ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿੱਚ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਮਜਬੂਤ ਸੰਪਰਕ ਅਤੇ ਤਕਨੀਕੀ ਈਕੋ ਸਿਸਟਮ ਨੂੰ ਉਭਾਰਿਆ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿੱਚ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਮਜਬੂਤ ਸੰਪਰਕ ਅਤੇ ਤਕਨੀਕੀ ਈਕੋ ਸਿਸਟਮ ਨੂੰ ਉਭਾਰਿਆ

ਚੰਡੀਗੜ੍ਹ/ਮੋਹਾਲੀ, ਮਾਰਚ 14-

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀਪੀਆਈਐਸ) - 2026 ਦੇ ਦੂਜੇ ਦਿਨ, ਏਰੋਸਪੇਸ ਅਤੇ ਰੱਖਿਆ ਬਾਰੇ ਸੈਸ਼ਨ ਦੌਰਾਨ ਦੇਸ਼ ਦੇ ਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਕਿਵੇਂ ਇਸ ਵਿੱਚ ਯੋਗਦਾਨ ਪਾ ਸਕਦਾ ਹੈ, ਇਸ ਬਾਰੇ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ।

ਪੰਜਾਬ ਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪੰਜਾਬ ਕੋਲ ਇੱਕ ਸ਼ਾਨਦਾਰ ਈਕੋ ਸਿਸਟਮ ਹੈ ਜੋ ਦੇਸ਼ ਦੇ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਅਤੇ ਬਹੁਤ ਮੁੱਲਵਾਨ ਯੋਗਦਾਨ ਪਾਉਣ ਲਈ ਢੁੱਕਵਾਂ ਹੈ।
ਕੈਬਨਿਟ  ਮੰਤਰੀ  ਵੱਲੋਂ  ਟਰਬਾਈਨ ਬੈਲਿਸਟਿਕ ਰਿਸਰਚ ਲੈਬਾਰਟਰੀ (ਟੀ.ਬੀ.ਆਰ.ਐਲ.) ਅਤੇ ਲੁਧਿਆਣਾ ਵਿੱਚ ਸੈਂਟਰਲ ਟੂਲ ਰੂਮ ਤੋਂ ਇਲਾਵਾ 6 ਹਵਾਈ ਅੱਡਿਆਂ ਦੀ ਮੌਜੂਦਗੀ ਨੂੰ ਸ਼ਾਨਦਾਰ ਤਕਨੀਕੀ ਅਤੇ ਸੰਪਰਕ ਪਹਿਲੂਆਂ ਵਜੋਂ ਹਵਾਲਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਰੱਖਿਆ ਖੇਤਰ ਨਾਲ ਸਬੰਧਤ ਮੁੱਦਿਆਂ 'ਤੇ ਵਿਆਪਕ ਚਰਚਾ ਕਰਨ ਲਈ ਇੱਕ ਰੱਖਿਆ ਸੰਮੇਲਨ ਵੀ ਕਰਵਾਇਆ।

ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ, ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਰੱਖਿਆ ਖੇਤਰ ਵਿੱਚ ਮੁੱਖ ਯੋਗਤਾ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣ 'ਤੇ ਕੰਮ ਕਰਨ ਦੇ ਹੱਕ ਵਿੱਚ ਦਲੀਲਾਂ ਪੇਸ਼ ਕੀਤੀਆਂ।

ਉਦਯੋਗਿਕ ਖੇਤਰ ਦੀ ਤਰਜ਼ 'ਤੇ ਰੱਖਿਆ ਖੇਤਰ ਵਿੱਚ ਸੈਕਟਰਲ ਕਮੇਟੀਆਂ ਹੋਣ ਦੀ ਵਕਾਲਤ ਕਰਦੇ ਹੋਏ, ਜੇ.ਐੱਸ.ਡਬਲਿਊ, ਸਰਬਲੋਹ ਮੋਟਰਜ਼ ਦੇ ਸੀਈਓ ਜਸਕੀਰਤ ਵਲਾਦੀਮੀਰ ਸਿੰਘ ਨੇ ਰੱਖਿਆ ਨਿਰਮਾਣ ਵਿੱਚ ਐਮ.ਐਸ.ਐਮ.ਈ ਨੂੰ ਜੋੜਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਇਨਵੈਸਟ ਪੰਜਾਬ ਦੇ ਸੀਈਓ ਸ੍ਰੀ ਅਮਿਤ ਢਾਕਾ ਨੇ ਪੰਜਾਬ ਦੇ ਮਜ਼ਬੂਤ ਨਿਰਮਾਣ ਅਧਾਰ ਨੂੰ ਸੂਚੀਬੱਧ ਕਰਨ ਦੇ ਨਾਲ-ਨਾਲ ਕਾਰੋਬਾਰ ਕਰਨ ਦੀ ਸੌਖ 'ਤੇ ਜ਼ੋਰ ਦਿੱਤਾ ਜਿਸਦੇ ਨਤੀਜੇ ਵਜੋਂ 45 ਦਿਨਾਂ ਦੇ ਅੰਦਰ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।  

Advertisement

Latest News

ਪੰਜਾਬ ਨਿਵੇਸ਼ਕ ਸੰਮੇਲਨ 2026— ਹਸਪਤਾਲ ਅਤੇ ਸਿਹਤ ਸੰਭਾਲ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸੰਮਲਿਤ ਸਿਹਤ  ਸੰਭਾਲ ਨੂੰ ਯਕੀਨੀ ਬਣਾਉਣ ਲਈ  ਨਿੱਜੀ ਹਸਪਤਾਲਾਂ ਨੂੰ 20 ਫੀਸਦ ਬਿਸਤਰੇ ਰਾਖਵੇਂ ਰੱਖਣ ਦੀ ਅਪੀਲ ਪੰਜਾਬ ਨਿਵੇਸ਼ਕ ਸੰਮੇਲਨ 2026— ਹਸਪਤਾਲ ਅਤੇ ਸਿਹਤ ਸੰਭਾਲ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸੰਮਲਿਤ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਨਿੱਜੀ ਹਸਪਤਾਲਾਂ ਨੂੰ 20 ਫੀਸਦ ਬਿਸਤਰੇ ਰਾਖਵੇਂ ਰੱਖਣ ਦੀ ਅਪੀਲ
ਚੰਡੀਗੜ੍ਹ/ਮੋਹਾਲੀ, 14 ਮਾਰਚ: ਸਿਹਤ ਨੂੰ ਮੌਲਿਕ ਅਧਿਕਾਰ ਦੱਸਦੇ ਹੋਏ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸਾਰਿਆਂ ਲਈ...
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ: ਪੁਰਜਿਆਂ ਤੋਂ ਪਲੈਟਫਾਰਮਾਂ ਤੱਕ" ਵਿਸ਼ੇ ਤਹਿਤ ਸਾਈਕਲ ਅਤੇ ਈ-ਬਾਈਕਸ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ"
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ 46 ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਸੈਂਕਸ਼ਨ ਪੱਤਰ ਸੌਂਪੇ
ਆਈਐਸਆਈ ਦੀ ਹਮਾਇਤ ਪ੍ਰਾਪਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਏਕੇ-47 ਰਾਈਫਲ ਸਮੇਤ ਚਾਰ ਹਥਿਆਰਾਂ ਨਾਲ ਦੋ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿੱਚ ਰੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਮਜਬੂਤ ਸੰਪਰਕ ਅਤੇ ਤਕਨੀਕੀ ਈਕੋ ਸਿਸਟਮ ਨੂੰ ਉਭਾਰਿਆ
ਨਿਵੇਸ਼ ਪੰਜਾਬ ਸੰਮੇਲਨ: 'ਆਈਡੀਆ ਟੂ ਇਮਪੈਕਟ: ਇਕ ਸਟਾਰਟਅੱਪ ਡੈਸਟੀਨੇਸ਼ਨ ਵਜੋਂ ਪੰਜਾਬ ਦੀ ਯਾਤਰਾ'- ਸੈਸ਼ਨ ਨੇ ਰਾਜ ਦੇ ਮਜ਼ਬੂਤ ਈਕੋਸਿਸਟਮ ਅਤੇ ਯੂਨੀਕੋਰਨ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ 'ਤੇ ਰੌਸ਼ਨੀ ਪਾਈ
ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਦੇ ਸਪੀਕਰ ਦੀ ਮਾਤਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ