ਕੇਂਦਰ ਵੱਲੋਂ ਚੰਡੀਗੜ੍ਹ ਨੂੰ ਧਾਰਾ 240 ਅਧੀਨ ਲਿਆਉਣ ਦੀ ਤਿਆਰੀ ਕਰਨ ਨਾਲ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਉਥਲ-ਪੁਥਲ ਦੀ ਸਥਿਤੀ ਵਿੱਚ
Chandigarh/Delhi,23,NOV,2025,(Azad Soch News):- ਕੇਂਦਰ ਵੱਲੋਂ ਚੰਡੀਗੜ੍ਹ ਨੂੰ ਧਾਰਾ 240 ਅਧੀਨ ਲਿਆਉਣ ਦੀ ਤਿਆਰੀ ਕਰਨ ਨਾਲ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਉਥਲ-ਪੁਥਲ ਦੀ ਸਥਿਤੀ ਵਿੱਚ ਹਨ।ਕੇਂਦਰ ਸਰਕਾਰ ਚੰਡੀਗੜ੍ਹ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 240 ਦੇ ਅਧੀਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸਦਾ ਅਰਥ ਹੈ ਕਿ ਚੰਡੀਗੜ੍ਹ ਉਤੇ ਰਾਸ਼ਟਰਪਤੀ ਸਿੱਧੇ ਕਾਨੂੰਨ ਅਤੇ ਨਿਯਮ ਬਣਾਉਣ ਦਾ ਅਧਿਕਾਰ ਰੱਖੇਗਾ। ਇਸ ਸੋਧ ਬਿੱਲ ਦੇ ਤਹਿਤ ਚੰਡੀਗੜ੍ਹ ਕੇਂਦਰਸ਼ਾਸਿਤ ਪ੍ਰਦੇਸ਼ਾਂ (Chandigarh Union Territories) ਦੀ ਲਿਸਟ ਵਿੱਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਉਸਦਾ ਪ੍ਰਸ਼ਾਸਨ ਸੁਤੰਤਰ ਪ੍ਰਸ਼ਾਸਕ ਦੁਆਰਾ ਸੰਭਾਲਿਆ ਜਾਵੇਗਾ।ਇਸ ਕਦਮ ਨਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਵੱਡੀ ਉਥਲ-ਪੁਥਲ ਮਚ ਗਈ ਹੈ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਨੇ ਇਸ ਬਿਰੋਧ ਦਾ ਇਜਹਾਰ ਕੀਤਾ ਹੈ। ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲ ਚੰਡੀਗੜ੍ਹ ਉੱਪਰ ਪੰਜਾਬ ਦਾ ਪ੍ਰਸ਼ਾਸਨ ਅਤੇ ਰਾਜਨੀਤਿਕ ਕਾਬੂ ਖੱਤਮ ਹੋ ਜਾਵੇਗਾ ਅਤੇ ਇਹ ਹਰਿਆਣਾ ਨੂੰ ਇਸ ਦਾ ਹੱਕ ਦੇਣ ਦਾ ਰਾਸ਼ਟਰੀ ਪੱਧਰ 'ਤੇ ਤਿਆਰ ਕੀਤਾ ਗਿਆ ਸੀ। ਇਸ ਨਾਲ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਰੂਪ ਵਿੱਚ ਉਸਦਾ ਦਾਅਵਾ ਕਮਜ਼ੋਰ ਹੋ ਜਾਵੇਗਾ। ਇਸ ਕਦਮ ਨੂੰ ਪੰਜਾਬ 'ਵਿਰੋਧੀ' ਅਤੇ ਸਾਜ਼ਿਸ਼ ਮੰਨਿਆ ਜਾ ਰਿਹਾ ਹੈ,ਇਸ ਮਾਮਲੇ 'ਚ ਰਾਜਨੀਤਿਕ ਧਿਰਾਂ ਤੋਂ ਸਖ਼ਤ ਪ੍ਰਤਿਕ੍ਰਿਆ ਆ ਰਹੀ ਹੈ ਜੋ ਪੰਜਾਬ ਵਿੱਚ ਉਥਲ-ਪੁਥਲ ਦੀ ਸਥਿਤੀ ਬਣਾ ਰਿਹਾ ਹੈ।


