ਚੰਡੀਗੜ੍ਹ ਦੇ ਲੋਕਾਂ ਨੂੰ ਅੱਜ 25 ਨਵੀਆਂ ਇਲੈਕਟ੍ਰਿਕ ਬੱਸਾਂ ਦਾ ਤੋਹਫਾ ਮਿਲਿਆ
By Azad Soch
On
Chandigarh,16,FEB,2026,(Azad Soch News):- ਚੰਡੀਗੜ੍ਹ ਦੇ ਲੋਕਾਂ ਨੂੰ ਅੱਜ 25 ਨਵੀਆਂ ਇਲੈਕਟ੍ਰਿਕ ਬੱਸਾਂ (New Electric Buses) ਦਾ ਤੋਹਫਾ ਮਿਲਿਆ ਹੈ,ਇਨ੍ਹਾਂ ਬੱਸਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਗੁਵਾਹਾਟੀ ਤੋਂ ਵਰਚੁਅਲੀ ਹਰੀ ਝੰਡੀ ਦਿਖਾਈ,ਇਹ ਬੱਸਾਂ ਚੰਡੀਗੜ੍ਹ ਨੂੰ ਪੀ.ਐੱਮ.ਈ. ਬੱਸ ਸੇਵਾ ਯੋਜਨਾ (PME Bus Service Scheme) ਦੇ ਤਹਿਤ ਮਿਲੀਆਂ ਹਨ,ਇਸ ਮੌਕੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਗੁਲਾਬ ਚੰਦ ਕਟਾਰੀਆ (Gulab Chand Kataria) ਵੀ ਮੌਜੂਦ ਸਨ,ਪ੍ਰਸ਼ਾਸਨ ਦਾ ਟੀਚਾ ਅਪ੍ਰੈਲ ਤੱਕ ਸ਼ਹਿਰ ਵਿੱਚ ਕੁੱਲ 100 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਹੈ,ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਗੁਲਾਬ ਚੰਦ ਕਟਾਰੀਆ (Administrator Gulab Chand Kataria) ਨੇ ਕਿਹਾ ਕਿ ਇਨ੍ਹਾਂ ਬੱਸਾਂ ਦੇ ਆਉਣ ਨਾਲ ਸ਼ਹਿਰ ਦੇ ਯਾਤਰੀਆਂ ਨੂੰ ਆਰਾਮਦਾਇਕ ਸਫਰ ਮਿਲੇਗਾ,ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਲੋਕਾਂ ਨੂੰ ਬਿਹਤਰ ਅਤੇ ਪ੍ਰਦੂਸ਼ਣ-ਮੁਕਤ ਟ੍ਰਾਂਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
Related Posts
Latest News
16 Feb 2026 21:47:38
ਚੰਡੀਗੜ੍ਹ, 16 ਫਰਵਰੀ 2026
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੋਗਾ ਦੇ ਕਿੱਲੀ ਚਾਹਲਾਂ...

_260129_224019.jpg)