ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ: ਅੰਕੁਰ ਮਹਿੰਦਰੂ

ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ: ਅੰਕੁਰ ਮਹਿੰਦਰੂ

ਸੰਗਰੂਰ, 11 ਮਾਰਚ

ਪੰਜਾਬ ਰਾਜ ਵਿੱਚ ਮੋਟਰ ਵਾਹਨਾਂ ਲਈ ਪੈਟਰੋਲ ਡੀਜ਼ਲ ਅਤੇ ਘਰੇਲੂ ਵਰਤੋਂ ਦੀ ਐਲ.ਪੀ.ਜੀ. ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅੰਕੁਰ ਮਹਿੰਦਰੂ ਵੱਲੋਂ ਜ਼ਿਲ੍ਹੇ ਦੀਆਂ ਗੈਸ ਏਜੰਸੀਆਂ ਤੇ ਪੈਟਰੋਲ ਡੀਜ਼ਲ ਡੀਲਰਾਂ ਅਤੇ ਤੇਲ ਕੰਪਨੀਆਂ ਦੇ ਨੁਮਾਇੰਦੀਆ ਨਾਲ ਮੀਟਿੰਗ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਲੋਕਾਂ ਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਕਿਸੇ ਕਿਸਮ ਦੀਆਂ ਅਫਵਾਹਾਂ 'ਤੇ ਯਕੀਨ ਕਰਨ ਦੀ ਲੋੜ ਹੈ।

ਸ਼੍ਰੀ ਮਹਿੰਦਰੂ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਐਲ.ਪੀ.ਜੀ., ਪੈਟਰੋਲ ਜਾਂ ਡੀਜ਼ਲ ਦੀ ਚੋਰੀ ਜਾਂ ਕਾਲਾਬਾਜ਼ਾਰੀ ਨਾ ਹੋਣ ਦਿੱਤੀ ਜਾਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਗੈਸ ਏਜੰਸੀਆਂ ਦੇ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਆਨਲਾਈਨ ਬੁਕਿੰਗ ਲਈ ਵਰਤਿਆ ਜਾਣ ਵਾਲਾ ਸਰਵਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਲੋਕਾਂ ਨੂੰ ਸਿਲੰਡਰ ਦੀ ਬੁਕਿੰਗ ਕਰਵਾਉਣ ਵਿੱਚ ਮੁਸ਼ਕਿਲ ਆ ਰਹੀ ਹੈ। ਬੁਕਿੰਗ ਹੋਣ ਉਪਰੰਤ ਸਿਲੰਡਰ ਦੀ ਡਲਿਵਰੀ ਸਮੇਂ ਉਪਭੋਗਤਾ ਪਾਸ ਮੋਬਾਈਲ ਓ.ਟੀ.ਪੀ. ਸਮੇਂ ਸਿਰ ਨਹੀਂ ਆ ਰਹੇ, ਜਿਸ ਕਾਰਨ ਸਿਲੰਡਰ ਦੀ ਡਲਿਵਰੀ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਤਕਨੀਕੀ ਸਮੱਸਿਆ ਨੂੰ ਦੂਰ ਕਰਨ ਸਬੰਧੀ ਅੱਜ ਹੀ ਉੱਚ ਅਧਿਕਾਰੀਆਂ ਨਾਲ ਰਾਬਤਾ ਕਰ ਕੇ ਇਸ ਨੂੰ ਹੱਲ ਕਰਵਾਇਆ ਜਾਵੇਗਾ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

Tags:

Advertisement

Latest News

ਔਰਤਾਂ ਨੂੰ 1000 ਰੁਪਏ ਦੇਣ ਦੇ ਫੈਸਲੇ ਤੋਂ ਖਫਾ ਹੋ ਕੇ ਵਿਰੋਧੀ ਧਿਰ ਬਜਟ ’ਤੇ ਚਰਚਾ ਕਰਨ ਤੋਂ ਭੱਜੀ-ਭਗਵੰਤ ਸਿੰਘ ਮਾਨ ਔਰਤਾਂ ਨੂੰ 1000 ਰੁਪਏ ਦੇਣ ਦੇ ਫੈਸਲੇ ਤੋਂ ਖਫਾ ਹੋ ਕੇ ਵਿਰੋਧੀ ਧਿਰ ਬਜਟ ’ਤੇ ਚਰਚਾ ਕਰਨ ਤੋਂ ਭੱਜੀ-ਭਗਵੰਤ ਸਿੰਘ ਮਾਨ
ਚੰਡੀਗੜ੍ਹ, 11 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਵਿਰੋਧੀ ਧਿਰ ਨੇ ਬਜਟ ਦੀ...
ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਗਏ ਭਾਸ਼ਣ ਮੁਕਾਬਲੇ
ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ: ਅੰਕੁਰ ਮਹਿੰਦਰੂ
ਜ਼ਿਲ੍ਹੇ ਅੰਦਰ ਗੈਸ ਅਤੇ ਪੈਟਰੋਲ-ਡੀਜ਼ਲ ਦੀ ਕੋਈ ਘਾਟ ਨਹੀਂ ਹੈ: ਵਧੀਕ ਡਿਪਟੀ ਕਮਿਸ਼ਨਰ
ਸਰਕਾਰੀ ਕਾਲਜ ਰੋਪੜ ਦੇ 150 ਵਿਦਿਆਰਥੀਆਂ ਨੇ ਆਈਆਈਟੀ ਰੋਪੜ ਦੀ ਇੰਕਿਊਬੇਸ਼ਨ ਯੂਨਿਟ ਦਾ ਦੌਰਾ ਕੀਤਾ
ਭਗਵੰਤ ਸਿੰਘ ਮਾਨ ਸਰਕਾਰ ਨੇ ਚਾਰ ਸਾਲਾਂ 'ਚ ਉਹ ਕੰਮ ਕੀਤੇ, ਜੋ 70 ਸਾਲਾਂ ਵਿੱਚ ਨਹੀਂ ਹੋਏ: ਹਰਦੀਪ ਸਿੰਘ ਮੁੰਡੀਆਂ
ਮੋਹਾਲੀ ਦੀ ਮਹਿਲਾ ਨੂੰ ਸਿਹਤ ਯੋਜਨਾ ਤਹਿਤ ਸਮੇਂ ਸਿਰ ਦਿਲ ਦਾ ਇਲਾਜ, ₹4 ਲੱਖ ਦੇ ਖਰਚ ਤੋਂ ਬਚਾਵ