ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲੇਗੀ ਸਪੈਸ਼ਲ ਟ੍ਰੇਨ,5 ਜੁਲਾਈ ਤੋਂ ਹੋਵੇਗੀ ਸ਼ੁਰੂ

IRTCT ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ

ਚੰਡੀਗੜ੍ਹ ਤੋਂ  ਅਯੁੱਧਿਆ ਲਈ ਚੱਲੇਗੀ ਸਪੈਸ਼ਲ ਟ੍ਰੇਨ,5 ਜੁਲਾਈ ਤੋਂ ਹੋਵੇਗੀ ਸ਼ੁਰੂ

Chandigarh,02 Jane,2024,(Azad Soch News):- ਚੰਡੀਗੜ੍ਹ ਤੋਂ ਅਯੁੱਧਿਆ ਧਾਮ ਯਾਤਰਾ ਸਪੈਸ਼ਲ ਟੂਰਿਸਟ ਟ੍ਰੇਨ ਚਲਾਉਣ ਦਾ ਫੈਸਲਾ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਲਿਆ ਹੈ,IRCTC ਵੱਲੋਂ ਟ੍ਰੇਨ ਵਿਚ ਸਾਰੇ ਕੋਚ ਥਰਡ ਏਸੀ (Coach Third Ac) ਦੇ ਲਗਾਏ ਜਾਣਗੇ ,ਜਿਸ ਵਿਚ 2 ਸ਼੍ਰੇਣੀਆਂ ਰੱਖੀਆਂ ਗਈਆਂ ਹਨ,ਕੰਫਰਟ ਕੈਟੇਗਰੀ (Comfort Category) ਵਿਚ ਸਫਰ ਕਰਨ ਵਾਲੇ 2 ਤੋਂ 3 ਪੈਸੇਂਜਰ ਤੋਂ 22240 ਤੇ 5 ਤੋਂ 11 ਸਾਲ ਦੇ ਬੱਚਿਆਂ ਲ 20015 ਰੁਪਏ ਤੈਅ ਕੀਤੇ ਗਏ ਹਨ,ਸਟੈਂਡਰਡ ਸ਼੍ਰੇਣੀ ਵਿਚ 2 ਤੋਂ 3 ਯਾਤਰੀਆਂ ਤੋਂ 18520 ਤੇ ਬੱਚਾ ਸ਼ਾਮਲ ਹੋਵੇ ਤਾਂ 16670 ਰੁਪਏ ਦੇਣੇ ਹੋਣਗੇ,ਰੀਜਨਲ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ, ਜਲੰਧਰ, ਲੁਧਿਆਣਾ ਵਾਇਆ ਚੰਡੀਗੜ੍ਹ ਹੁੰਦੇ ਹੋਏ ਸਪੈਸ਼ਲ ਟੂਰਿਸਟ ਟ੍ਰੇਨ (Special Tourist Train) 5 ਜੁਲਾਈ ਨੂੰ ਚਲਾਈ ਜਾਵੇਗੀ,ਇਸ ਵਿਚ 7 ਰਾਤਾਂ ਤੇ 8 ਦਿਨ ਸ਼ਾਮਲ ਹਨ,ਇਸ ਦੇ ਨਾਲ ਹੀ ਸੈਲਾਨੀ 5 ਧਾਰਮਿਕ ਥਾਵਾਂ ਦੇ ਦਰਸ਼ਨ ਕਰ ਸਕਣਗੇ,ਇਸ ਪੈਕੇਟ ਲਈ IRTCT ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ,ਯਾਤਰੀਆਂ ਨੂੰ ਸਵੇਰੇ, ਦੁਪਹਿਰ ਤੇ ਰਾਤ ਦਾ ਖਾਣਾ ਉਪਲਬਧ ਕਰਵਾਇਆ ਜਾਵੇਗਾ ਜਿਸ ਲਈ ਕੋਈ ਵਾਧੂ ਫੀਸ ਨਹੀਂ ਵਸੂਲੀ ਜਾਵੇਗੀ,ਟ੍ਰੇਨ 5 ਜੁਲਾਈ ਦੀ ਸਵੇਰੇ ਪਠਾਨਕੋਟ, ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਨੀਪਤ, ਸੋਨੀਪਤ, ਦਿੱਲੀ ਦੇ ਬਾਅਦ ਹਰਿਦੁਆਰ ਹੁੰਦੇ ਹੋਏ ਅੱਗੇ ਆਏਗੀ,ਇਸ ਵਿਚ ਹਰਿਦੁਆਰ, ਰਿਸ਼ੀਕੇਸ਼, ਵਾਰਾਣਸੀ, ਅਯੁੱਧਿਆ ਧਾਮ ਤੇ ਪ੍ਰਯਾਗਰਾਜ ਦੇ ਤੀਰਥ ਥਾਂ ਵੀ ਸ਼ਾਮਲ ਹਨ।

 

Advertisement

Latest News

ਆਈਫੋਨ ਸਸਤੇ ਹੋਏ,ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ ਆਈਫੋਨ ਸਸਤੇ ਹੋਏ,ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ
New Delhi,27 July,2024,(Azad Soch News):- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਬਜਟ (ਬਜਟ 2024) ਵਿੱਚ ਕਈ ਵੱਡੇ ਐਲਾਨ...
ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅੱਜ ਤੋਂ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਦੀ ਕਮਾਨ ਸੰਭਾਲੇਗੀ
ਪੰਜਾਬ ’ਚ ਬਣੇਗੀ ਨਵੀਂ ਮਾਲਵਾ ਨਹਿਰ,ਮੁੱਖ ਮੰਤਰੀ ਭਗਵੰਤ ਮਾਨ ਅੱਜ ਲੈਣਗੇ ਜਾਇਜ਼ਾ
ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਐਕਸੀਅਨ,ਜੇ.ਈ ਤੇ ਸਟੋਰ ਕੀਪਰ ਮੁੱਅਤਲ : ਹਰਭਜਨ ਸਿੰਘ
ਭਾਰਤ-ਸ਼੍ਰੀਲੰਕਾ ਵਿਚਕਾਰ ਅੱਜ ਪਹਿਲਾT-20 Match ਖੇਡਿਆ ਜਾਵੇਗਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 27-07-2024 ਅੰਗ 826
ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ-ਡਾ. ਬਲਜੀਤ ਕੌਰ