ਕਾਂਗਰਸ ਨੂੰ ਵੱਡਾ ਝਟਕਾ,ਸੀਨੀਅਰ ਆਗੂ ਅਤੇ ਪੰਜ ਵਾਰ ਵਿਧਾਇਕ ਰਹਿ ਚੁੱਕੇ ਮਤੀਨ ਅਹਿਮਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ
By Azad Soch
On
New Delhi,10, NOV,2024,(Azad Soch News):- ਦਿੱਲੀ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ,ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections) ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜ ਵਾਰ ਵਿਧਾਇਕ ਰਹਿ ਚੁੱਕੇ ਮਤੀਨ ਅਹਿਮਦ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋ ਗਏ ਹਨ,ਉਹ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦੀ ਮੌਜੂਦਗੀ ‘ਚ ਪਾਰਟੀ ਦੇ ਮੈਂਬਰ ਬਣੇ,ਮਤੀਨ ਅਹਿਮਦ ਦਾ ਪਰਿਵਾਰ ਦਿੱਲੀ ਦੇ ਸੀਲਮਪੁਰ (Seelampur) ਇਲਾਕੇ ‘ਚ ਰਹਿੰਦਾ ਹੈ,ਇਸ ਖੇਤਰ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ,ਇਸ ਤੋਂ ਪਹਿਲਾਂ ਮਤੀਨ ਅਹਿਮਦ ਦੇ ਪੁੱਤਰ ਚੌਧਰੀ ਜ਼ੁਬੈਰ ਅਹਿਮਦ ਅਤੇ ਉਨ੍ਹਾਂ ਦੀ ਪਤਨੀ 29 ਅਕਤੂਬਰ ਨੂੰ ਕਾਂਗਰਸ ਛੱਡ ਕੇ ‘ਆਮ ਆਦਮੀ ਪਾਰਟੀ’ ‘ਚ ਸ਼ਾਮਲ ਹੋ ਗਏ ਸਨ,ਜ਼ੁਬੈਰ ਅਹਿਮਦ ਦੀ ਪਤਨੀ ਸ਼ਗੁਫਤਾ ਚੌਧਰੀ ਜ਼ੁਬੈਰ ਕਾਂਗਰਸ ਦੀ ਟਿਕਟ ‘ਤੇ ਕੌਂਸਲਰ ਹਨ,ਚੌਧਰੀ ਸਾਹਬ ਦਿੱਲੀ ਦੀ ਸਿਆਸਤ ਦਾ ਬਹੁਤ ਵੱਡਾ ਚਿਹਰਾ ਹਨ।
Related Posts
Latest News
'ਇੱਕ ਦੇਸ਼, ਇੱਕ ਚੋਣ' ਤੋਂ ਪਹਿਲਾਂ 'ਇੱਕ ਦੇਸ਼, ਇੱਕ ਸਿੱਖਿਆ ਤੇ ਇੱਕ ਸਿਹਤ ਪ੍ਰਣਾਲੀ' ਨੂੰ ਯਕਾਨੀ ਬਣਾਏ ਕੇਂਦਰ: ਭਗਵੰਤ ਸਿੰਘ ਮਾਨ
12 Dec 2024 21:17:50
ਨਵੀਂ ਦਿੱਲੀ, 12 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ 'ਇੱਕ ਦੇਸ਼, ਇੱਕ ਚੋਣ' ਤੋਂ...