ਦਲਬਦਲੂ ਸੰਸਦ ਮੈਂਬਰਾਂ ਵਿਰੁੱਧ ਸੁਨਾਮ ਵਿਖੇ ਗੁੱਸਾ ਫੁੱਟਿਆ, ਟੀਮ ਅਮਨ ਅਰੋੜਾ ਵੱਲੋਂ ਰੋਸ ਪ੍ਰਦਰਸ਼ਨ
ਸੁਨਾਮ ਊਧਮ ਸਿੰਘ ਵਾਲਾ 26 ਅਪ੍ਰੈਲ :- ਰਾਜ ਸਭਾ ਮੈਂਬਰਾਂ ਰਾਘਵ ਚੱਢਾ, ਸੰਦੀਪ ਪਾਠਕ, ਵਿਕਰਮ ਸਾਹਨੀ, ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਜਾਣ ‘ਤੇ ਦਲਬਦਲੂ ਸੰਸਦ ਮੈਂਬਰਾਂ ਵਿਰੁੱਧ ਸੁਨਾਮ ਵਿਖੇ ਗੁੱਸਾ ਫੁੱਟਿਆ ਹੈ ਅਤੇ ਇਸ ਦੌਰਾਨ ਟੀਮ ਅਮਨ ਅਰੋੜਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਾਰਟੀ ਵਰਕਰਾਂ ਨੇ "ਪੰਜਾਬ ਦੇ ਗੱਦਾਰ ਮੁਰਦਾਬਾਦ" ਦੇ ਨਾਅਰੇ ਲਗਾਏ।
ਆਪ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਾਲੀ ਟੀਮ ਮੈਂਬਰਾਂ ਨੇ
ਸੁਨਾਮ ਦੇ ਹਲਕਾ ਸੰਗਠਨ ਇੰਚਾਰਜ ਅਵਤਾਰ ਸਿੰਘ ਈਲਵਾਲ, ਬਲਾਕ ਪ੍ਰਧਾਨ ਸਾਹਿਬ ਸਿੰਘ ਤੇ ਸੰਦੀਪ ਸਿੰਘ ਦੀ ਅਗਵਾਈ ‘ਚ ਆਪ ਵਰਕਰਾਂ ਨੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਗੱਦਾਰ' ਨਾਅਰੇ ਲਾਉਂਦਿਆਂ ਕਿਹਾ ਕਿ ਅਵਤਾਰ ਸਿੰਘ ਈਲਵਾਲ, ਬਲਾਕ ਪ੍ਰਧਾਨ ਸਾਹਿਬ ਸਿੰਘ ਤੇ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 2027 ਵਿੱਚ 'ਆਪ' ਦੀ ਸਰਕਾਰ ਮੁੜ ਸੱਤਾ ਵਿੱਚ ਆਵੇਗੀ ਅਤੇ ਭਾਜਪਾ ਦੀਆਂ ਹਤਾਸ਼ ਚਾਲਾਂ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਿਸ਼ਵਾਸਘਾਤ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਅਮਨ ਅਰੋੜਾ ਮੀਡੀਆ ਇੰਚਾਰਜ ਜਤਿੰਦਰ ਜੈਨ ਨੇ ਕਿਹਾ ਕਿ ਨਿਰਾਸ਼ਾ ਵਿੱਚ ਆ ਕੇ ਭਾਜਪਾ ਨੇ 'ਆਪ' ਦੇ ਰਾਜ ਸਭਾ ਮੈਂਬਰਾਂ ਨੂੰ ਆਪਣੇ ਪਾਸੇ ਕਰਨ ਦਾ ਸਹਾਰਾ ਲਿਆ ਹੈ। ਜੈਨ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ 'ਆਪ' ਵਿਰੁੱਧ ਇੱਕ ਨਾਪਾਕ ਗਠਜੋੜ ਬਣਾ ਲਿਆ ਹੈ, ਜਿਸ ਕਾਰਨ ਉਨ੍ਹਾਂ ਦੇ ਆਗੂ 'ਆਪ' ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਇੱਕੋ ਜਿਹੇ ਬਿਆਨ ਦੇ ਰਹੇ ਹਨ।
ਇਸ ਮੌਕੇ ਸਾਹਿਲ ਗਿੱਲ, ਮਨੀ ਸਰਾਓ, ਭਾਨੂ ਪ੍ਰਤਾਪ, ਯਾਦਵਿੰਦਰ ਨਿਰਮਾਣ, ਸੰਨੀ ਖੱਟਕ, ਹਰਵਿੰਦਰ ਨਾਮਧਾਰੀ, ਸੋਨੂੰ ਵਰਮਾ, ਨਿਰਮਲਾ ਦੇਵੀ, ਗੁਰਚਰਨ ਸਿੰਘ, ਬਲਾਕ ਪ੍ਰਧਾਨ ਜਗਵੀਰ ਅਕਬਰਪੁਰ, ਵਿਸ਼ਾਲ ਕੌਸ਼ਲ, ਐਮ ਸੀ ਹਰਪਾਲ
ਹਾਂਡਾ ਤੇ ਚਮਕੌਰ ਹਾਂਡਾ, ਦੀਪਾ ਭਰੂਰ ਅਤੇ ਰਵੀ ਕਮਲ ਗੋਇਲ ਸਮੇਤ ਕਈ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ।
