ਮਨੀਸ਼ ਸਿਸੋਦੀਆ ਦੀ ਅੰਤਰਿਮ ਜ਼ਮਾਨਤ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਨੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ
By Azad Soch
On
New Delhi,05 June,2024,(Azad Soch News):- ਸੁਪਰੀਮ ਕੋਰਟ (Supreme Court) ਨੇ ਦਿੱਲੀ ਆਬਕਾਰੀ ਨੀਤੀ (Delhi Excise Policy) ਨਾਲ ਜੁੜੇ ਸੀਬੀਆਈ (CBI) ਤੇ ਈਡੀ (ED) ਦੀ ਜਾਂਚ ਵਾਲੇ ਮਾਮਲਿਆਂ ਵਿਚ ਮਨੀਸ਼ ਸਿਸੋਦੀਆ (Manish Sisodia) ਦੀ ਅੰਤਰਿਮ ਜ਼ਮਾਨਤ ਪਟੀਸ਼ਨਾਂ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ,ਅਦਾਲਤ ਨੇ ਕਿਹਾ ਕਿ ਈਡੀ ਤੇ ਸੀਬੀਆਈ ਵੱਲੋਂ ਅੰਤਿਮ ਦੋਸ਼ ਪੱਤਰ ਦਾਖਲ ਕੀਤੇ ਜਾਣ ਦੇ ਬਾਅਦ ਸਿਸੋਦੀਆ ਆਪਣੀ ਜ਼ਮਾਨਤ ਪਟੀਸ਼ਨਾ ‘ਤੇ ਵਿਚਾਰ ਲਈ ਅਪੀਲ ਕਰ ਸਕਦੇ ਹਨ,ਵਕੀਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਈਡੀ ਤੇ ਸੀਬੀਆਈ ਵੱਲੋਂ 3 ਜੁਲਾਈ ਤੱਕ ਦਿੱਲੀ ਆਬਕਾਰੀ ਨੀਤੀ ਮਾਮਲਿਆਂ ਵਿਚ ਅੰਤਿਮ ਸ਼ਿਕਾਇਤ ਤੇ ਦੋਸ਼ ਪੱਤਰ ਦਾਖਲ ਕਰ ਲਿਆ ਜਾਵੇਗਾ,ਈਡੀ (ED) ਤੇ ਸੀਬੀਆਈ (CBI) ਵੱਲੋਂ ਦਰਜ ਮਾਮਲਿਆਂ ਵਿਚ ਜ਼ਮਾਨਤ ਪਟੀਸ਼ਨਾਂ ਖਾਰਜ ਕਰਨ ਦੇ ਦਿੱਲੀ ਹਾਈਕੋਰਟ (Delhi High Court) ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਿਸੋਦੀਆ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।
Related Posts
Latest News
15 Jun 2025 16:15:59
Champlin (USA),15,JUN,2025,(Azad Soch News):- ਅਮਰੀਕੀ ਸੂਬੇ ਮਿਨੇਸੋਟਾ (Minnesota) ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦੀ...