆਂ ਨੂੰ ਲੱਗੇ ਖੰਭ, ਸਾਲ 2025-26 ਦੌਰਾਨ ਪੰਜਾਬ ਦੇ 1675 ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਸਕਾਲਰਸ਼ਿਪ ਸਕੀਮਾਂ ਦਾ ਲਿਆ ਲਾਹਾ
ਚੰਡੀਗੜ੍ਹ, 27, ਅਪ੍ਰੈਲ, 2026, (ਆਜ਼ਾਦ ਸੋਚ ਨਿਊਜ਼):- "ਵੱਡੇ ਸੁਪਨੇ ਅਕਸਰ ਹੋਣਹਾਰ ਬੱਚਿਆਂ ਦੀਆਂ ਅੱਖਾਂ ਵਿੱਚ ਪਲਦੇ ਹਨ, ਪਰ ਕਈ ਵਾਰ ਆਰਥਿਕ ਤੰਗੀ ਦੀਆਂ ਦੀਵਾਰਾਂ ਇਨ੍ਹਾਂ ਸੁਪਨਿਆਂ ਦੇ ਰਾਹ ਵਿੱਚ ਰੋੜਾ ਬਣ ਜਾਂਦੀਆਂ ਹਨ। ਅਜਿਹੇ ਕਾਬਿਲ ਅਤੇ ਜ਼ਹੀਨ ਵਿਦਿਆਰਥੀਆਂ ਦੀ ਬਾਂਹ ਫੜਦਿਆਂ ਦੇਸ਼ ਦੀ ਨਾਮਵਰ ਚੰਡੀਗੜ੍ਹ ਯੂਨੀਵਰਸਿਟੀ ਨੇ 'ਸੀਯੂਸੀਈਟੀ-2026' ਸਕਾਲਰਸ਼ਿਪ ਦੇ ਰੂਪ ਵਿੱਚ ਉਮੀਦ ਦੀ ਨਵੀਂ ਆਸ ਜਗਾਈ ਹੈ। ਸਾਡੇ ਅਦਾਰੇ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਹੁਨਰ ਕਿਸੇ ਸਾਧਨ ਦਾ ਮੁਹਤਾਜ ਨਹੀਂ ਹੁੰਦਾ ਅਤੇ ਮਾਲੀ ਹਾਲਤ ਕਰਕੇ ਕਿਸੇ ਵੀ ਹੋਣਹਾਰ ਬੱਚੇ ਦਾ ਸੁਨਹਿਰੀ ਭਵਿੱਖ ਧੁੰਦਲਾ ਨਹੀਂ ਹੋਣਾ ਚਾਹੀਦਾ। ਇਸ ਪ੍ਰੀਖਿਆ ਰਾਹੀਂ ਵਿਦਿਆਰਥੀ ਆਪਣੀ ਕਾਬਲੀਅਤ ਦੇ ਦਮ 'ਤੇ 100 ਫ਼ੀਸਦੀ ਤੱਕ ਦੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ।" ਇਹ ਅਹਿਮ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐਸ ਬਾਵਾ ਨੇ ਪਟਿਆਲਾ ਹੋਈ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ।
ਪ੍ਰੋ. (ਡਾ.) ਬਾਵਾ ਨੇ ਦੱਸਿਆ ਕਿ ਹੋਣਹਾਰ ਪਰ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਲਈ ਚਲਾਏ ਜਾ ਰਹੇ 'ਐਡਮਿਸ਼ਨ ਕਮ ਸਕਾਲਰਸ਼ਿਪ' ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ (ਸੀਯੂਸੀਈਟੀ 2026) ਦੇ ਜ਼ਰੀਏ ਯੂਨੀਵਰਸਿਟੀ ਹਰ ਸਾਲ 250 ਕਰੋੜ ਰੁਪਏ ਦੀ ਸਕਾਲਰਸ਼ਿਪ ਦੇਕੇ ਹਜ਼ਾਰਾਂ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਵਿਸਥਾਰ ਵਿੱਚ ਦੱਸਿਆ ਕਿ ਇਸ ਰਾਸ਼ੀ ਵਿੱਚੋਂ 200 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਅਤੇ 50 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਲਖਨਊ ਕੈਂਪਸ ਲਈ ਰਾਖਵੇਂ ਰੱਖੇ ਗਏ ਹਨ। ਇਸ ਸਕਾਲਰਸ਼ਿਪ ਦਾ ਲਾਭ ਲੈਣ ਦੇ ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ https://www.cuchd.in/scholarship/ ;ਤੇ ਜਾ ਕੇ ਆਸਾਨੀ ਨਾਲ ਸੀਯੂਸੀਈਟੀ-2026 ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਪ੍ਰੋ. (ਡਾ.) ਬਾਵਾ ਨੇ ਅੱਗੇ ਦੱਸਿਆ ਕਿ ਸਾਲ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਦੀ ਸਥਾਪਨਾ ਤੋਂ ਲੈਕੇ ਹੁਣ ਤੱਕ, ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1.30 ਲੱਖ ਤੋਂ ਜ਼ਿਆਦਾ ਵਿਿਦਿਆਰਥੀਆਂ ਅਤੇ ਕਈ ਵਿਦੇਸ਼ੀ ਵਿਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਸਕਾਲਰਸ਼ਿਪਾਂ ਦਾ ਲਾਭ ਉਠਾਇਆ ਹੈ। ਮੌਜੂਦਾ ਅਕਾਦਮਿਕ ਸਾਲ 2025-26 ਦੀ ਗੱਲ ਕਰੀਏ ਤਾਂ ਇਕੱਲੇ ਪੰਜਾਬ ਦੇ ਹੀ 11,626 ਵਿਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦਾ ਲਾਹਾ ਲੈ ਰਹੇ ਹਨ। ਇਨ੍ਹਾਂ ਵਿੱਚੋਂ ਪੰਜਾਬ ਦੇ 5,243 ਵਿਿਦਿਆਰਥੀ ਸੀਯੂਸੀਈਟੀ ਦੇ ਜ਼ਰੀਏ ਅਤੇ 6,383 ਵਿਿਦਿਆਰਥੀ ਹੋਰ ਸਕਾਲਰਸ਼ਿਪ ਯੋਜਨਾਵਾਂ ਦੇ ਤਹਿਤ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ।

ਡਿਫ਼ੈਂਸ ਸਕਾਲਰਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. (ਡਾ.) ਬਾਵਾ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ 5,723 ਵਿਿਦਿਆਰਥੀਆਂ ਨੂੰ 6 ਕਰੋੜ ਰੁਪਏ ਤੋਂ ਵੱਧ ਦੀ ਡਿਫ਼ੈਂਸ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ, ਜਿਸ ਵਿੱਚ ਪੰਜਾਬ ਦੇ ਮੌਜੂਦਾ 66 ਵਿਿਦਿਆਰਥੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰੱਖਿਆ ਕਰਮੀਆਂ ਦੇ ਪਰਿਵਾਰਕ ਮੈਂਬਰ 'ਆਰਮਡ ਫ਼ੋਰਸਿਜ਼ ਐਜੂਕੇਸ਼ਨਲ ਵੈਲਫ਼ੇਅਰ ਸਕੀਮ' ਅਤੇ 'ਸ਼ਹੀਦ ਕੈਪਟਨ ਵਿਕਰਮ ਬਤਰਾ ਸਕਾਲਰਸ਼ਿਪ ਦਾ ਲਾਭ ਉਠਾ ਸਕਦੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦਾ ਐਨਸੀਸੀ ਵਿੰਗ ਦੇਸ਼ ਸੇਵਾ ਦੇ ਇੱਛੁਕ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਰਿਹਾ ਹੈ। ਹੁਣ ਤੱਕ ਐਨਸੀਸੀ ਵਿੰਗ ਵਿੱਚ ਸਿਖਲਾਈ ਪ੍ਰਾਪਤ 50 ਕੈਡਿਟ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਤਿੰਨੋਂ ਵਿੰਗਾਂ ਵਿੱਚ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਪ੍ਰੋ. (ਡਾ.) ਬਾਵਾ ਨੇ ਮਾਣ ਨਾਲ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣੀ ਸ਼ਾਨਦਾਰ ਗਲੋਬਲ ਰੈਂਕਿੰਗ ਲਈ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਯੂਨੀਵਰਸਿਟੀ ਨੇ ਹਾਲ ਹੀ ਵਿੱਚ ਜਾਰੀ ਹੋਈ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ ਆਪਣੀ ਚੜ੍ਹਤ ਨੂੰ ਲਗਾਤਾਰ ਬਰਕਰਾਰ ਰੱਖਦੇ ਹੋਏ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਤਿੰਨ ਪ੍ਰਮੁੱਖ ਵਿਿਸ਼ਿਆਂ ਕੰਪਿਊਟਰ ਸਾਇੰਸ ਅਤੇ ਇਨਫ਼ਾਰਮੇਸ਼ਨ ਸਿਸਟਮ, ਇਲੈਕਟ੍ਰਿਕਲ ਇਲੈਕਟ੍ਰਾਨਿਕਸ ਇੰਜਨੀਅਰਿੰਗ ਅਤੇ ਮਕੈਨੀਕਲ, ਐਰੋਨਾਟਿਕਲ ਅਤੇ ਮੈਨੂਫ਼ੈਕਚਰਿੰਗ ਇੰਜਨੀਅਰਿੰਗ ਵਿੱਚ ਦੁਨੀਆ ਦੀਆਂ ਚੋਟੀ ਦੀਆਂ 300 ਯੂਨੀਵਰਸਿਟੀਆਂ ਵਿੱਚ ਜਗ੍ਹਾ ਬਣਾ ਕੇ ਆਪਣੀ ਅਕਾਦਮਿਕ ਉੱਤਮਤਾ ਦਾ ਲੋਹਾ ਮਨਵਾਇਆ ਹੈ।
ਪ੍ਰੋ. (ਡਾ.) ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਸਬਜੈਕਟ ਰੈਂਕਿੰਗ ਵਿੱਚ ਆਪਣੀ ਸਥਿਤੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕੀਤਾ ਹੈ। ਸਾਲ 2025 ਦੀ ਸਬਜੈਕਟ ਰੈਂਕਿੰਗ ਵਿੱਚ ਸ਼ਾਮਲ ਸਿਰਫ਼ 5 ਵਿਿਸ਼ਿਆਂ ਦੇ ਮੁਕਾਬਲੇ, ਕਿਊਐਸ ਵਰਲਡ ਯੂਨੀਵਰਸਿਟੀ ਸਬਜੈਕਟ ਰੈਂਕਿੰਗ 2026 ਵਿੱਚ ਇਹ ਗਿਣਤੀ ਵਧ ਕੇ 11 ਹੋ ਗਈ ਹੈ। ਇਸ ਮਾਣਮੱਤੀ ਉਪਲਬਧੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀਆਂ ਚੋਟੀ ਦੀਆਂ 1 ਫ਼ੀਸਦੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ੁਮਾਰ ਹੋ ਗਈ ਹੈ, ਜਿਸ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਇਸ ਦੀ ਪਛਾਣ ਅਤੇ ਸਾਖ਼ ਹੋਰ ਵੀ ਮਜ਼ਬੂਤ ਹੋਈ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਬਾਵਾ ਨੇ ਦੱਸਿਆ ਕਿ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਬਾਇ ਸਬਜੈਕਟ 2026 ਵਿੱਚ ਯੂਨੀਵਰਸਿਟੀ ਨੇ ਕੁੱਲ 11 ਪ੍ਰਮੁੱਖ ਵਿਿਸ਼ਿਆਂ ਕੰਪਿਊਟਰ ਸਾਇੰਸ ਐਂਡ ਇਨਫ਼ਾਰਮੇਸ਼ਨ ਸਿਸਟਮਜ਼, ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜਨੀਅਰਿੰਗ, ਮਕੈਨੀਕਲ, ਐਰੋਨਾਟਿਕਲ ਐਂਡ ਮੈਨੂਫ਼ੈਕਚਰਿੰਗ ਇੰਜਨੀਅਰਿੰਗ, ਕੈਮਿਸਟਰੀ, ਬਿਜ਼ਨੈਸ ਮੈਨੇਜਮੈਂਟ, ਕੈਮੀਕਲ ਇੰਜਨੀਅਰਿੰਗ, ਬਾਇਓਲਾਜਿਕਲ ਸਾਇੰਸਿਜ਼, ਇਨਵਾਇਰਨਮੈਂਟਲ ਸਾਇੰਸਿਜ਼, ਮੈਥਮੈਟਿਕਸ, ਫ਼ਿਜ਼ੀਕਸ ਅਤੇ ਇਕੋਨਾਮਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਦੱਸਿਆ, "ਕਿਊਐਸ ਵਰਲਡ ਯੂਨੀਵਰਸਿਟੀ ਸਬਜੈਕਟ ਰੈਂਕਿੰਗ 2026 ਵਿੱਚ ਯੂਨੀਵਰਸਿਟੀ ਦਾ ਸਰਬ ਉੱਤਮ ਪ੍ਰਦਰਸ਼ਨ ਉਸ ਦੁਆਰਾ ਹਾਸਲ ਕੀਤੇ ਗਏ 'ਟੌਪ ਸਕੋਰਜ਼' 'ਤੇ ਆਧਾਰਿਤ ਹੈ। ਇਹ ਸਕੋਰ ਪੰਜ ਗੁਣਵਤਾ ਸੂਚਕਾਂ ਅਕਾਦਮਿਕ ਪ੍ਰਤਿਸ਼ਠਾ, ਇੰਪਲਾਇਰ ਰੈਪੂਟੇਸ਼ਨ, ਸਾਈਟੇਸ਼ਨ ਪਰ ਪੇਪਰ, ਐੱਚ ਇੰਡੈਕਸ ਅਤੇ ਕੌਮਾਂਤਰੀ ਖੋਜ ਨੈੱਟਵਰਕ ਵਿੱਚ ਮਿਲੇ ਹਨ। ਇਹ ਯੂਨੀਵਰਸਿਟੀ ਦੀ ਅਕਾਦਮਿਕ ਉੱਤਮਤਾ, ਇੰਪਲਾਇਰਜ਼ (ਰੁਜ਼ਗਾਰਦਾਤਾ) ਵਿੱਚ ਯੂਨੀਵਰਸਿਟੀ ਦੀ ਸਥਿਤੀ, ਪ੍ਰਭਾਵਸ਼ਾਲੀ ਖੋਜ ਅਤੇ ਗੁਣਵੱਤਾ, ਵਿਦਵਤਾਪੂਰਵਕ ਕਾਰਜਾਂ ਅਤੇ ਉਨ੍ਹਾਂ ਦੇ ਪ੍ਰਭਾਵ ਅਤੇ ਖੋਜ ਭਾਈਵਾਲੀ ਲਈ ਕਿਸੇ ਸੰਸਥਾ ਦੀ ਵਿਸ਼ਵ ਭਾਈਵਾਲੀ ਦਾ ਮੁਲਾਂਕਣ ਕਰਦਾ ਹੈ।
ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਵਿਦੇਸ਼ ਦੀਆਂ ਦਿੱਗਜ ਕੰਪਨੀਆਂ ਦੀ ਪਹਿਲੀ ਪਸੰਦ ਹੈ। 1300 ਤੋਂ ਵੱਧ ਕੰਪਨੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ 2025 ਸੈਸ਼ਨ ਦੇ ਵਿਿਦਿਆਰਥੀਆਂ ਨੂੰ 10,000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਇਸ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਪੈਕਜ 1.74 ਕਰੋੜ ਰੁਪਏ ਰਿਹਾ, ਜਦਕਿ ਘਰੇਲੂ ਪੈਕਜ ਦੀ ਪੇਸ਼ਕਸ਼ 54.75 ਲੱਕ ਰੁਪਏ ਰਹੀ। ਇਨ੍ਹਾਂ ਵਿੱਚੋਂ 31 ਤੋਂ ਵੱਧ ਕੰਪਨੀਆਂ ਨੇ 20 ਲੱਖ ਰੁਪਏ ਜਾਂ ਇਸ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ, ਜਦਕਿ 52 ਕੰਪਨੀਆਂ ਨੇ 15 ਲੱਖ ਰੁਪਏ ਤੋਂ ਵੱਧ ਸਾਲਾਨਾ ਸੈਲਰੀ ਪੈਕਜ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ।
ਪ੍ਰੋਫੈਸਰ (ਡਾ.) ਬਾਵਾ ਨੇ ਦੱਸਿਆ ਕਿ ਸਾਲ 2024 ਅਤੇ 2025 ਦੌਰਾਨ ਪੰਜਾਬ ਦੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਚੋਟੀ ਦੀਆਂ ਐਮਐਨਸੀ ਅਤੇ ਭਾਰਤੀ ਕੰਪਨੀਆਂ ਤੋਂ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ। ਇਨ੍ਹਾਂ ਵਿੱਚੋਂ ਲਗਭਗ 1100 ਵਿਦਿਆਰਥੀ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਪਟਿਆਲਾ ਦੇ 138 ਵਿਦਿਆਰਥੀਆਂ ਨੇ ਵੱਖ-ਵੱਖ ਮਲਟੀਨੈਸ਼ਨਲ ਅਤੇ ਭਾਰਤੀ ਕੰਪਨੀਆਂ ਤੋਂ ਨੌਕਰੀਆਂ ਦੇ ਆਫਰ ਹਾਸਲ ਕੀਤੇ ਹਨ।

ਵਿਦਿਆਰਥੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਰਹਿਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਦੀਪਾਂਸ਼ੀ ਨੇ ਸਾਲ 2025 ਵਿੱਚ ਸੀਯੂ ਦੇ 'ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਹੈਲਥ ਸਾਇੰਸਿਜ਼' ਤੋਂ ਮਾਸਟਰ ਆਫ਼ ਸਾਇੰਸ (ਐਮਐਸਸੀ) ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਦੀ ਪੜ੍ਹਾਈ ਮੁਕੰਮਲ ਕੀਤੀ ਹੈ, ਜਿਸ ਨੂੰ 'ਮਾਈਡਿਊਟੀ ਪ੍ਰਾ. ਲਿਮਟਿਡ' ਕੰਪਨੀ ਵੱਲੋਂ 4.5 ਲੱਖ ਰੁਪਏ ਦਾ ਆਫਰ ਮਿਲਿਆ ਹੈ। ਇਸੇ ਤਰ੍ਹਾਂ ਪਟਿਆਲਾ ਦੀ ਹੀ ਰਹਿਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੀ ਇਕ ਹੋਰ ਵਿਦਿਆਰਥਣ ਗੁਰਜੋਤ ਕੌਰ, ਜੋ ਕਿ ਯੂਨੀਵਰਸਿਟੀ ਦੇ 'ਯੂਨੀਵਰਸਿਟੀ ਸਕੂਲ ਆਫ਼ ਬਿਜ਼ਨੈਸ' ਤੋਂ ਐਮਬੀਏ ਦੀ ਪੜ੍ਹਾਈ ਕਰ ਰਹੀ ਹੈ, ਨੂੰ 'ਐਮਡਬਲਿਊਆਈਡੀਐਮ ਇੰਡੀਆ ਪ੍ਰਾ. ਲਿਮਟਿਡ' ਵੱਲੋਂ 4 ਲੱਖ ਰੁਪਏ ਸਾਲਾਨਾ ਦਾ ਨੌਕਰੀ ਦਾ ਆਫਰ ਮਿਲਿਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਖੋਜ ਅਤੇ ਨਵੀਨਤਾ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਨਾਮ 20,000 ਤੋਂ ਵੱਧ ਰਿਸਰਚ ਪਬਲੀਕੇਸ਼ਨ ਦਰਜ ਹਨ। ਹੁਣ ਤੱਕ 5519 ਤੋਂ ਵੱਧ ਪੇਟੈਂਟ ਫਾਈਲ ਕੀਤੇ ਗਏ ਹਨ, ਜਦਕਿ 5212 ਪੇਟੈਂਟ ਪ੍ਰਕਾਸ਼ਿਤ ਹੋ ਚੁੱਕੇ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ 238 ਪੇਟੈਂਟ ਗ੍ਰਾਂਟ ਹੋਏ ਹਨ। ਸਿਰਫ਼ 2024-25 ਸੈਸ਼ਨ ਦੌਰਾਨ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 743 ਪੇਟੈਂਟ ਫਾਈਲ ਕੀਤੇ ਹਨ, ਜਦਕਿ 770 ਪ੍ਰਕਾਸ਼ਿਤ ਅਤੇ 49 ਪੇਟੈਂਟ ਗ੍ਰਾਂਟ ਹੋਏ ਹਨ। ਯੂਨੀਵਰਸਿਟੀ ਦੇ 44 ਫੈਕਲਟੀ ਮੈਂਬਰ ਸਾਲ 2025 ਦੀ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ ਐਲਸੇਵੀਅਰ ਸੂਚੀ ਵਿੱਚ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਵਿੱਚ ਸ਼ਾਮਲ ਹਨ। 'ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2026' ਅਨੁਸਾਰ, ਚੰਡੀਗੜ੍ਹ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਖੋਜ ਵਿੱਚ ਦੇਸ਼ ਭਰ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ 9ਵਾਂ ਅਤੇ ਸਮੁੱਚੀਆਂ ਯੂਨੀਵਰਸਿਟੀਆਂ ਵਿੱਚੋਂ 12ਵਾਂ ਰੈਂਕ ਹਾਸਲ ਕੀਤਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ 'ਇੰਡਸਟਰੀ-ਅਕਾਦਮਿਕ ਇੰਟਰਫੇਸ' ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਸੀਯੂ ਇਨੋਵੇਸ਼ਨ ਅਤੇ ਖੋਜ ਕਾਰਜਾਂ ਲਈ ਇੱਕ ਬਹੁਤ ਹੀ ਸਾਜ਼ਗਾਰ ਮਾਹੌਲ ਪ੍ਰਦਾਨ ਕਰਦੀ ਹੈ, ਜਿਸ ਵਿੱਚ ਮਾਈਕ੍ਰੋਸਾਫਟ, ਸਿਸਕੋ, ਹੁੰਡਈ, ਟੈੱਕ ਮਹਿੰਦਰਾ, ਕੈਪਜੈਮਿਨੀ ਅਤੇ ਆਈਬੀਐਮ ਵਰਗੀਆਂ ਨਾਮਵਰ ਮਲਟੀਨੈਸ਼ਨਲ ਕੰਪਨੀਆਂ ਦੁਆਰਾ ਸਥਾਪਿਤ 30 ਉਦਯੋਗ ਪ੍ਰਾਯੋਜਿਤ ਐਡਵਾਂਸਡ ਰਿਸਰਚ ਲੈਬਾਂ ਅਤੇ 32 ਸੈਂਟਰ ਆਫ ਐਕਸੀਲੈਂਸ ਸ਼ਾਮਲ ਹਨ। ਇਸ ਤੋਂ ਇਲਾਵਾ, ਯੂਨੀਵਰਸਿਟੀ ਵਿੱਚ 60 ਖੋਜ ਕੇਂਦਰ ਵੀ ਹਨ। ਚੰਡੀਗੜ੍ਹ ਯੂਨੀਵਰਸਿਟੀ ਟੈਕਨਾਲੋਜੀ ਬਿਜ਼ਨੈੱਸ ਇਨਕਿਊਬੇਟਰ ਨੇ 250 ਤੋਂ ਵੱਧ ਸਟੂਡੈਂਟ ਸਟਾਰਟਅੱਪ ਸਫਲਤਾਪੂਰਵਕ ਲਾਂਚ ਕੀਤੇ ਹਨ। ਵਿਦਿਆਰਥੀਆਂ ਨੂੰ ਖੋਜ-ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ 15 ਕਰੋੜ ਰੁਪਏ ਦਾ ਸਾਲਾਨਾ ਬਜਟ ਨਿਰਧਾਰਿਤ ਕਰਦੀ ਹੈ। ਪਿਛਲੇ 5 ਸਾਲਾਂ ਦੌਰਾਨ ਇਕੱਲੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਤੋਂ ਯੂਨੀਵਰਸਿਟੀ ਨੂੰ ਖੋਜ ਅਤੇ ਨਵੀਨਤਾਕਾਰੀ ਪ੍ਰੋਜੈਕਟਾਂ ਲਈ 90 ਕਰੋੜ ਰੁਪਏ ਦੀ ਫੰਡਿੰਗ ਪ੍ਰਾਪਤ ਹੋਈ ਹੈ।
ਪ੍ਰੋਫੈਸਰ (ਡਾ.) ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨਾਲ 530 ਅੰਤਰਰਾਸ਼ਟਰੀ ਸਾਂਝੇਦਾਰੀਆਂ (ਕੋਲੈਬੋਰੇਸ਼ਨ) ਹਨ, ਜਿਸ ਦੇ ਸਿੱਟੇ ਵਜੋਂ ਸਮੈਸਟਰ ਐਕਸਚੇਂਜ, ਇੰਟਰਨਸ਼ਿਪ ਅਤੇ ਹੋਰ ਪ੍ਰੋਗਰਾਮਾਂ ਰਾਹੀਂ 2300 ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਇੰਗਲੈਂਡ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੀਯੂ ਵਿੱਚ 2100 ਤੋਂ ਵੱਧ ਅੰਤਰਰਾਸ਼ਟਰੀ ਵਿਜ਼ਿਟਿੰਗ ਫੈਕਲਟੀ, 560 ਇੰਟਰਨੈਸ਼ਨਲ ਰਿਸਰਚ ਨੈੱਟਵਰਕ ਸਕਾਲਰ ਅਤੇ 65 ਦੇਸ਼ਾਂ ਦੇ 3,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਮੌਜੂਦ ਹਨ।
ਪ੍ਰੋਫੈਸਰ (ਡਾ.) ਬਾਵਾ ਨੇ ਦੱਸਿਆ ਕਿ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024' ਵਿੱਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਚੰਡੀਗੜ੍ਹ ਯੂਨੀਵਰਸਿਟੀ 'ਮੌਲਾਨਾ ਅਬੁਲ ਕਲਾਮ ਆਜ਼ਾਦ' (ਮਾਕਾ) ਟਰਾਫੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ। ਇਸੇ ਤਰ੍ਹਾਂ 5ਵੀਆਂ 'ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2025' ਵਿੱਚ ਕੁੱਲ 67 ਮੈਡਲ ਜਿੱਤ ਕੇ ਯੂਨੀਵਰਸਿਟੀ ਲਗਾਤਾਰ ਦੂਜੀ ਵਾਰ ਚੈਂਪੀਅਨ ਰਹੀ। ਇਸ ਤੋਂ ਇਲਾਵਾ, 'ਆਲ ਇੰਡੀਆ ਇੰਟਰ ਯੂਨੀਵਰਸਿਟੀ ਰੈਸਲਿੰਗ ਚੈਂਪੀਅਨਸ਼ਿਪ 2025-26' ਵਿੱਚ ਯੂਨੀਵਰਸਿਟੀ 16 ਮੈਡਲ ਜਿੱਤ ਕੇ ਓਵਰਆਲ ਚੈਂਪੀਅਨ ਬਣੀ।
ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਹੁਣ ਤੱਕ 138 ਰਾਸ਼ਟਰੀ ਅਤੇ 87 ਅੰਤਰਰਾਸ਼ਟਰੀ ਮੈਡਲਾਂ ਸਮੇਤ ਕੁੱਲ 610 ਮੈਡਲ ਜਿੱਤੇ ਹਨ। ਯੂਨੀਵਰਸਿਟੀ ਆਪਣੇ ਖਿਡਾਰੀਆਂ ਨੂੰ 6.5 ਕਰੋੜ ਰੁਪਏ ਦੇ ਸਾਲਾਨਾ ਬਜਟ ਨਾਲ ਆਧੁਨਿਕ ਅਤੇ ਮੁਫ਼ਤ ਸਹੂਲਤਾਂ ਪ੍ਰਦਾਨ ਕਰਦੀ ਹੈ। ਮੌਜੂਦਾ ਸਮੇਂ ਵਿੱਚ 562 ਵਿਦਿਆਰਥਣਾਂ ਸਮੇਤ 1,183 ਐਥਲੀਟ ਸਪੋਰਟਸ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ। ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਨੂੰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਭਾਰਤੀ ਕਬੱਡੀ ਟੀਮ ਦੇ ਕਪਤਾਨ ਤੇ ਅਰਜੁਨ ਐਵਾਰਡੀ ਪਵਨ ਸ਼ੇਰਾਵਤ ਅਤੇ ਭਾਰਤੀ ਹਾਕੀ ਖਿਡਾਰੀ ਸੰਜੇ ਸਮੇਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਅਤੇ ਐਥਲੀਟ ਦਿੱਤੇ ਹਨ।
ਸਾਲ 2025 ਵਿੱਚ ਪੰਜਾਬ ਦੇ 79 ਵਿਦਿਆਰਥੀ ਸਪੋਰਟਸ ਸਕਾਲਰਸ਼ਿਪ ਦਾ ਲਾਭ ਉਠਾ ਰਹੇ ਹਨ। ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਆਪਣੀ ਸਾਖ਼ ਨੂੰ ਹੋਰ ਮਜ਼ਬੂਤ ਕਰਦਿਆਂ, ਯੂਨੀਵਰਸਿਟੀ ਨੇ 39ਵੇਂ ਏਆਈਯੂ ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫੈਸਟੀਵਲ 2026 ਵਿੱਚ ਪੰਜਵੀਂ ਵਾਰ ਓਵਰਆਲ ਚੈਂਪੀਅਨਸ਼ਿਪ ਜਿੱਤੀ ਹੈ ਅਤੇ ਸੰਗੀਤ, ਸਾਹਿਤਕ ਅਤੇ ਫਾਈਨ ਆਰਟਸ ਕੈਟੇਗਰੀਆਂ ਵਿੱਚ ਓਵਰਆਲ ਟਰਾਫੀਆਂ ਹਾਸਲ ਕੀਤੀਆਂ ਹਨ।
ਪ੍ਰੋ. (ਡਾ.) ਬਾਵਾ ਨੇ ਅੱਗੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੈਕ (NAAC) A+ ਗ੍ਰੇਡ ਪ੍ਰਾਪਤ ਕਰਨ ਵਾਲੀ ਭਾਰਤ ਦੀਆਂ ਚੋਟੀ ਦੀਆਂ 5 ਫ਼ੀਸਦੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੈ। ਸੀਯੂ ਨੂੰ ਅਮਰੀਕਾ ਸਥਿਤ 'ਐਕਰੀਡੀਟੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ' (ABET) ਤੋਂ ਵੀ ਮਾਨਤਾ ਪ੍ਰਾਪਤ ਹੈ, ਜਿਸ ਸਦਕਾ ਇਹ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮਾਂ ਵਾਲੀ ਭਾਰਤ ਦੀ ਚੋਟੀ ਦੀ 0.1 ਫ਼ੀਸਦੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋ ਗਈ ਹੈ। ਇਸ ਤੋਂ ਇਲਾਵਾ, ਇਸ ਨੂੰ ਨੈਸ਼ਨਲ ਬੋਰਡ ਆਫ਼ ਐਕਰੀਡੀਟੇਸ਼ਨ (ਐਨਬੀਏ) ਵੱਲੋਂ ਵੀ ਮਾਨਤਾ ਪ੍ਰਦਾਨ ਕੀਤੀ ਗਈ ਹੈ।”
